ਨਿੱਝਰ ਦੀ ਪਛਾਣ ਸਬੰਧੀ ਕੈਨੇਡੀਅਨ ਸਿਆਸਤਦਾਨ ਦਾ ਵੱਡਾ ਖੁਲਾਸਾ

Sunday, Oct 20, 2024 - 11:05 AM (IST)

ਓਟਾਵਾ: ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਪ੍ਰਤੀ ਹਮਦਰਦੀ ਜਤਾਉਣ ਵਾਲੇ ਪੀ.ਐਮ ਜਸਟਿਨ ਟਰੂਡੋ ਨੂੰ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਆਗੂ ਮੈਕਸਿਮ ਬਰਨੀਅਰ ਨੇ ਵੱਡਾ ਝਟਕਾ ਦਿੱਤਾ ਹੈ। ਕੈਨੇਡੀਅਨ ਸਿਆਸਤ ਵਿੱਚ ਵਿਰੋਧੀ ਧਿਰ ਦੇ ਇੱਕ ਅਹਿਮ ਚਿਹਰੇ ਬਰਨੀਅਰ ਦਾ ਕਹਿਣਾ ਹੈ ਕਿ ਪਿਛਲੇ ਸਾਲ ਸਰੀ ਵਿੱਚ ਗੁਰਦੁਆਰਾ ਸਾਹਿਬ ਦੇ ਬਾਹਰ ਕਤਲ ਕੀਤਾ ਗਿਆ ਨਿੱਝਰ ਇੱਕ ਵਿਦੇਸ਼ੀ ਅੱਤਵਾਦੀ ਸੀ। ਉਸਨੇ ਕਿਹਾ ਕਿ ਨਿੱਝਰ ਕੈਨੇਡੀਅਨ ਨਹੀਂ ਸੀ ਕਿਉਂਕਿ ਉਸਨੇ 1997 ਵਿੱਚ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਕੈਨੇਡਾ ਵਿੱਚ ਸ਼ਰਣ ਲੈਣ ਦੀ ਕਈ ਵਾਰ ਕੋਸ਼ਿਸ਼ ਕੀਤੀ ਸੀ।

ਨਿੱਝਰ ਦੀ ਫੋਟੋ ਦੇ ਨਾਲ ਐਕਸ 'ਤੇ ਇੱਕ ਪੋਸਟ ਵਿੱਚ ਬਰਨੀਅਰ ਨੇ ਲਿਖਿਆ ਕਿ RCMP ਅਤੇ ਟਰੂਡੋ ਸਰਕਾਰ ਨੇ ਦੋਸ਼ ਲਗਾਇਆ ਹੈ ਕਿ ਭਾਰਤੀ ਡਿਪਲੋਮੈਟਾਂ ਨੇ ਸਾਡੇ ਖੇਤਰ ਵਿੱਚ ਅਪਰਾਧਿਕ ਗਤੀਵਿਧੀਆਂ ਵਿੱਚ ਹਿੱਸਾ ਲਿਆ। ਇਹ ਦੋਸ਼ ਨਿਸ਼ਚਿਤ ਤੌਰ 'ਤੇ ਬਹੁਤ ਗੰਭੀਰ ਹਨ ਅਤੇ ਉਨ੍ਹਾਂ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਹਾਲਾਂਕਿ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਅਜੇ ਤੱਕ ਇਸ ਦਾ ਕੋਈ ਸਬੂਤ ਸਾਨੂੰ ਪ੍ਰਦਾਨ ਨਹੀਂ ਕੀਤਾ ਗਿਆ ਹੈ। ਇਹ ਸਪੱਸ਼ਟ ਹੈ ਕਿ ਜਸਟਿਨ ਟਰੂਡੋ ਇਸ ਮੁੱਦੇ ਨੂੰ ਹੋਰ ਵਿਵਾਦਾਂ ਤੋਂ ਧਿਆਨ ਹਟਾਉਣ ਲਈ ਵਰਤ ਰਹੇ ਹਨ।

PunjabKesari

'ਨਿੱਜਰ ਵਿਦੇਸ਼ੀ ਅੱਤਵਾਦੀ ਸੀ'

