ਜਰਮਨੀ ''ਚ ਕੋਰੋਨਾ ਵਾਇਰਸ ਦੀ ਵਧੀ ਰਫਤਾਰ

Wednesday, Jun 17, 2020 - 01:51 AM (IST)

ਜਰਮਨੀ ''ਚ ਕੋਰੋਨਾ ਵਾਇਰਸ ਦੀ ਵਧੀ ਰਫਤਾਰ

ਬਰਲਿਨ (ਸਿਨਹੂਆ): ਜਰਮਨੀ ਵਿਚ ਪਿਛਲੇ ਇਕ ਹਫਤੇ ਵਿਚ ਕੋਰੋਨਾ ਵਾਇਰਸ (ਕੋਵਿਡ-19) ਦੇ ਨਵੇਂ ਮਾਮਲਿਆਂ ਵਿਚ ਵਾਧਾ ਹੋਇਆ ਹੈ ਤੇ ਇਕ ਦਿਨ ਵਿਚ ਇਸ ਇਨਫੈਕਸ਼ਨ ਦੇ 378 ਨਵੇਂ ਮਾਮਲੇ ਸਾਹਮਣੇ ਆਉਣ ਦੇ ਕਾਰਣ ਇਨਫੈਕਟਿਡਾਂ ਦੀ ਗਿਣਤੀ ਵਧਕੇ 1,88,390 ਹੋ ਗਈ ਹੈ। ਜਰਮਨੀ ਦੇ ਰਾਬਰਟ ਕੋਚ ਸੰਸਥਾਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਸੰਸਥਾਨ ਨੇ ਦੱਸਿਆ ਕਿ ਦੇਸ਼ ਵਿਚ ਕੋਰੋਨਾ ਵਾਇਰਸ ਕਾਰਣ 9 ਲੋਕਾਂ ਦੀ ਮੌਤ ਹੋਈ ਹੈ ਤੇ ਹੁਣ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਕੇ 8,800 ਹੋ ਗਈ ਹੈ। ਸੰਸਥਾਨ ਨੇ ਦੱਸਿਆ ਕਿ ਦੇਸ਼ ਵਿਚ ਇਸ ਮਹਾਮਾਰੀ ਕਾਰਣ ਹੋਣ ਵਾਲੀਆਂ ਮੌਤਾਂ ਦੀ ਦਰ 4.7 ਫੀਸਦੀ ਹੈ। ਜਰਮੀਨ ਨੇ ਅੱਜ ਕੋਵਿਡ-19 ਨਾਮ ਨਾਲ ਇਕ ਅਧਿਕਾਰਿਤ ਚਿਤਾਵਨੀ ਐਪ ਲਾਂਚ ਕੀਤੀ। ਇਹ ਐਪ ਲੋਕਾਂ ਨੂੰ ਜਾਣਕਾਰੀ ਦੇਵੇਗੀ ਕਿ ਉਹ ਇਨਫੈਕਟਿਡ ਵਿਅਕਤੀ ਦੇ ਸੰਪਰਕ ਵਿਚ ਹਨ ਜਾਂ ਨਹੀਂ।


author

Baljit Singh

Content Editor

Related News