ਨਿੱਝਰ ਕਤਲ ਮਾਮਲਾ : ਭਾਰਤ ਦੀ ਕੈਨੇਡਾ ਨੂੰ ਦੋ ਟੁੱਕ-ਜਦੋਂ ਤੱਕ ਠੋਸ ਸਬੂਤ ਨਹੀਂ ਉਦੋਂ ਤੱਕ ਜਾਂਚ 'ਚ ਮਦਦ ਨਹੀਂ

Tuesday, Feb 06, 2024 - 10:18 AM (IST)

ਨਿੱਝਰ ਕਤਲ ਮਾਮਲਾ : ਭਾਰਤ ਦੀ ਕੈਨੇਡਾ ਨੂੰ ਦੋ ਟੁੱਕ-ਜਦੋਂ ਤੱਕ ਠੋਸ ਸਬੂਤ ਨਹੀਂ ਉਦੋਂ ਤੱਕ ਜਾਂਚ 'ਚ ਮਦਦ ਨਹੀਂ

ਇੰਟਰਨੈਸ਼ਨਲ ਡੈਸਕ- ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਜਾਂਚ 'ਚ ਭਾਰਤ ਤੋਂ ਸਹਿਯੋਗ ਦੀ ਉਮੀਦ ਕਰ ਰਹੇ ਕੈਨੇਡਾ ਨੂੰ ਭਾਰਤ ਨੇ ਦੋ ਟੁੱਕ ਕਿਹਾ ਹੈ ਕਿ ਜਦੋਂ ਤੱਕ ਕੈਨੇਡਾ ਸਰਕਾਰ ਇਸ ਮਾਮਲੇ 'ਚ ਕੋਈ ਠੋਸ ਸਬੂਤ ਨਹੀਂ ਦਿੰਦੀ, ਉਦੋਂ ਤੱਕ ਭਾਰਤ ਸਰਕਾਰ ਕੈਨੇਡੀਅਨ ਜਾਂਚਕਾਰਾਂ ਨੂੰ ਕੋਈ ਮਦਦ ਨਹੀਂ ਦੇਵੇਗੀ। ਕੈਨੇਡੀਅਨ ਅਖ਼ਬਾਰ 'ਦ ਗਲੋਬ ਐਂਡ ਮੇਲ' ਦੀ ਇਕ ਰਿਪੋਰਟ 'ਚ ਕਿਹਾ ਗਿਆ ਕਿ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਇਹ ਸ਼ਰਤ ਰੱਖੀ ਹੈ ਕਿ ਨਵੀਂ ਦਿੱਲੀ ਉਦੋਂ ਤੱਕ ਜਾਂਚ 'ਚ ਮਦਦ ਨਹੀਂ ਕਰੇਗੀ, ਜਦੋਂ ਤੱਕ ਓਟਾਵਾ ਕਥਿਤ ਕਤਲ 'ਚ ਇਕੱਠੇ ਕੀਤੇ ਗਏ ਸਾਰੇ ਸਬੂਤ ਸਾਂਝੇ ਨਹੀਂ ਕਰ ਸਕਦਾ।