ਬਰਨੀਅਰ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਵਿਚਾਲੇ ਵਿਵਾਦ ਦਾ ਕਾਰਨ ਹਰਦੀਪ ਸਿੰਘ ਨਿੱਝਰ ਹੈ। ਸਾਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਪਿਛਲੇ ਸਾਲ ਕਤਲ ਕੀਤਾ ਗਿਆ ਖਾਲਿਸਤਾਨੀ ਅੱਤਵਾਦੀ ਹਰਦੀਪ ਨਿੱਝਰ ਕੈਨੇਡੀਅਨ ਨਹੀਂ ਸੀ। ਉਹ ਅਸਲ ਵਿੱਚ ਇੱਕ ਵਿਦੇਸ਼ੀ ਅੱਤਵਾਦੀ ਸੀ ਜਿਸ ਨੇ 1997 ਤੋਂ ਕਈ ਵਾਰ ਕੈਨੇਡਾ ਵਿੱਚ ਸ਼ਰਣ ਲੈਣ ਲਈ ਫਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਸੀ। ਉਸ ਦੇ ਦਾਅਵਿਆਂ ਨੂੰ ਕਈ ਵਾਰ ਖਾਰਜ ਕੀਤਾ ਗਿਆ ਸੀ ਪਰ ਆਖਰਕਾਰ ਉਸ ਨੂੰ 2007 ਵਿੱਚ ਨਾਗਰਿਕਤਾ ਦਿੱਤੀ ਗਈ ਸੀ।

ਪੜ੍ਹੋ ਇਹ ਅਹਿਮ ਖ਼ਬਰ-Canada ਨੇ Transit Visa ਨਿਯਮ ਕੀਤੇ ਸਪੱਸ਼ਟ

ਬਰਨੀਅਰ ਨੇ ਕਿਹਾ ਕਿ ਸਾਨੂੰ ਪ੍ਰਸ਼ਾਸਨਿਕ ਗ਼ਲਤੀ ਨੂੰ ਠੀਕ ਕਰਨਾ ਚਾਹੀਦਾ ਹੈ ਅਤੇ ਮਰਨ ਉਪਰੰਤ ਉਸ ਦੀ ਨਾਗਰਿਕਤਾ ਖੋਹ ਲੈਣੀ ਚਾਹੀਦੀ ਹੈ। ਉਸ ਨੂੰ ਉਸ ਦੇ ਪਹਿਲੇ ਫਰਜ਼ੀ ਸ਼ਰਣ ਦੇ ਦਾਅਵੇ ਤੋਂ ਬਾਅਦ ਦੇਸ਼ ਨਿਕਾਲਾ ਦਿੱਤਾ ਜਾਣਾ ਚਾਹੀਦਾ ਸੀ ਪਰ ਅਜਿਹਾ ਨਹੀਂ ਸੀ। ਇਹ ਸਭ ਇਸ ਲਈ ਹੋ ਰਿਹਾ ਹੈ ਕਿਉਂਕਿ ਕੈਨੇਡਾ ਦਹਾਕਿਆਂ ਤੋਂ ਵਿਦੇਸ਼ੀਆਂ ਨੂੰ ਸੱਦਾ ਦਿੰਦਾ ਹੈ। ਸਾਨੂੰ ਇਸ ਗ਼ਲਤੀ ਨੂੰ ਪਛਾਣਨਾ ਚਾਹੀਦਾ ਹੈ ਅਤੇ ਇਸ ਮੁੱਦੇ 'ਤੇ ਆਪਣੇ ਪ੍ਰਮੁੱਖ ਸਹਿਯੋਗੀ ਭਾਰਤ ਨਾਲ ਆਪਣੇ ਸਬੰਧਾਂ ਨੂੰ ਖਤਰੇ ਵਿੱਚ ਪਾਉਣ ਦੀ ਬਜਾਏ ਹੱਲ ਲੱਭਣ ਲਈ ਕੰਮ ਕਰਨਾ ਚਾਹੀਦਾ ਹੈ। ਜੂਨ 2023 'ਚ ਸਰੀ 'ਚ ਨਿੱਝਰ ਦੇ ਕਤਲ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਤਣਾਅਪੂਰਨ ਹਨ। ਇਸ ਦਾ ਕਾਰਨ ਇਹ ਹੈ ਕਿ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਨੇ ਇਸ ਕਤਲ ਵਿੱਚ ਭਾਰਤ ਦਾ ਹੱਥ ਹੋਣ ਦਾ ਦਾਅਵਾ ਕੀਤਾ ਹੈ। ਇਸ 'ਤੇ ਭਾਰਤ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਟਰੂਡੋ ਸਰਕਾਰ ਭਾਰਤ ਪ੍ਰਤੀ ਦੁਸ਼ਮਣੀ ਰੱਖ ਰਹੀ ਹੈ। ਉਨ੍ਹਾਂ ਦੀ ਸਰਕਾਰ ਨੇ ਕਨੇਡਾ ਵਿੱਚ ਭਾਰਤੀ ਭਾਈਚਾਰੇ ਨੂੰ ਪ੍ਰੇਸ਼ਾਨ ਕਰਨ ਅਤੇ ਡਰਾਉਣ ਲਈ ਕੱਟੜਪੰਥੀਆਂ ਨੂੰ ਥਾਂ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News