ਚੀਨੀ ਮੀਡੀਆ ਦਾ ਦਾਅਵਾ: ਮੋਦੀ ਰਾਜ ''ਚ ਚੀਨ ਤੋਂ ਹੋਰ ਪਛੜਿਆ ਭਾਰਤ

05/14/2019 7:29:39 PM

ਬੀਜਿੰਗ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜ ਸਾਲ ਦੇ ਕਾਰਜਕਾਲ 'ਚ ਭਾਰਤੀ ਕਈ ਮਾਮਲਿਆਂ 'ਚ ਚੀਨ ਤੋਂ ਪਿੱਛੇ ਹੋ ਗਿਆ ਹੈ। ਚੀਨ ਦੇ ਸਰਕਾਰੀ ਮੀਡੀਆ 'ਚ ਇਹ ਦਾਅਵਾ ਕੀਤਾ ਜਾ ਰਿਹਾ ਹੈ। ਭਾਰਤ 'ਚ ਲੋਕਸਭਾ ਚੋਣਾਂ ਹੋ ਰਹੀਆਂ ਹਨ, ਅਜਿਹੇ 'ਚ ਚੀਨੀ ਮੀਡੀਆ 'ਚ ਇਸ ਤਰ੍ਹਾਂ ਦੀ ਰਿਪੋਰਟ ਆਉਣਾ ਦਿਲਚਸਪ ਹੈ।

ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਸ 'ਚ ਛਪੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਪੱਛਮੀ ਮੀਡੀਆ 'ਚ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ। ਇਹ ਸੱਚ ਵੀ ਹੈ ਕਿ ਅਰਥਵਿਵਸਥਾ ਦੇ ਮੋਰਚੇ 'ਤੇ ਚੀਨ ਤੇ ਭਾਰਤ ਵਿਚਾਲੇ ਖੱਡ ਬਹੁਤ ਵਧੀ ਹੈ। ਸਾਲ 2018 'ਚ ਚੀਨੀ ਅਰਥਵਿਵਸਥਾ ਦਾ ਆਕਾਰ 13.6 ਲੱਖ ਕਰੋੜ ਡਾਲਰ ਦਾ ਸੀ, ਜਦਕਿ ਭਾਰਤੀ ਅਰਥਵਿਵਸਥਾ ਦਾ ਆਕਾਰ 2.8 ਲੱਖ ਕਰੋੜ ਡਾਲਰ ਦਾ ਸੀ।

ਅਖਬਾਰ ਨੇ ਕਿਹਾ ਹੈ ਕਿ ਭਾਰਤ ਜੇਕਰ ਖੱਡ ਖਤਮ ਕਰਨਾ ਚਾਹੁੰਦਾ ਹੈ ਤਾਂ ਉਸ ਦਾ ਸਾਲਾਨਾ ਆਰਥਿਕ ਵਾਧਾ ਦਰ ਚੀਨ ਤੋਂ ਕਈ ਗੁਣਾ ਹੋਣਾ ਚਾਹੀਦਾ। ਪਰ ਚੀਨ ਦੀ ਤੇਜ਼ ਵਧਦੀ ਦਰ ਨੂੰ ਦੇਖਦੇ ਹੋਏ ਅਜਿਹਾ ਲੱਗਦਾ ਨਹੀਂ ਕਿ ਭਾਰਤ ਇਸ ਨੂੰ ਹਾਸਲ ਕਰ ਸਕੇਗਾ।

ਜ਼ਿਕਰਯੋਗ ਹੈ ਕਿ ਸਾਲ 2014 'ਚ ਚੀਨੀ ਅਰਥਵਿਵਸਥਾ ਦਾ ਆਕਾਰ 10.38 ਲੱਖ ਕਰੋੜ ਡਾਲਰ ਦਾ ਸੀ ਜਦਕਿ ਭਾਰਤੀ ਅਰਥਵਿਵਸਥਾ ਦਾ ਆਕਾਰ 2.04 ਲੱਖ ਕਰੋੜ ਡਾਲਰ ਸੀ। ਮਤਲਬ 2014 'ਚ ਦੋਵਾਂ ਦੇਸ਼ਾਂ ਦੀ ਅਰਥਵਿਵਸਥਾ ਦੇ ਆਕਾਰ ਦੇ ਵਿਚਾਲੇ 8.34 ਲੱਖ ਕਰੋੜ ਦਾ ਫਰਕ ਸੀ ਜੋ 2018 'ਚ ਵਧ ਕੇ 10.8 ਲੱਖ ਕਰੋੜ ਡਾਲਰ ਹੋ ਗਿਆ।


Baljit Singh

Content Editor

Related News