ਭਾਰਤ ਅਤੇ ਨੇਪਾਲ ਨੇ 100 ਤੋਂ ਵੱਧ ਪ੍ਰਾਜੈਕਟਾਂ ਦੀ ਮੁੜ ਉਸਾਰੀ ਲਈ ਕੀਤਾ ਸਮਝੌਤਾ

Friday, Sep 03, 2021 - 06:18 PM (IST)

ਭਾਰਤ ਅਤੇ ਨੇਪਾਲ ਨੇ 100 ਤੋਂ ਵੱਧ ਪ੍ਰਾਜੈਕਟਾਂ ਦੀ ਮੁੜ ਉਸਾਰੀ ਲਈ ਕੀਤਾ ਸਮਝੌਤਾ

ਕਾਠਮੰਡੂ (ਭਾਸ਼ਾ): ਨੇਪਾਲ ਅਤੇ ਭਾਰਤ ਨੇ ਪਰਬਤੀ ਦੇਸ਼ ਵਿਚ 2015 ਵਿਚ ਵਿਨਾਸ਼ਕਾਰੀ ਭੂਚਾਲ ਨਾਲ ਨੁਕਸਾਈ ਗਈ ਸੱਭਿਆਚਾਰਕ ਵਿਰਾਸਤ ਦੇ 14 ਅਤੇ ਸਿਹਤ ਖੇਤਰ ਦੇ 103 ਢਾਂਚਿਆਂ ਦੀ ਮੁੜ ਉਸਾਰੀ ਲਈ ਸ਼ੁੱਕਰਵਾਰ ਨੂੰ ਇਕ ਸਹਿਮਤੀ ਪੱਤਰ 'ਤੇ ਦਸਤਖ਼ਤ ਕੀਤੇ। ਇੱਥੇ ਭਾਰਤੀ ਦੂਤਾਵਾਸ ਨੇ ਜਾਰੀ ਇਕ ਬਿਆਨ ਵਿਚ ਦੱਸਿਆ ਕਿ ਇਹਨਾਂ ਪ੍ਰਾਜੈਕਟਾਂ ਦੀ 420 ਕਰੋੜ ਨੇਪਾਲੀ ਰੁਪਏ (3.6 ਕਰੋੜ ਡਾਲਰ) ਦੀ ਲਾਗਤ ਨਾਲ ਮੁੜ ਉਸਾਰੀ ਕੀਤੀ ਜਾਵੇਗੀ।

ਭਾਰਤੀ ਦੂਤਾਵਾਸ ਅਤੇ (ਨੇਪਾਲ ਦੀ) ਰਾਸ਼ਟਰੀ ਮੁੜ ਉਸਾਰੀ ਅਥਾਰਿਟੀ ਦੀ ਕੇਂਦਰੀ ਪੱਧਰੀ ਪ੍ਰਾਜੈਕਟ ਅਮਲੀਕਰਨ ਇਕਾਈ (ਭਵਨ) ਨੇ ਲਲਿਤਪੁਰ, ਨੁਵਾਕੋਟ, ਰਸੁਵਾ ਅਤੇ ਧਾਡਿੰਗ ਜ਼ਿਲ੍ਹਿਆਂ ਵਿਚ ਸੱਭਿਆਚਾਰਕ ਵਿਰਾਸਤ ਦੇ 17 ਢਾਂਚਿਆਂ ਅਤੇ ਲਲਿਤਪੁਰ, ਰਸੁਵਾ, ਨੁਵਾਕੋਟ, ਸਿੰਧੁਪਾਲਚੌਕ, ਰਾਮੇਛਾਪ, ਢੋਲਖਾ, ਗੁਲਮੀ, ਗੋਰਖਾ ਅਤੇ ਕਾਬਰੇ ਜ਼ਿਲ੍ਹਿਆਂ ਵਿਚ ਸਿਹਤ ਖੇਤਰ ਦੇ 103 ਢਾਂਚਿਆਂ ਦੀ ਮੁੜ ਉਸਾਰੀ ਲਈ ਸਹਿਮਤੀ ਪੱਤਰਾਂ 'ਤੇ ਦਸਤਖ਼ਤ ਕੀਤੇ। ਇਹਨਾਂ ਸਹਿਮਤੀ ਪੱਤਰਾਂ 'ਤੇ ਭਾਰਤੀ ਮਿਸ਼ਨ ਦੇ ਪ੍ਰਥਮ ਸਕੱਤਰ (ਵਿਕਾਸ ਭਾਈਵਾਲੀ ਅਤੇ ਮੁੜ ਉਸਾਰੀ) ਕਰੂਨ ਬੰਸਲ ਅਤੇ ਨੇਪਾਲ ਦੇ ਸੀ.ਐੱਲ.ਪੀ.ਆਈ.ਯੂ. (ਭਵਨ) ਦੇ ਪ੍ਰਾਜੈਕਟ ਨਿਰਦੇਸ਼ਕ ਸ਼ਿਆਮ ਕਿਸ਼ੋਰ ਸਿੰਘ ਨੇ ਦਸਤਖ਼ਤ ਕੀਤੇ। 

ਪੜ੍ਹੋ ਇਹ ਅਹਿਮ ਖਬਰ - ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ

ਭਾਰਤੀ ਮਿਸ਼ਨ ਮੁਤਾਬਕ ਭੂਚਾਲ ਦੇ ਬਾਅਦ ਮੁੜ ਉਸਾਰੀ ਪੈਕੇਜ ਦੇ ਤਹਿਤ ਭਾਰਤ ਨੇ ਨੇਪਾਲ ਨੂੰ ਸਿੱਖਿਆ, ਸੱਭਿਆਚਾਰਕ ਵਿਰਾਸਤ ਅਤੇ ਸਿਹਤ ਖੇਤਰ ਲਈ 5-5 ਕਰੋੜ ਰੁਪਏ ਅਤੇ ਰਿਹਾਇਸ਼ੀ ਖੇਤਰ ਲਈ 10 ਕਰੋੜ ਰੁਪਏ ਮਤਲਬ ਕੁੱਲ 25 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਹੈ। ਉਸ ਨੇ ਕਿਹਾ ਕਿ 10 ਜ਼ਿਲ੍ਹਿਆਂ ਵਿਚ ਸਿੱਖਿਆ ਖੇਤਰ ਦੀਆਂ 71, ਸੱਭਿਆਚਾਰਕ ਵਿਰਾਸਤ ਦੀਆਂ 28, ਸਿਹਤ ਖੇਤਰ ਦੀਆਂ 147 ਅਤੇ ਗੋਰਖਾ ਅਤੇ ਨੁਵਾਕੋਟ ਵਿਚ 50000 ਘਰਾਂ ਦੀ ਮੁੜ ਉਸਾਰੀ ਕੀਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਭਾਰਤ ਸਰਕਾਰ ਇਹਨਾਂ ਸਾਰੇ ਖੇਤਰਾਂ ਵਿਚ ਨੇਪਾਲ ਦੀਆਂ ਮੁੜ ਉਸਾਰੀ ਦੀਆਂ ਕੋਸ਼ਿਸ਼ਾਂ ਨੂੰ ਵਧਾਵਾ ਦੇਣ ਲਈ ਵਚਨਬੱਧ ਹੈ।


author

Vandana

Content Editor

Related News