ਪਾਣੀ ਦੇ ਮੁੱਦੇ ''ਤੇ ਵਿਸ਼ਵ ਬੈਂਕ ਨੇ ਪਾਕਿਸਤਾਨ ਨੂੰ ਦਿੱਤਾ ਝਟਕਾ
Sunday, Aug 09, 2020 - 04:46 PM (IST)
ਇਸਲਾਮਾਬਾਦ- ਭਾਰਤ ਤੇ ਪਾਕਿਸਤਾਨ ਵਿਚਕਾਰ ਜਲ ਬਟਵਾਰੇ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚ ਵਿਸ਼ਵ ਬੈਂਕ ਨਾ ਤਾਂ ਕੌਮਾਂਤਰੀ ਅਦਾਲਤ ਵਿਚ ਜਾਵੇਗਾ ਤੇ ਨਾ ਹੀ ਕਿਸੇ ਸੁਤੰਤਰ ਸੁਪਰਵਾਈਜ਼ਰ ਨੂੰ ਨਿਯੁਕਤ ਕਰਕੇ ਉਸ ਕੋਲੋਂ ਰਿਪੋਰਟ ਲਵੇਗਾ। ਇਹ ਵਿਵਾਦ ਦੋਹਾਂ ਦੇਸ਼ਾਂ ਨੂੰ ਹੀ ਮਿਲ ਕੇ ਨਜਿੱਠਣਾ ਪਵੇਗਾ। ਵਿਸ਼ਵ ਬੈਂਕ ਦਾ ਇਹ ਰਵੱਈਆ ਪਾਕਿਸਤਾਨ ਨੂੰ ਝਟਕਾ ਦੇਣ ਵਾਲਾ ਮੰਨਿਆ ਜਾ ਰਿਹਾ ਹੈ। ਦੋਹਾਂ ਦੇਸ਼ਾਂ ਵਿਚਕਾਰ ਹੋਈ ਪਾਣੀ ਵੰਡ ਸੰਧੀ ਵਿਚ ਵਿਸ਼ਵ ਬੈਂਕ ਵੀ ਇਕ ਪੱਖ ਹੈ।
ਭਾਰਤ ਤੇ ਪਾਕਿਸਤਾਨ ਵਿਚਕਾਰ 9 ਸਾਲ ਤੋਂ ਚੱਲੀ ਵਾਰਤਾ ਦੇ ਬਾਅਦ 1960 ਵਿਚ ਜਲ ਸਮਝੌਤਾ ਹੋਇਆ ਸੀ। ਵਿਸ਼ਵ ਬੈਂਕ ਨੇ ਤੀਜੇ ਪੱਖ ਦੇ ਰੂਪ ਵਿਚ ਸਮਝੌਤਾ ਪੱਤਰ 'ਤੇ ਦਸਤਖਤ ਕੀਤੇ ਸਨ। ਸਮਝੌਤੇ ਮੁਤਾਬਕ ਦੋਹਾਂ ਦੇਸ਼ਾਂ ਨੂੰ ਹਿਮਾਲਿਆ ਚੋਂ ਨਿਕਲ ਕੇ ਭਾਰਤ ਹੁੰਦੇ ਹੋਏ ਪਾਕਿਸਤਾਨ ਵਿਚ ਵਗਣ ਵਾਲੀਆਂ ਨਦੀਆਂ ਦੇ ਪਾਣੀ ਦੇ ਸਬੰਧ ਵਿਚ ਸੂਚਨਾਵਾਂ ਦਾ ਲੈਣ-ਦੇਣ ਕਰਨਾ ਸੀ ਅਤੇ ਪਾਣੀ ਦੀ ਵਰਤੋਂ 'ਤੇ ਸਹਿਯੋਗ ਦਾ ਤੰਤਰ ਬਣਾਉਣਾ ਸੀ। ਦੋਹਾਂ ਦੇਸ਼ਾਂ ਨੇ ਦਹਾਕਿਆਂ ਤੱਕ ਅਜਿਹਾ ਕੀਤਾ ਪਰ ਹਾਲ ਦੇ ਸਾਲਾਂ ਵਿਚ ਦੋਹਾਂ ਦੇਸ਼ਾਂ ਵਿਚ ਬਣਨ ਵਾਲੇ ਬੰਨ੍ਹਾਂ ਨੂੰ ਲੈ ਕੇ ਵਿਵਾਦ ਦੀ ਸਥਿਤੀ ਬਣ ਗਈ। ਪਾਕਿਸਤਾਨ ਵਿਚ 5 ਸਾਲ ਦਾ ਕਾਰਜਕਾਲ ਪੂਰਾ ਕਰਨ ਵਾਲੇ ਵਿਸ਼ਵ ਬੈਂਕ ਦੇ ਨਿਰਦੇਸ਼ਕ ਪਚਮੁਥੁ ਇਲਨਗੋਵਨ ਨੇ ਡਾਨ ਅਖਬਾਰ ਨਾਲ ਗੱਲਬਾਤ ਵਿਚ ਕਿਹਾ ਕਿ ਭਾਰਤ ਤੇ ਪਾਕਿਸਤਾਨ ਨੂੰ ਲੈ ਕੇ ਬੈਠਕ ਬਦਲ 'ਤੇ ਗੱਲ ਕਰਨੀ ਚਾਹੀਦੀ ਹੈ ਅਤੇ ਮਤਭੇਦਾਂ ਦਾ ਹੱਲ ਕੱਢਣਾ ਚਾਹੀਦਾ ਹੈ। ਹੈ।