ਭਾਰਤ ਤੇ ਪਾਕਿਸਤਾਨ ਨੇ ਪ੍ਰਮਾਣੂ ਟਿਕਾਣਿਆਂ ਦੀ ਸੂਚੀ ਇਕ-ਦੂਜੇ ਨੂੰ ਸੌਂਪੀ
Friday, Jan 01, 2021 - 11:51 PM (IST)
ਇਸਲਾਮਾਬਾਦ ਭਾਸ਼ਾ) - ਪਾਕਿਸਤਾਨ ਅਤੇ ਭਾਰਤ ਨੇ ਸ਼ੁੱਕਰਵਾਰ ਆਪਣੇ-ਆਪਣੇ ਪ੍ਰਮਾਣੂ ਟਿਕਾਣਿਆਂ ਦੀ ਲਿਸਟ ਇਕ-ਦੂਜੇ ਨੂੰ ਸੌਂਪੀ। ਦੋਹਾਂ ਦੇਸ਼ਾਂ ਵਿਚਾਲੇ ਇਕ ਦੋ-ਪਾਸੜ ਸਮਝੌਤੇ ਦੇ ਤਹਿਤ ਹਰ ਸਾਲ ਅਜਿਹਾ ਕੀਤਾ ਜਾਂਦਾ ਹੈ। ਇਸ ਦਾ ਉਦੇਸ਼ ਉਨ੍ਹਾਂ ਨੂੰ ਇਕ-ਦੂਜੇ ਦੇ ਪ੍ਰਮਾਣੂ ਟਿਕਾਣਿਆਂ 'ਤੇ ਹਮਲੇ ਕਰਨ ਤੋਂ ਰੋਕਣਾ ਹੈ। ਪਾਕਿ ਵਿਦੇਸ਼ ਦਫਤਰ ਨੇ ਇਥੇ ਇਕ ਬਿਆਨ ਜਾਰੀ ਕਰ ਕਿਹਾ ਕਿ ਇਸ ਸੂਚੀ ਦਾ ਆਦਾਨ-ਪ੍ਰਦਾਨ ਭਾਰਤ ਅਤੇ ਪਾਕਿਸਤਾਨ ਵਿਚਾਲੇ 'ਪ੍ਰਮਾਣੂ ਟਿਕਾਣਿਆਂ 'ਤੇ ਹਮਲਿਆਂ ਦੀ ਮਨਾਹੀ 'ਤੇ ਸਮਝੌਤੇ' ਦੀ ਧਾਰਾ ਮੁਤਾਬਕ ਕੀਤਾ ਗਿਆ ਹੈ। ਇਸ ਸਮਝੌਤੇ 'ਤੇ 31 ਦਸੰਬਰ 1988 ਨੂੰ ਹਸਤਾਖਰ ਕੀਤੇ ਗਏ ਸਨ।
ਇਹ ਵੀ ਪੜ੍ਹੋ -ਸਾਲ 2021 ਦੇ ਪਹਿਲੇ ਦਿਨ ਸਮੁੱਚੀ ਦੁਨੀਆ ’ਚ 3.7 ਲੱਖ ਬੱਚੇ ਲੈਣਗੇ ਜਨਮ : Unicef
ਬਿਆਨ ਵਿਚ ਕਿਹਾ ਗਿਆ ਹੈ, 'ਪਾਕਿਸਤਾਨ ਦੇ ਪ੍ਰਮਾਣੂ ਟਿਕਾਣਿਆਂ ਨਾਲ ਸਬੰਧਿਤ ਸੂਚੀ ਵਿਦੇਸ਼ ਮੰਤਰਾਲਾ ਵਿਚ ਭਾਰਤੀ ਹਾਈ ਕਮਿਸ਼ਨ ਦੇ ਇਕ ਨੁਮਾਇੰਦੇ ਨੂੰ ਸ਼ੁੱਕਰਵਾਰ ਦਿਨੇ 11 ਵਜੇ ਅਧਿਕਾਰਤ ਤੌਰ 'ਤੇ ਸੌਂਪੀ ਗਈ।' ਬਿਆਨ ਵਿਚ ਕਿਹਾ ਗਿਆ ਹੈ, 'ਨਵੀਂ ਦਿੱਲੀ ਵਿਚ ਭਾਰਤੀ ਵਿਦੇਸ਼ ਮੰਤਰਾਲੇ ਨੇ ਭਾਰਤ ਦੇ ਪ੍ਰਮਾਣੂ ਟਿਕਾਣਿਆਂ ਨਾਲ ਸਬੰਧਿਤ ਸੂਚੀ ਪਾਕਿਸਤਾਨ ਹਾਈ ਕਮਿਸ਼ਨ ਦੇ ਇਕ ਨੁਮਾਇੰਦੇ ਨੂੰ ਸੌਂਪੀ ਗਈ।' ਇਸ ਸਮਝੌਤੇ ਵਿਚ ਇਹ ਵਿਵਸਥਾ ਹੈ ਕਿ ਦੋਵੇਂ ਦੇਸ਼ ਹਰੇਕ ਸਾਲ 1 ਜਨਵਰੀ ਨੂੰ ਆਪਣੇ-ਆਪਣੇ ਪ੍ਰਮਾਣੂ ਟਿਕਾਣਿਆਂ ਸਬੰਧੀ ਇਕ-ਦੂਜੇ ਨੂੰ ਜਾਣਕਾਰੀ ਦੇਣਗੇ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮੌਜੂਦਾ ਤਣਾਅ ਦੇ ਬਾਵਜੂਦ ਦੋਹਾਂ ਦੇਸ਼ਾਂ ਨੇ ਇਕ-ਦੂਜੇ ਨੂੰ ਇਹ ਜਾਣਾਕਰੀ ਮੁਹੱਈਆ ਕਰਾਈ ਹੈ।
ਇਹ ਵੀ ਪੜ੍ਹੋ -ਈਰਾਨੀ ਜਨਰਲ ਦੀ ਅਮਰੀਕਾ ਨੂੰ ਚਿਤਾਵਨੀ : ਫੌਜ ਦਬਾਅ ਦਾ ਜਵਾਬ ਦੇਣ ਲਈ ਤਿਆਰ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।