ਭਾਰਤ ਨੇ ਨੇਪਾਲ ਨੂੰ RTM ’ਚ ਬਿਜਲੀ ਵੇਚਣ ਦੀ ਦਿੱਤੀ ਇਜਾਜ਼ਤ
Monday, Oct 02, 2023 - 12:05 PM (IST)
ਕਾਠਮੰਡੂ (ਭਾਸ਼ਾ) – ਭਾਰਤ ਨੇ ਨੇਪਾਲ ਨੂੰ 2 ਪਣਬਿਜਲੀ ਪ੍ਰਾਜੈਕਟਾਂ ਤੋਂ ਪੈਦਾ ਬਿਜਲੀ ਨੂੰ ਸ਼ਨੀਵਾਰ ਦੀ ਅੱਧੀ ਰਾਤ ਤੋਂ ਤਤਕਾਲਿਕ ਬਿਜਲੀ ਬਾਜ਼ਾਰ (ਅਾਰ. ਟੀ. ਐੱਮ.) ’ਤੇ ਵੇਚਣ ਦੀ ਇਜਾਜ਼ਤ ਦੇ ਦਿੱਤੀ ਹੈ। ਨੇਪਾਲ ਬਿਜਲੀ ਅਥਾਰਿਟੀ (ਐੱਨ. ਈ. ਏ.) ਨੇ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : ਬੈਂਕਾਂ ਤੋਂ ਲੈ ਕੇ ਗੈਸ ਸਿਲੰਡਰ ਤੱਕ ਅੱਜ ਤੋਂ ਬਦਲ ਗਏ ਇਹ ਨਿਯਮ, ਆਮ ਜਨਤਾ 'ਤੇ ਪਵੇਗਾ ਸਿੱਧਾ ਅਸਰ
ਇਹ ਪਹਿਲੀ ਵਾਰ ਹੈ ਜਦਕਿ ਭਾਰਤ ਨੇ ਪ੍ਰਾਜੈਕਟ-ਵਾਰ ਮਨਜ਼ੂਰੀ ਦਿੱਤੀ ਹੈ, ਜਿਸ ਨਾਲ ਇਹ ਯਕੀਨੀ ਹੋਵੇਗਾ ਕਿ ਨੇਪਾਲ ਭਾਰਤ ਦੇ ਆਰ. ਟੀ. ਐੱਮ. ਵਿਚ ਆਪਣੀ ਪਣਬਿਜਲੀ ਵੇਚ ਸਕੇਗਾ। ਐੱਨ. ਈ. ਏ. ਦੇ ਬੁਲਾਰੇ ਸੁਰੇਸ਼ ਬਹਾਦੁਰ ਭੱਟਾਰਾਈ ਨੇ ਦੱਸਿਆ ਕਿ ਭਾਰਤ ਦੇ ਕੇਂਦਰੀ ਬਿਜਲੀ ਟ੍ਰਿਬਿਊਨਲ (ਸੀ. ਈ. ਏ.) ਨੇ ਪਹਿਲੇ ਪੜਾਅ ਵਿਚ ਪਣਬਿਜਲੀ ਪ੍ਰਾਜੈਕਟਾਂ-19.4 ਮੈਗਾਵਾਟ ਲੋਅਰ ਮੋਦੀ ਅਤੇ 24.25 ਮੈਗਾਵਾਟ ਕਬੇਲੀ ਬੀ-1 ਤੋਂ ਪੈਦਾ 44 ਮੈਗਾਵਾਟ ਬਿਜਲੀ ਨੂੰ ਆਰ. ਟੀ. ਐੱਮ. ਵਿਚ ਵਪਾਰ ਕਰਨ ਦੀ ਇਜਾਜ਼ਤ ਦਿੱਤੀ ਹੈ।
ਇਹ ਵੀ ਪੜ੍ਹੋ : 4 ਦਹਾਕਿਆਂ ਤੋਂ ਕਾਨੂੰਨ ਦੇ ਸ਼ਿਕੰਜੇ 'ਚ ਫਸੀ ਭੰਗ ਦੀ ਖੇਤੀ, ਹਿਮਾਚਲ ਸੂਬੇ ਨੂੰ ਕਰ ਸਕਦੀ ਹੈ ਮਾਲਾਮਾਲ
ਉਨ੍ਹਾਂ ਕਿਹਾ ਕਿ ਡੇ ਅਹੇਡ ਅਤੇ ਆਰ. ਟੀ. ਐੱਮ. ਦੋਵਾਂ ਬਾਜ਼ਾਰਾਂ ਵਿਚ 2 ਪ੍ਰਾਜੈਕਟਾਂ ਤੋਂ ਬਿਜਲੀ ਦੀ ਵਿਕਰੀ ਲਈ ਮਨਜ਼ੂਰੀ ਮਿਲ ਗਈ ਹੈ। ਪਹਿਲਾਂ ਬਿਜਲੀ ਦੀ ਦਰਾਮਦ-ਬਰਾਮਦ ਲਈ ਇਕ ਦਿਨ ਦਾ ਇੰਤਜ਼ਾਰ ਕਰਨਾ ਪੈਂਦਾ ਸੀ। ਹੁਣ ਅਸੀਂ ਵਿਕਰੀ ਤੋਂ ਸਿਰਫ 1.15 ਘੰਟਾ ਪਹਿਲਾਂ ਬੋਲੀ ਲਗਾ ਕੇ ਵਪਾਰ ਕਰ ਸਕਦੇ ਹਾਂ। ਹੁਣ ਅਸੀਂ ਅਚਾਨਕ ਬਿਜਲੀ ਬੰਦ ਹੋਣ ਜਾਂ ਬਿਜਲੀ ਉਤਪਾਦਨ ਵਧਣ ਦੀ ਸਥਿਤੀ ਵਿਚ ਬਿਜਲੀ ਖਰੀਦ ਜਾਂ ਵੇਚ ਸਕਦੇ ਹਾਂ।
ਇਹ ਵੀ ਪੜ੍ਹੋ : ਅੱਜ ਤੋਂ ਆਨਲਾਈਨ ਗੇਮਿੰਗ ਹੋ ਜਾਵੇਗੀ ਬਹੁਤ ਮਹਿੰਗੀ, ਦੇਣਾ ਪਵੇਗਾ ਜ਼ਿਆਦਾ GST
ਇਹ ਵੀ ਪੜ੍ਹੋ : 1 ਅਕਤੂਬਰ ਤੋਂ ਬਦਲ ਰਹੇ ਹਨ ਵਿੱਤੀ ਲੈਣ-ਦੇਣ ਦੇ ਇਹ ਨਿਯਮ, ਅੱਜ ਹੀ ਨਿਪਟਾਅ ਲਓ ਜ਼ਰੂਰੀ ਕੰਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8