ਭਾਰਤ ਤੇ ਸਾਊਦੀ ਅਰਬ ਮਾਰਚ ''ਚ ਪਹਿਲੀ ਵਾਰ ਕਰਨਗੇ ਸੰਯੁਕਤ ਜੰਗੀ ਅਭਿਆਸ

10/31/2019 3:59:49 PM

ਰਿਆਦ— ਭਾਰਤ ਤੇ ਸਾਊਦੀ ਅਰਬ ਆਪਣਾ ਪਹਿਲਾ ਸੰਯੁਕਤ ਨੇਵੀ ਅਭਿਆਸ ਅਗਲੇ ਸਾਲ ਮਾਰਚ ਮਹੀਨੇ ਦੇ ਪਹਿਲੇ ਹਫਤੇ ਕਰਨਗੇ। ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਦੋਵੇਂ ਪੱਖ ਰੱਖਿਆ ਤੇ ਸੁਰੱਖਿਆ ਦੇ ਖੇਤਰਾਂ 'ਚ ਸਹਿਯੋਗ ਵਧਾਉਣ 'ਤੇ ਸਹਿਮਤ ਹੋਏ ਸਨ। ਇਸ ਬਾਰੇ ਜਾਣਕਾਰੀ ਰੱਖਣ ਵਾਲੇ ਇਕ ਭਾਰਤੀ ਸੂਤਰ ਨੇ ਦੱਸਿਆ ਕਿ ਪ੍ਰਸਤਾਵਿਤ ਅਭਿਆਸ ਦੇ ਬਾਰੇ 'ਚ ਇਕ ਤਿਆਰੀ ਬੈਠਕ ਇਸ ਮਹੀਨੇ ਦੀ ਸ਼ੁਰੂਆਤ 'ਚ ਭਾਰਤ 'ਚ ਹੋਈ ਸੀ। ਇਕ ਹੋਰ ਬੈਠਕ ਦਸੰਬਰ ਮਹੀਨੇ ਹੋਵੇਗੀ।

