ਭਾਰਤ ਨੇ ਚੀਨ ਨੂੰ 40 ਹਜ਼ਾਰ ਆਕਸੀਜਨ ਜੈਨਰੇਟਰ ਦੇ ਉਤਪਾਦਨ ਦਾ ਦਿੱਤਾ ਆਰਡਰ

Sunday, May 02, 2021 - 05:44 PM (IST)

ਨਵੀਂ ਦਿੱਲੀ/ਬੀਜਿੰਗ (ਬਿਊਰੋ): ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਭਾਰਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਦੇਸ਼ ਵਿਚ ਹੁਣ ਤੱਕ ਹਜ਼ਾਰਾਂ ਲੋਕ ਆਕਸੀਜਨ ਦੀ ਕਮੀ ਨਾਲ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਇਸ ਵਿਚਕਾਰ ਆਕਸੀਜਨ ਦੀ ਕਮੀ ਨੂੰ ਦੂਰ ਕਰਨ ਲਈ ਭਾਰਤ ਨੇ ਚੀਨ ਨੂੰ 40 ਹਜ਼ਾਰ ਆਕਸੀਜਨ ਜੈਨਰੇਟਰ ਬਣਾਉਣ ਦਾ ਆਰਡਰ ਦਿੱਤਾ ਹੈ। ਇਹਨਾਂ ਦਾ ਉਤਪਾਦਨ ਚੀਨੀ ਕੰਪਨੀਆਂ ਲਗਾਤਾਰ ਕਰ ਰਹੀਆਂ ਹਨ। ਚੀਨ ਦੇ ਭਾਰਤੀ ਰਾਜਦੂਤ ਨੇ ਕਿਹਾ ਹੈ ਕਿ ਚੀਨ ਇਸ ਮੁਸ਼ਕਲ ਸਮੇਂ ਵਿਚ ਭਾਰਤ ਦੀ ਮਦਦ ਕਰਨਾ ਚਾਹੁੰਦਾ ਹੈ ਅਤੇ ਚੀਨੀ ਕੰਪਨੀਆਂ ਬਹੁਤ ਜਲਦੀ ਐਮਰਜੈਂਸੀ ਮੈਡੀਕਲ ਸਮਾਨ ਦੀ ਸਪਲਾਈ ਭਾਰਤ ਨੂੰ ਕਰ ਦੇਵੇਗੀ।

PunjabKesari

ਪੜ੍ਹੋ ਇਹ ਅਹਿਮ ਖਬਰ- ਸਿੱਖ ਪਾਇਲਟ ਜਸਪਾਲ ਸਿੰਘ ਯੂਕੇ ਤੋਂ ਮੁਫਤ ਆਕਸੀਜਨ ਕੰਸਨਟ੍ਰੇਟਰਸ ਲੈ ਕੇ ਪਹੁੰਚਿਆ ਭਾਰਤ

