ਭਾਰਤ ਨੇ ਸਭ ਤੋਂ ਵੱਧ 27.3 ਕਰੋੜ ਲੋਕਾਂ ਨੂੰ ਗਰੀਬੀ ਤੋਂ ਉੱਪਰ ਚੁੱਕਿਆ : ਸੰਯੁਕਤ ਰਾਸ਼ਟਰ

07/17/2020 5:30:25 PM

ਸੰਯੁਕਤ ਰਾਸ਼ਟਰ (ਭਾਸ਼ਾ) : ਭਾਰਤ 'ਚ 2005-06 ਤੋਂ ਲੈ ਕੇ 2015-16 ਦੌਰਾਨ 27.3 ਕਰੋੜ ਲੋਕ ਗਰੀਬੀ ਦੇ ਘੇਰੇ ਤੋਂ ਬਾਹਰ ਨਿਕਲੇ ਹਨ। ਇਹ ਇਸ ਦੌਰਾਨ ਕਿਸੇ ਵੀ ਦੇਸ਼ 'ਚ ਗਰੀਬੀ ਦੀ ਗਿਣਤੀ 'ਚ ਸਭ ਤੋਂ ਵੱਧ ਕਮੀ ਹੈ। ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ 'ਚ ਇਸ ਦੀ ਜਾਣਕਾਰੀ ਦਿੱਤੀ ਗਈ।

ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ. ਐੱਨ. ਡੀ. ਪੀ.) ਅਤੇ ਆਕਸਫੋਰਡ ਗਰੀਬੀ ਅਤੇ ਮਨੁੱਖੀ ਵਿਕਾਸ ਪਹਿਲ (ਓ. ਪੀ. ਐੱਚ. ਆਈ) ਵਲੋਂ ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ 75 'ਚੋਂ 65 ਦੇਸ਼ਾਂ 'ਚ 2000 ਤੋਂ 2019 ਦਰਮਿਆਨ ਮਲਟੀਫੰਕਸ਼ਨਲ ਗਰੀਬੀ ਪੱਧਰ 'ਚ ਕਾਫ਼ੀ ਕਮੀ ਆਈ ਹੈ। ਮਲਟੀਫੰਕਸ਼ਨਲ ਗਰੀਬੀ ਰੋਜ਼ਾਨਾ ਜੀਵਨ 'ਚ ਗਰੀਬ ਲੋਕਾਂ ਵਲੋਂ ਅਨੁਭਵ ਕੀਤੇ ਜਾਣ ਵਾਲੀਆਂ ਵੱਖ-ਵੱਖ ਕਮੀਆਂ ਨੂੰ ਉਜਾਗਰ ਕਰਦੀ ਹੈ- ਜਿਵੇਂ ਕਿ ਖ਼ਰਾਬ ਸਿਹਤ, ਸਿੱਖਿਆ ਦੀ ਕਮੀ, ਜੀਵਨ ਪੱਧਰ 'ਚ ਕਮੀ, ਕੰਮ ਦੀ ਖ਼ਰਾਬ ਗੁਣਵੱਤਾ, ਹਿੰਸਾ ਦਾ ਖ਼ਤਰਾ ਅਤੇ ਅਜਿਹੇ ਖ਼ੇਤਰਾਂ 'ਚ ਰਹਿਣਾ ਜੋ ਵਾਤਾਵਰਣ ਲਈ ਖ਼ਤਰਨਾਕ ਹਨ।

65 ਦੇਸ਼ਾਂ 'ਚੋਂ 50 ਨੇ ਘੱਟ ਕੀਤੀ ਗਰੀਬੀ
ਇਨ੍ਹਾਂ 65 ਦੇਸ਼ਾਂ 'ਚੋਂ 50 ਨੇ ਵੀ ਗਰੀਬੀ 'ਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਨੂੰ ਘੱਟ ਕੀਤਾ। ਰਿਪੋਰਟ 'ਚ ਕਿਹਾ ਗਿਆ ਹੈ ਕਿ 4 ਦੇਸ਼ਾਂ-ਆਰਮੇਨੀਆ (2010-2015/2016), ਭਾਰਤ (2005/2014-15/2016), ਨਿਕਾਰਾਗੁਆ (2001-2011/2012) ਅਤੇ ਉੱਤਰ ਮੈਸੇਡੋਨੀਆ (2005/2014) ਨੇ ਆਪਣੇ ਕੌਮਾਂਤਰੀ ਮਲਟੀਫੰਕਸ਼ਨਲ ਗਰੀਬੀ ਸੂਚਕਾਂਕ (ਐੱਮ. ਪੀ. ਆਈ.) ਨੂੰ ਅੱਧਾ ਕਰ ਦਿੱਤਾ। ਇਹ ਦੇਸ਼ ਦਿਖਾਉਂਦੇ ਹਨ ਕਿ ਬਹੁਤ ਵੱਖ ਗਰੀਬੀ ਵਾਲੇ ਦੇਸ਼ਾਂ ਲਈ ਕੀ ਸੰਭਵ ਹੈ। ਰਿਪੋਰਟ ਮੁਤਾਬਕ 4 ਦੇਸ਼ਾਂ ਨੇ ਆਪਣੇ ਐੱਮ. ਪੀ. ਆਈ. ਮੁੱਲ ਨੂੰ ਅੱਧਾ ਕਰ ਦਿੱਤਾ ਅਤੇ ਬਹੁ ਗਿਣਤੀ ਗਰੀਬ ਲੋਕਾਂ ਦੀ ਗਿਣਤੀ 'ਚ ਸਭ ਤੋਂ ਵੱਡੀ (27.3 ਕਰੋੜ) ਕਮੀ ਆਈ।


cherry

Content Editor

Related News