ਸੂਤਰ ਨੇ ਦੱਸਿਆ ਕਿ ਦੋਵੇਂ ਪੱਖ ਅਗਲੇ ਸਾਲ ਮਾਰਚ ਦੇ ਪਹਿਲੇ ਹਫਤੇ 'ਚ ਪਹਿਲਾ ਸੰਯੁਕਤ ਨੇਵੀ ਅਭਿਆਸ ਕਰਨਗੇ। ਸੂਤਰਾਂ ਨੇ ਦੱਸਿਆ ਕਿ ਖਾੜੀ ਸਮਰਾਜ ਪੱਛਮੀ ਹਿੰਦ ਸਾਗਰ 'ਚ ਭਾਰਤ ਨਾਲ ਆਪਣੇ ਸਮੁੰਦਰੀ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹੈ। ਇਸ ਜਲ ਖੇਤਰ 'ਚ ਲਾਲ ਸਾਗਰ, ਅਦਨ ਦੀ ਖਾੜੀ, ਅਰਬ ਸਾਗਰ, ਓਮਾਨ ਦੀ ਖਾੜੀ ਤੇ ਫਾਰਸ ਦੀ ਖਾੜੀ ਜਿਹੇ ਵਿਅਸਤ ਤੇ ਸੰਵੇਦਨਸ਼ੀਲ ਸਮੁੰਦਰੀ ਮਾਰਗ ਆਉਂਦੇ ਹਨ। ਸਾਊਦੀ ਦੀ ਰਾਸ਼ਟਰੀ ਪੈਟਰੋਲੀਅਮ ਕੰਪਨੀ ਸਾਊਦੀ ਅਰਾਮਕੋ ਦੇ ਤੇਲ ਪਲਾਂਟਾਂ 'ਤੇ ਡ੍ਰੋਨ ਤੇ ਮਿਜ਼ਾਇਲ ਦੇ ਲਈ ਹਮਲੇ ਹੋਏ ਸਨ। ਭਾਰਤ ਨੇ ਇਨ੍ਹਾਂ ਹਮਲਿਆਂ ਦੀ ਨਿੰਦਾ ਕੀਤੀ ਹੈ ਤੇ ਅੱਤਵਾਦ ਦਾ ਹਰ ਰੂਪ 'ਚ ਮੁਕਾਬਲਾ ਕਰਨ ਦਾ ਆਪਣਾ ਸੰਕਲਪ ਦੁਹਰਾਇਆ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਦੋਵੇਂ ਪੱਖ ਸ਼ੁੱਧ ਰੂਪ ਨਾਲ ਖਰੀਦਦਾਰ ਤੇ ਵਿਕਰੇਤਾ ਦੇ ਸਬੰਧ ਅੱਗੇ ਤੇ ਕਰੀਬੀ ਰਣਨੀਤਿਕ ਸਾਂਝੇਦਾਰ ਬਣਨ ਦੀ ਦਿਸ਼ਾ 'ਚ ਵਧ ਰਹੇ ਹਨ। ਸਹਿਯੋਗ ਦੇ ਨਵੇਂ ਖੇਤਰਾਂ ਨੂੰ ਦੇਖਿਆ ਗਿਆ ਹੈ, ਜਿਨ੍ਹਾਂ 'ਚੋਂ ਇਕ ਰੱਖਿਆ ਖੇਤਰ ਵੀ ਹੈ। ਸੂਤਰ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਵਿਚਾਲੇ ਸੰਯੁਕਤ ਰੱਖਿਆ ਸਹਿਯੋਗ ਕਮੇਟੀ ਨਾਂ ਦੀ ਇਕ ਪ੍ਰਣਾਲੀ ਹੈ। ਇਸ ਸਾਲ ਜਨਵਰੀ 'ਚ ਰਿਆਦ 'ਚ ਇਸ ਦੀ ਚੌਥੀ ਬੈਠਕ 'ਚ ਪਹਿਲੀ ਵਾਰ ਭਾਰਤ ਦੇ ਰੱਖਿਆ ਉਦਯੋਗ ਤੇ ਸਾਊਦੀ ਦੇ ਪਲਾਂਟਾਂ ਵਿਚਾਲੇ ਗੱਲਬਾਤ ਦੀ ਸੁਵਿਧਾ ਮੁਹੱਈਆ ਕਰਵਾਈ ਗਈ ਸੀ। ਦੋਵੇਂ ਪੱਖਾਂ ਨੇ ਗੈਰ-ਫੌਜੀ ਉਡਾਣ ਦੇ ਖੇਤਰਾਂ 'ਚ ਵੀ ਇਕ ਸਮਝੌਤਾ ਕੀਤਾ ਹੈ। ਰਣਨੀਤਿਕ ਸਬੰਧਾਂ 'ਚ ਇਕ ਮਹੱਤਵਪੂਰਨ ਘਟਨਾਕ੍ਰਮ 'ਚ ਭਾਰਤ ਤੇ ਸਾਊਦੀ ਅਰਬ ਨੇ ਮਹੱਤਵਪੂਰਨ ਮੁੱਦਿਆਂ 'ਤੇ ਤਾਲਮੇਲ ਲਈ ਮੰਗਲਵਾਰ ਨੂੰ ਰਣਨੀਤਿਕ ਹਿੱਸੇਦਾਰੀ ਸਮਝੌਤੇ 'ਤੇ ਵੀ ਦਸਤਖਤ ਕੀਤੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਾਊਦੀ ਅਰਬ ਦੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਇਸ ਸਮਝੌਤੇ ਨੂੰ ਆਪਣੇ ਦਸਤਖਤਾਂ ਨਾਲ ਅਮਲੀਜਾਮਾ ਪਾ ਦਿੱਤਾ ਸੀ। ਇਹ ਪ੍ਰੀਸ਼ਦ ਹਰ ਦੋ ਸਾਲ 'ਚ ਸੰਮੇਲਨ ਦੌਰਾਨ ਮਹੱਤਵਪੂਰਨ ਮੁੱਦਿਆਂ ਨੂੰ ਦੇਖੇਗੀ ਤੇ ਮੰਤਰੀ ਹਰ ਸਾਲ ਮੁਲਾਕਾਤ ਕਰਨਗੇ।


Baljit Singh

Content Editor

Related News