ਵ੍ਹਾਈਟ ਹਾਊਸ 'ਚ ਸੰਗੀਤ ਅਤੇ ਆਤਿਸ਼ਬਾਜ਼ੀ ਨਾਲ ਮਨਾਇਆ ਗਿਆ 'ਸੁਤੰਤਰਤਾ ਦਿਵਸ'

Wednesday, Jul 05, 2023 - 02:07 PM (IST)

ਵ੍ਹਾਈਟ ਹਾਊਸ 'ਚ ਸੰਗੀਤ ਅਤੇ ਆਤਿਸ਼ਬਾਜ਼ੀ ਨਾਲ ਮਨਾਇਆ ਗਿਆ 'ਸੁਤੰਤਰਤਾ ਦਿਵਸ'

ਵਾਸ਼ਿੰਗਟਨ (ਰਾਜ ਗੋਗਨਾ)- ਰਾਸ਼ਟਰਪਤੀ ਜੋਅ ਬਾਈਡੇਨ ਅਤੇ ਪਹਿਲੀ ਮਹਿਲਾ ਜਿਲ ਬਾਈਡੇਨ ਨੇ ਮੰਗਲਵਾਰ ਸ਼ਾਮ ਨੂੰ ਵਾਈਟ ਹਾਊਸ ਵਾਸ਼ਿੰਗਟਨ ਡੀ.ਸੀ ਵਿਖੇ ਫੌਜੀ ਪਰਿਵਾਰਾਂ ਦੀ ਮੇਜ਼ਬਾਨੀ ਕਰਕੇ ਰਾਜਧਾਨੀ ਵਾਸ਼ਿੰਗਟਨ ਡੀ.ਸੀ ਵਿਖੇ ਸੁਤੰਤਰਤਾ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ। ਇਸ ਵਿੱਚ ਲਾਈਵ ਸੰਗੀਤ ਦੇ ਨਾਲ-ਨਾਲ ਆਤਿਸ਼ਬਾਜ਼ੀ ਵੀ ਕੀਤੀ ਗਈ, ਜੋ ਇੱਕ ਸ਼ਾਨਦਾਰ ਦੇਖਣਯੋਗ ਪ੍ਰਦਰਸ਼ਨੀ ਸੀ। ਇਹ ਸਮਾਗਮ ਸ਼ਾਮ 5 ਵਜੇ ਦੇ ਕਰੀਬ ਸ਼ੁਰੂ ਹੋਇਆ। ਸਾਊਥ ਲਾਅਨ 'ਤੇ ਸਰਗਰਮ-ਡਿਊਟੀ 'ਤੇ ਤਾਇਨਾਤ ਨੈਸ਼ਨਲ ਗਾਰਡ ਫੌਜੀ ਪਰਿਵਾਰਾਂ ਦੇ ਨਾਲ ਵ੍ਹਾਈਟ ਹਾਊਸ ਵਿੱਚ ਮੌਜੂਦ ਸਨ। ਇਸ ਮੌਕੇ ਚੈਪਲੇਨ ਜੌਨ ਬਰਕੇਮੇਅਰ ਦੁਆਰਾ ਕੀਤੀ ਪ੍ਰਾਰਥਨਾ ਤੋਂ ਬਾਅਦ ਪਹਿਲ਼ੀ ਮਹਿਲਾ ਰਾਸਟਰਪਤੀ ਦੀ ਪਤਨੀ ਜਿਲ ਬਾਈਡੇਨ ਨੇ ਵ੍ਹਾਈਟ ਹਾਊਸ ਵਿੱਚ ਫੌਜੀ ਪਰਿਵਾਰਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਉਹਨਾਂ ਨੂੰ ਸੰਬੋਧਨ ਕੀਤਾ। 

PunjabKesari

ਉਹਨਾਂ ਕਿਹਾ ਕਿ ਤੁਸੀਂ ਬਹਾਦਰ ਅਤੇ ਦਲੇਰ ਹੋ ਅਤੇ ਲਗਭਗ 1% ਅਮਰੀਕੀ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਸੁਰੱਖਿਅਤ ਰੱਖਣ ਦੀ ਚੋਣ ਕੀਤੀ ਹੈ "ਅਸੀਂ ਤੁਹਾਡੇ ਦੁਆਰਾ ਕੀਤੇ ਗਏ ਦੇਸ਼ ਦੇ ਕੰਮਾਂ ਦੇ ਲਈ ਸਭ ਲਈ ਅਸੀ ਬਹੁਤ ਧੰਨਵਾਦੀ ਹਾਂ। ਸਾਡੇ ਵਿਚਾਰ ਵਿਦੇਸ਼ਾਂ 'ਚ ਸੇਵਾ ਕਰਨ ਵਾਲਿਆਂ ਦੇ ਨਾਲ ਹਨ। ਰਾਸ਼ਟਰਪਤੀ ਬਾਈਡੇਨ ਨੇ ਬੋਲਦਿਆਂ ਕਿਹਾ ਕਿ ਇਹ ਦਿਨ ਨੂੰ ਫੌਜੀ ਪਰਿਵਾਰਾਂ ਨਾਲ ਮਨਾਉਣਾ ਸਾਡੇ ਲਈ ਸਨਮਾਨ ਵਾਲੀ ਗੱਲ ਹੈ, ਜਿਹਨਾਂ ਨੂੰ ਉਹਨਾਂ ਨੇ ਰੀੜ੍ਹ ਦੀ ਹੱਡੀ ਦੱਸਿਆ। ਰਾਸ਼ਟਰਪਤੀ ਨੇ ਕਿਹਾ ਕਿ ਤੁਸੀਂ ਸਾਨੂੰ ਲੋਕਤੰਤਰ ਦੇ ਜਰੂਰੀ ਕੰਮਾਂ ਬਾਰੇ ਯਾਦ ਦਿਵਾਉਂਦੇ ਹੋ, ਇਸ ਨੂੰ ਕਾਇਮ ਰੱਖਣ ਲਈ ਸਾਡੀ ਹਰ ਪੀੜ੍ਹੀ ਨੂੰ ਲੜਨਾ ਚਾਹੀਦਾ ਹੈ। ਸਾਨੂੰ ਹਮੇਸ਼ਾ ਇਸ ਦੀ ਕਦਰ ਕਰਨੀ ਚਾਹੀਦੀ ਹੈ, ਇਸ ਦੀ ਰੱਖਿਆ ਕਰਨੀ ਚਾਹੀਦੀ ਹੈ ਅਤੇ ਇਸਨੂੰ ਮਜ਼ਬੂਤ ​​ਕਰਨਾ ਚਾਹੀਦਾ ਹੈ। ਅਸੀਂ ਸਾਰੇ ਆਪਣੇ ਲੋਕਤੰਤਰ ਦੇ ਜ਼ਰੂਰੀ ਕੰਮਾਂ ਲਈ ਆਪਣੇ ਆਪ ਨੂੰ ਸਮਰਪਿਤ ਕਰਾਂਗੇ, ਇੱਕ ਦੂਜੇ ਨੂੰ ਵਿਰੋਧੀਆਂ ਵਜੋਂ ਨਹੀਂ ਬਲਕਿ ਸਾਥੀ ਅਮਰੀਕੀਆਂ ਵਜੋਂ ਵੇਖਾਂਗੇ। 

