ਅੰਕੜਿਆਂ ''ਚ ਖੁਲਾਸਾ, ਇਟਲੀ ''ਚ ''ਔਰਤਾਂ'' ਦੇ ਕਤਲਾਂ ਦੀ ਗਿਣਤੀ ''ਚ ਵਾਧਾ ਜਾਰੀ

08/16/2022 3:36:09 PM

ਰੋਮ (ਵਾਰਤਾ): ਇਟਲੀ ਵਿਚ ਪਿਛਲੇ ਇਕ ਸਾਲ ਦੌਰਾਨ ਔਰਤਾਂ ਦੇ ਕਤਲਾਂ ਦੀ ਗਿਣਤੀ ਵਿਚ 16 ਫੀਸਦੀ ਵਾਧਾ ਹੋਇਆ ਹੈ, ਜਿਨ੍ਹਾਂ ਵਿਚੋਂ ਕਈ ਔਰਤਾਂ ਘਰੇਲੂ ਹਿੰਸਾ ਦੀਆਂ ਸ਼ਿਕਾਰ ਹੋਈਆਂ ਹਨ। ਸਰਕਾਰੀ ਅੰਕੜਿਆਂ ਮੁਤਾਬਕ ਅਗਸਤ 2021 ਤੋਂ ਜੁਲਾਈ 2022 ਦਰਮਿਆਨ 125 ਔਰਤਾਂ ਦਾ ਕਤਲ ਕੀਤਾ ਗਿਆ। ਇਟਲੀ ਦੇ ਗ੍ਰਹਿ ਮੰਤਰਾਲੇ ਦੁਆਰਾ ਸੋਮਵਾਰ ਨੂੰ ਪ੍ਰਕਾਸ਼ਿਤ ਅੰਕੜਿਆਂ ਅਨੁਸਾਰ ਪਿਛਲੇ ਸਾਲ 1 ਅਗਸਤ ਤੋਂ 31 ਜੁਲਾਈ ਦੇ ਵਿਚਕਾਰ 125 ਔਰਤਾਂ ਦੀ ਮੌਤ ਹੋਈ, ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ "ਪਰਿਵਾਰਕ-ਭਾਵਨਾਤਮਕ" ਕਾਰਨਾਂ ਕਰਕੇ 108 ਔਰਤਾਂ ਦੀ ਮੌਤ ਹੋਈ ਸੀ। ਇਨ੍ਹਾਂ ਵਿੱਚੋਂ 68 ਔਰਤਾਂ ਨੂੰ ਉਨ੍ਹਾਂ ਦੇ ਸਾਥੀਆਂ ਵੱਲੋਂ ਕਤਲ ਦਾ ਸ਼ਿਕਾਰ ਬਣਾਇਆ ਗਿਆ। 

ਪੜ੍ਹੋ ਇਹ ਅਹਿਮ ਖ਼ਬਰ- ਚੀਨ ਨੇ ਆਜ਼ਾਦੀ ਦੇ 'ਕੱਟੜ ਹਮਾਇਤੀ' ਸੱਤ ਤਾਈਵਾਨੀ ਅਧਿਕਾਰੀਆਂ 'ਤੇ ਲਗਾਈਆਂ ਪਾਬੰਦੀਆਂ

ਦਿ ਗਾਰਡੀਅਨ ਦੇ ਅੰਕੜਿਆਂ ਅਨੁਸਾਰ ਇਟਲੀ ਵਿਚ ਹਰ ਤਿੰਨ ਦਿਨਾਂ ਵਿਚ ਔਸਤਨ ਇਕ ਔਰਤ ਦੀ ਮੌਤ ਹੋ ਜਾਂਦੀ ਹੈ, ਜੋ ਕਿ ਬੇਹੱਦ ਚਿੰਤਾਜਨਕ ਹੈ। ਲਿੰਗ-ਅਧਾਰਤ ਹਿੰਸਾ ਦਾ ਮੁਕਾਬਲਾ ਕਰਨ ਅਤੇ ਔਰਤਾਂ ਦੀ ਸੁਰੱਖਿਆ ਲਈ ਕੰਮ ਕਰਨ ਵਾਲੀ ਸੰਸਥਾ ਡੇਫਰੇਂਜ਼ਾ ਡੋਨਾ ਦੀ ਪ੍ਰਧਾਨ ਐਲੀਸਾ ਐਕਰਲੀ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਦੇਸ਼ 'ਚ ਅਪਰਾਧ ਘਟ ਰਹੇ ਹਨ, ਪਰ ਹੱਤਿਆਵਾਂ ਵਧ ਰਹੀਆਂ ਹਨ। 2018 ਦੇ ਅੰਕੜਿਆਂ ਦੇ ਅਧਾਰ 'ਤੇ ਯੂਰਪੀਅਨ ਇੰਸਟੀਚਿਊਟ ਫਾਰ ਜੈਂਡਰ ਇਕੁਅਲਟੀ ਦੁਆਰਾ ਪਿਛਲੇ ਨਵੰਬਰ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਇਟਲੀ ਪ੍ਰਤੀ ਦਿਨ ਔਰਤਾਂ ਦੀ ਮੌਤ ਦੇ ਮਾਮਲੇ ਵਿੱਚ 10ਵੇਂ ਸਥਾਨ 'ਤੇ ਹੈ। ਅਕੇਰੇਲੀ ਨੇ ਕਿਹਾ ਕਿ ਇੱਕ ਸਭਿਅਕ ਦੇਸ਼ ਵਿੱਚ ਔਰਤਾਂ ਦੀਆਂ ਹੱਤਿਆਵਾਂ ਵਿੱਚ ਲਗਾਤਾਰ ਵਾਧਾ ਚਿੰਤਾ ਦਾ ਵਿਸ਼ਾ ਹੈ। ਇੱਥੇ ਹਰ ਸਾਲ ਲਗਭਗ 100 ਜਾਂ ਇਸ ਤੋਂ ਵੱਧ ਔਰਤਾਂ ਦੇ ਕਤਲ ਹੁੰਦੇ ਹਨ।


Vandana

Content Editor

Related News