‘ਜ਼ਿਆਦਾ ਕੰਮ ਕਰਨ ਵਾਲਿਆਂ ’ਚ ਵਧਦੈ ਤਣਾਅ’

Monday, Jan 18, 2021 - 01:40 AM (IST)

ਮਕਾਊ-ਜੇਕਰ ਤੁਸੀਂ ਜ਼ਿਆਦਾ ਕੰਮ ਕਰਨ ਦੇ ਆਦੀ ਹੋ ਤਾਂ ਤੁਹਾਡੀ ਮਾਨਸਿਕ ਅਤੇ ਸਰੀਰਿਕ ਸਿਹਤ ’ਤੇ ਨਕਾਰਾਤਮਕ ਅਸਰ ਪੈ ਸਕਦਾ ਹੈ। ਤੁਸੀਂ ਡਿਪ੍ਰੈਸ਼ਨ (ਤਣਾਅ), ਐਂਗਜਾਈਟੀ (ਚਿੰਤਾ) ਅਤੇ ਨੀਂਦ ਦੀਆਂ ਸਮੱਸਿਆਵਾਂ ਤੋਂ ਪ੍ਰੇਸ਼ਾਨ ਹੋ ਸਕਦੇ ਹੋ। ਹਾਲ ਹੀ ’ਚ ਇੰਟਰਨੈਸ਼ਨਲ ਜਰਨਲ ਆਫ ਇਨਵਾਇਰਮੈਂਟ ਰਿਸਰਚ ਐਂਡ ਪਬਲਿਕ ਹੈਲਥ ’ਚ ਪ੍ਰਕਾਸ਼ਿਤ ਇਕ ਅਧਿਐਨ ’ਚ ਦਾਅਵਾ ਕੀਤਾ ਗਿਆ ਹੈ ਕਿ ਜਿਹੜੇ ਲੋਕ ਜ਼ਿਆਦਾ ਕੰਮ ਕਰਨ ਦੇ ਆਦੀ ਹੁੰਦੇ ਹਨ ਉਨ੍ਹਾਂ ’ਚ ਹੋਰ ਲੋਕਾਂ ਦੇ ਮੁਕਾਬਲੇ ਡਿਪ੍ਰੈਸ਼ਨ ਹੋਣ ਦਾ ਖਤਰਾ ਦੋਗੁਣਾ ਜ਼ਿਆਦਾ ਹੁੰਦਾ ਹੈ।

ਇਹ ਵੀ ਪੜ੍ਹੋ -ਹੈਰਿਸ ਨੂੰ ਸਹੁੰ ਚੁੱਕਾਏਗੀ ਪਹਿਲੀ ਲਾਤੀਨੀ ਅਮਰੀਕੀ ਜੱਜ

ਅਜਿਹੇ ਲੋਕਾਂ ਨੂੰ ਨੀਂਦ ਵੀ ਠੀਕ ਤਰ੍ਹਾਂ ਨਾਲ ਨਹੀਂ ਆਉਂਦੀ। ਖੋਜਕਰਤਾਵਾਂ ਨੇ ਕਿਹਾ ਕਿ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਮਰਦਾਂ ਦੇ ਮੁਕਾਬਲੇ ਬੀਬੀਆਂ ਦੋਗੁਣਾ ਜ਼ਿਆਦਾ ਕੰਮ ਕਰਨ ਦੀਆਂ ਆਦੀ ਹੁੰਦੀਆਂ ਹਨ। ਰੂਸ ਦੇ ਹਾਇਰ ਸਕੂਲ ਆਫ ਇਕੋਨਾਮਿਕਸ ਦੇ ਖੋਜਕਰਤਾ ਮੋਰਟੇਜਾ ਚਰਖਾਬੀ ਨੇ ਕਿਹਾ ਕਿ ਅਸੀਂ ਪਾਇਆ ਹੈ ਕਿ ਨੌਕਰੀ ਦੀ ਮੰਗ ਇਕ ਸਭ ਤੋਂ ਮਹੱਤਵਪੂਰਨ ਕਾਰਕ ਹੋ ਸਕਦੀ ਹੈ ਜੋ ਵਾਧੂ ਕੰਮ ਦੇ ਜੋਖਿਮ ਨੂੰ ਵਿਕਸਿਤ ਕਰ ਸਕਦੀ ਹੈ।

ਇਹ ਵੀ ਪੜ੍ਹੋ -ਨਾਮਜ਼ਦ ਉਪ ਰਾਸ਼ਟਰਪਤੀ ਕਮਲਾ ਹੈਰਿਸ ਸੋਮਵਾਰ ਨੂੰ ਸੈਨੇਟ ਤੋਂ ਦੇਵੇਗੀ ਅਸਤੀਫਾ

ਇਸ ਲਈ ਇਸ ਕਾਰਕ ਨੂੰ ਸੰਗਠਨ ਦੇ ਪ੍ਰਬੰਧਕ ਵੱਲੋਂ ਕੰਟਰੋਲ ਕੀਤਾ ਜਾਣਾ ਚਾਹੀਦਾ ਜਾਂ ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ। ਉਨ੍ਹਾਂ ਨੇ ਦੱਸਿਆ ਕਿ ਵਾਧੂ ਕੰਮ ਕਰਨ ਦੇ ਆਦੀ ਭਾਵ ਵਰਕਾਲਿਕ ਅਜਿਹੇ ਲੋਕ ਹੁੰਦੇ ਹਨ ਜੋ ਹਮੇਸ਼ਾ ਆਪਣੇ ਕੰਮ ’ਚ ਹੀ ਰੁੱਝੇ ਰਹਿੰਦੇ ਹਨ। ਅਜਿਹੇ ਲੋਕਾਂ ਲਈ ਸਮਾਜਿਕ ਜੀਵਨ ਕੋਈ ਮਾਇਨੇ ਨਹੀਂ ਰੱਖਦਾ। ਅਜਿਹੇ ਲੋਕ ਬਿਨਾਂ ਨੀਂਦ ਦੇ ਵੀ ਘੰਟੇ ਕੰਮ ਕਰ ਸਕਦੇ ਹਨ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News