PunjabKesari
 

ਪੜ੍ਹੋ ਇਹ ਅਹਿਮ ਖ਼ਬਰ-ਅਲਬਾਨੀਜ਼ ਨੇ ਲੋਕਤੰਤਰ ਸਮਰਥਕ ਕਾਰਕੁਨਾਂ 'ਤੇ ਹਾਂਗਕਾਂਗ ਦੀ ਕਾਰਵਾਈ ਦੀ ਕੀਤੀ ਨਿੰਦਾ, ਜਾਣੋ ਪੂਰਾ ਮਾਮਲਾ

ਰਾਸ਼ਟਰਪਤੀ ਬਾਈਡੇਨ ਨੇ ਕਿਹਾ ਕਿ ਸੰਯੁਕਤ ਰਾਜ ਇਤਿਹਾਸ ਵਿੱਚ ਇੱਕ ਅਜਿਹਾ ਦੇਸ਼ ਹੈ ਜਿਸਦੀ ਸਥਾਪਨਾ ਇੱਕ ਵਿਚਾਰ 'ਤੇ ਕੀਤੀ ਗਈ ਸੀ ਜੋ ਸਾਰੇ ਧਰਮਾਂ ਅਤੇ ਲੋਕਾਂ ਨੂੰ ਬਰਾਬਰ ਮੰਨਦਾ ਹੈ। ਉਹਨਾਂ ਦੇ ਨਾਲ ਰੱਖਿਆ ਸਕੱਤਰ ਲੋਇਡ ਔਸਟਿਨ ਅਤੇ ਉਸਦੀ ਪਤਨੀ ਚਾਰਲੀਨ ਆਸਟਿਨ ਵੀ ਸਨ। ਇਸ ਮੌਕੇ ਸੰਗੀਤ ਵਿੱਚ ਯੂ.ਐੱਸ ਮਿਲਟਰੀ ਦੇ ਪ੍ਰੀਮੀਅਰ ਬੈਂਡਾਂ, ਗਾਇਕ-ਗੀਤਕਾਰ ਅਤੇ ਅਨੁਭਵੀ ਫੌਜ ਦੀ ਪਤਨੀ ਬੇਕਾ ਰਾਏ ਗ੍ਰੀਨ, ਡੀਜੇ ਡੀ-ਨਾਇਸ, ਗ੍ਰੈਮੀ ਅਵਾਰਡ ਜੇਤੂ ਕੰਟਰੀ ਸੰਗੀਤਕਾਰ ਬ੍ਰਦਰਜ਼ ਓਸਬੋਰਨ ਅਤੇ ਤਿੰਨ ਵਾਰ ਦੇ ਗ੍ਰੈਮੀ ਪੁਰਸਕਾਰ ਜੇਤੂ ਸੰਗੀਤਕਾਰ ਯੋ ਦੁਆਰਾ ਪੇਸ਼ਕਾਰੀ ਦਿੱਤੀ ਗਈ। ਇਸ ਤੋਂ ਬਾਅਦ ਆਤਿਸ਼ਬਾਜ਼ੀ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ਨੇ ਵਾਸ਼ਿੰਗਟਨ, ਡੀ.ਸੀ. ਦੇ ਆਸਮਾਨ ਨੂੰ ਰਾਤ 9 ਵਜੇ ਦੇ ਕਰੀਬ ਰੌਸ਼ਨ ਕੀਤਾ। ਹਜ਼ਾਰਾਂ ਲੋਕ ਦੱਖਣੀ ਲਾਅਨ ਵਿਚ ਬੈਠੇ ਸਨ ਜਿੱਥੇ ਡ੍ਰਿੰਕ, ਪੌਪਕੌਰਨ ਅਤੇ ਬੀਅਰ ਪਰੋਸੀ ਗਈ ਸੀ ਅਤੇ ਰਾਸ਼ਟਰਪਤੀ ਜੋ ਬਾਈਡੇਨ ਦੱਖਣੀ ਪੋਰਟੀਕੋ ਦੀ ਬਾਲਕੋਨੀ ਤੋਂ ਸਭ ਨੂੰ ਦੇਖ ਰਹੇ ਸਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News