ਭਾਰਤੀ ਡਿਪਲੋਮੈਟ ਦਾ ਇਹ ਬਿਆਨ ਕੈਨੇਡਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੋਡੀ ਥਾਮਸ ਵੱਲੋਂ ਦਾਅਵਾ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਆਇਆ ਹੈ ਕਿ ਨਿੱਝਰ ਕਤਲ ਕੇਸ ਦੀ ਜਾਂਚ ਤੇਜ਼ੀ ਨਾਲ ਅੱਗੇ ਵਧੀ ਹੈ ਅਤੇ ਨਵੀਂ ਦਿੱਲੀ ਹੁਣ ਜਾਂਚ ਵਿੱਚ ਸਹਿਯੋਗ ਕਰ ਰਹੀ ਹੈ। 'ਦਿ ਗਲੋਬ ਐਂਡ ਮੇਲ' ਨੂੰ ਦਿੱਤੀ ਇੰਟਰਵਿਊ 'ਚ ਕੈਨੇਡਾ 'ਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਕਿਹਾ ਕਿ ਓਟਾਵਾ ਨੇ ਅਜੇ ਤੱਕ ਨਵੀਂ ਦਿੱਲੀ ਨੂੰ ਖਾਲਿਸਤਾਨੀ ਅੱਤਵਾਦੀ ਨਿੱਝਰ ਦੇ ਕਤਲ ਨਾਲ ਜੁੜੇ ਕੋਈ ਸਬੂਤ ਨਹੀਂ ਦਿਖਾਏ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਵਿੱਚ ਮਦਦ ਕਰਨ ਲਈ ਇਹ ਇੱਕ ਪੂਰਵ ਸ਼ਰਤ ਹੈ। ਵਰਮਾ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ,"ਜਦੋਂ ਤੱਕ ਅਸੀਂ ਕੁਝ ਢੁਕਵੀਂ ਅਤੇ ਖ਼ਾਸ ਨਹੀਂ ਦੇਖਦੇ, ਸਾਡੇ ਲਈ ਕੈਨੇਡੀਅਨ ਅਧਿਕਾਰੀਆਂ ਦੀ ਮਦਦ ਕਰਨਾ ਬਹੁਤ ਮੁਸ਼ਕਲ ਹੋਵੇਗਾ"। ਉਸਨੇ ਕਿਹਾ ਕਿ ਉਸਦੇ ਦਫਤਰ ਨੂੰ ਅਜੇ ਤੱਕ ਓਟਾਵਾ ਤੋਂ ਜਾਂਚ ਵਿੱਚ ਸਹਿਯੋਗ ਕਰਨ ਦੀ ਰਸਮੀ ਬੇਨਤੀ ਨਹੀਂ ਮਿਲੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਦਾ ਨਵਾਂ ਕਦਮ, "ਅਤਿਵਾਦੀ" ਇਜ਼ਰਾਈਲੀ ਵਸਨੀਕਾਂ ਤੇ ਹਮਾਸ ਨੇਤਾਵਾਂ 'ਤੇ ਲਗਾਏਗਾ ਪਾਬੰਦੀ

ਦੱਸ ਦੇਈਏ ਕਿ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦਾ ਪਿਛਲੇ ਸਾਲ 18 ਜੂਨ ਨੂੰ ਵੈਨਕੂਵਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕਤਲ ਤੋਂ ਤਿੰਨ ਮਹੀਨੇ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਲੀਮੈਂਟ ਵਿੱਚ ਬਿਆਨ ਦੇ ਕੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਸੀ ਜਦੋਂ ਉਨ੍ਹਾਂ ਨੇ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੇ ਸ਼ਾਮਲ ਹੋਣ ਦੇ ਭਰੋਸੇਯੋਗ ਦੋਸ਼ ਲਾਏ ਸਨ। ਭਾਰਤ ਨੇ ਕੈਨੇਡਾ ਦੇ ਦੋਸ਼ਾਂ ਦਾ ਸਖ਼ਤੀ ਨਾਲ ਖੰਡਨ ਕੀਤਾ ਸੀ ਅਤੇ ਦੋਸ਼ਾਂ ਦੇ ਸਮਰਥਨ ਵਿੱਚ ਸਬੂਤ ਮੰਗੇ ਸਨ ਪਰ ਅੱਜ ਤੱਕ ਕੈਨੇਡਾ ਠੋਸ ਦੋਸ਼ਾਂ ਦੇ ਸਮਰਥਨ ਵਿੱਚ ਕੋਈ ਸਬੂਤ ਨਹੀਂ ਦੇ ਸਕਿਆ ਹੈ। ਇਸ ਘਟਨਾ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਲਗਾਤਾਰ ਵਿਗੜਦੇ ਗਏ। ਇਸ ਦੌਰਾਨ ਭਾਰਤ ਨੇ ਇੱਕ ਹੋਰ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਵਿੱਚ ਇੱਕ ਭਾਰਤੀ ਅਧਿਕਾਰੀ ਦੀ ਕਥਿਤ ਸ਼ਮੂਲੀਅਤ ਬਾਰੇ ਅਮਰੀਕਾ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News