ਭਾਰਤ ਤੋਂ ਆਉਣ ਵਾਲੇ ਯਾਤਰੀਆਂ ਨੂੰ ਇਕਾਂਤਵਾਸ ’ਚ ਰੱਖੇਗਾ ਇਟਲੀ
Thursday, Apr 29, 2021 - 12:26 PM (IST)
ਰੋਮ (ਭਾਸ਼ਾ) : ਇਟਲੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਤੋਂ ਬੁੱਧਵਾਰ ਸ਼ਾਮ ਨੂੰ ਰੋਮ ਪੁੱਜੇ 210 ਹਵਾਈ ਯਾਤਰੀਆਂ ਨੂੰ ਜ਼ਰੂਰੀ ਰੂਪ ਨਾਲ ਇਕਾਂਤਵਾਸ ਵਿਚ ਰੱਖਿਆ ਜਾਏਗਾ।
ਅਧਿਕਾਰੀਆਂ ਨੇ ਦੱਸਿਆ ਕਿ ਸਿਹਤ ਮੰਤਰੀ ਰਾਬਰਟੋ ਸਪੇਰੇਂਜਾ ਨੇ ਇਕ ਨਵੇਂ ਆਰਡੀਨੈਂਸ ’ਤੇ ਦਸਤਖ਼ਤ ਕੀਤੇ ਹਨ, ਜਿਸ ਵਿਚ ਭਾਰਤ ਤੋਂ ਆ ਰਹੇ ਯਾਤਰੀਆਂ ਨੂੰ ਸਿਹਤ ਅਧਿਕਾਰੀਆਂ ਵੱਲੋਂ ਚੁਣੇ ਸਥਾਨ ’ਤੇ 10 ਦਿਨਾਂ ਲਈ ਇਕਾਂਤਵਾਸ ਰਹਿਣਾ ਹੋਵੇਗਾ। ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਬੇਤਹਾਸ਼ਾ ਵੱਧਣ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਰੋਮ ਪਹੁੰਚਣ ’ਤੇ ਯਾਤਰੀਆਂ ਦੀ ਜਾਂਚ ਕੀਤੀ ਜਾਏਗੀ ਅਤੇ ਜੇਕਰ ਕੋਈ ਪੀੜਤ ਪਾਇਆ ਜਾਂਦਾ ਹੈ ਤਾਂ ਉਸ ਨੂੰ ਰੋਮ ਦੇ ਮੁੱਖ ਲਿਓਨਾਰਦੋ ਦਿ ਵਿੰਚੀ ਅੰਤਰਰਾਸ਼ਟਰੀ ਹਵਾਈਅੱਡੇ ਦੇ ਨੇੜੇ ਸਥਿਤ ਕੋਵਿਡ ਹੋਟਲ ਵਿਚ ਰੱਖਿਆ ਜਾਏਗਾ। ਜਹਾਜ਼ ਰਾਹੀਂ ਪੁੱਜੇ 210 ਯਾਤਰੀਆਂ ਵਿਚ ਬੱਚੇ ਵੀ ਸ਼ਾਮਲ ਹਨ।