ਭਾਰਤ ਨੇ ਦਿੱਤਾ ਵੱਡਾ ਆਰਡਰ
ਭਾਰਤ ਵਿਚ ਚੀਨ ਦੇ ਰਾਜਦੂਤ ਸੁਨ ਵੇਈਦੋਂਗ ਨੇ ਚੀਨੀ ਅਖ਼ਬਾਰ ਗਲੋਬਲ ਟਾਈਮਜ਼ ਨੂੰ ਦਿੱਤੇ ਇੰਟਰਵਿਊ ਵਿਚ ਦਾਅਵਾ ਕੀਤਾ ਹੈਕਿ ਚੀਨੀ ਕੰਪਨੀਆਂ ਨੂੰ ਭਾਰਤ ਤੋਂ 40 ਹਜ਼ਾਰ ਆਕਸੀਜਨ ਜੈਨਰੇਟਰ ਬਣਾਉਣ ਦਾ ਆਰਡਰ ਮਿਲਿਆ ਹੈ। ਚੀਨ ਦੇ ਰਾਜਦੂਤ ਨੇ ਕਿਹਾ ਹੈ ਕਿ ਚੀਨ ਨੂੰ ਵਿਸ਼ਵਾਸ ਹੈ ਕਿ ਭਾਰਤ ਵਿਚ ਕੇਂਦਰ ਸਰਕਾਰ ਦੀ ਅਗਵਾਈ ਵਿਚ ਲਗਾਤਾਰ ਕੋਰੋਨਾ ਗ੍ਰਾਫ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਚੀਨ ਨੇ ਭਾਰਤ ਨੂੰ ਕਿਹਾ ਹੈ ਕਿ ਉਹ ਭਾਰਤ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ। ਉਹਨਾਂ ਨੇ ਕਿਹਾ ਹੈ ਕਿ ਚੀਨ ਉਹਨਾਂ ਦੇਸ਼ਾਂ ਵਿਚ ਸ਼ਾਮਲ ਹੈ ਜਿਸ ਨੇ ਸਭ ਤੋਂ ਪਹਿਲਾਂ ਭਾਰਤ ਨੂੰ ਮਦਦ ਦੇਣ ਦੀ ਗੱਲ ਕਹੀ ਸੀ। ਭਾਰਤ ਸਰਕਾਰ ਵੱਲੋਂ ਦਿੱਤੇ ਆਰਡਰ 'ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਅਪ੍ਰੈਲ ਮਹੀਨੇ ਤੋਂ ਚੀਨ ਭਾਰਤ ਨੂੰ 5 ਹਜ਼ਾਰ ਵੈਂਟੀਲੇਟਰ, 21,569 ਆਕਸੀਜਨ ਜੈਨਰੇਟਰਜ਼, 21 ਮਿਲੀਅਨ ਤੋਂ ਵੱਧ ਮਾਸਕ ਅਤੇ 3800 ਟਨ ਮੈਡੀਕਲ ਦਵਾਈਆਂ ਦੀ ਸਪਲਾਈ ਭਾਰਤ ਨੂੰ ਕਰ ਚੁੱਕਾ ਹੈ।

PunjabKesari

ਚੀਨ ਦੇ ਰਾਜਦੂਤ ਨੇ ਕਿਹਾ ਹੈ ਕਿ ਚੀਨ ਅਤੇ ਭਾਰਤ ਦੇ ਸਿਹਤ ਮਾਹਰ ਇਸ ਮਹਾਮਾਰੀ ਨਾਲ ਨਜਿੱਠਣ ਲਈ ਲਗਾਤਾਰ ਸੰਪਰਕ ਵਿਚ ਹਨ। ਉਹਨਾਂ ਨੇ ਕਿਹਾ ਹੈ ਕਿ ਇਕ ਵੱਡੀ ਸ਼ਕਤੀ ਦੇ ਤੌਰ 'ਤੇ ਚੀਨ ਲਗਾਤਾਰ ਭਾਰਤ ਨੂੰ ਜ਼ਰੂਰੀ ਸਹੂਲਤ ਅਤੇ ਮਦਦ ਉਪਲਬਧ ਕਰਾਏਗਾ। ਇੱਥੇ ਦੱਸ ਦਈਏ ਕਿ ਸ਼ੁੱਕਰਵਾਰ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਵਿਡ ਦੌਰਾਨ ਖ਼ਤਮ ਹੋ ਰਹੀਆਂ ਜ਼ਿੰਦਗੀਆਂ ਲਈ ਸੋਗ ਸੰਦੇਸ਼ ਭੇਜਿਆ। ਜਿਸ ਵਿਚ ਉਹਨਾਂ ਨੇ ਕਿਹਾ ਕਿ ਚੀਨ ਕੋਵਿਡ ਮਹਾਮਾਰੀ ਨਾਲ ਲੜਾਈ ਵਿਚ ਭਾਰਤ ਨਾਲ ਆਪਣੀਆਂ ਭੂਮਿਕਾਵਾਂ ਨੂੰ ਹੋਰ ਵਧਾਉਣ ਅਤੇ ਮਦਦ ਕਰਨ ਲਈ ਤਿਆਰ ਹੈ। ਚੀਨ ਦੇ ਰਾਜਦੂਤ ਸੁਨ ਵੇਈਦੋਂਗ ਨੇ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿਚ ਦਿਸ ਰਿਹਾ ਹੈ ਕਿ ਚੀਨੀ ਕੰਪਨੀ ਲਗਾਤਾਰ ਉਤਪਾਦਨ ਕਰ ਰਹੀਆਂ ਹਨ। 

 

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News