ਬ੍ਰਿਟੇਨ ਦੀ ਸਿਹਤ ਸੇਵਾ ''ਚ ਭਾਰਤੀ ਨਰਸਾਂ ਦੀ ਵਧੀ ਗਿਣਤੀ
Thursday, May 19, 2022 - 02:13 AM (IST)
ਲੰਡਨ-ਬ੍ਰਿਟੇਨ ਦੀ ਰਾਸ਼ਟਰੀ ਸਿਹਤ ਸੇਵਾ ਦੇ ਕਾਰਜਬਲ 'ਚ ਸ਼ਾਮਲ ਹੋ ਰਹੀਆਂ ਵਿਦੇਸ਼ੀ ਨਰਸਾਂ ਦੀ ਗਿਣਤੀ 'ਚ ਇਸ ਵਾਰ ਭਾਰਤੀਆਂ ਦੀ ਚੰਗੀ ਗਿਣਤੀ ਹੈ। ਲੰਡਨ 'ਚ ਬੁੱਧਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ 'ਚ ਇਹ ਗੱਲ ਸਾਹਮਣੇ ਆਈ। ਨਰਸਿੰਗ ਐਂਡ ਮਿਡਵਾਈਫਰੀ ਕਾਉਂਸਿਲ (ਐੱਨ.ਐੱਮ.ਸੀ.) ਦੇ 2021-22 ਦੇ ਅੰਕੜੇ ਦਿਖਾਉਂਦੇ ਹਨ ਕਿ ਬ੍ਰਿਟੇਨ 'ਚ ਕੰਮ ਕਰਨ ਦੇ ਯੋਗ ਲੋਕਾਂ ਦੀ ਪੂੰਜੀ 'ਚ 37,815 ਭਾਰਤੀ ਨਰਸਾਂ ਦੇ ਨਾਂ ਦਰਜ ਹਨ।
ਇਹ ਵੀ ਪੜ੍ਹੋ :- ਸਵੀਡਨ ਦੇ ਨਾਟੋ 'ਚ ਸ਼ਾਮਲ ਹੋਣ ਦੇ ਪ੍ਰਭਾਵਾਂ 'ਤੇ ਗੌਰ ਕਰੇਗਾ ਰੂਸ
ਇਹ ਗਿਣਤੀ ਪਿਛਲੇ ਸਾਲ 28,192 ਸੀ ਅਤੇ ਚਾਰ ਸਾਲ ਪਹਿਲਾ 17,730 ਸੀ। ਜ਼ਿਆਦਾਤਰ ਨਰਸਾਂ ਫਿਲੀਪੀਨਜ਼ ਤੋਂ ਆਉਂਦੀਆਂ ਹਨ ਅਤੇ ਇਸ ਸਾਲ ਇਨ੍ਹਾਂ ਦੀ ਗਿਣਤੀ 41,090 ਹੈ। ਇਸ ਤੋਂ ਬਾਅਦ ਤੀਸਰੇ ਸਥਾਨ 'ਤੇ ਨਾਈਜੀਰੀਆ ਤੋਂ ਆਉਣ ਵਾਲੀਆਂ ਨਰਸਾਂ (7,256) ਹਨ। ਐੱਨ.ਐੱਮ.ਸੀ. ਦੀ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਰਜਿਸਟ੍ਰਾਰ ਐਂਡ੍ਰੀਆ ਸਟਕਲਿਫ਼ ਨੇ ਕਿਹਾ ਕਿ ਇਸ ਸਮੇਂ ਸਾਡੇ ਰਜਿਸਟਰ 'ਚ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਗਿਣਤੀ ਦਰਜ ਹੈ।
ਇਹ ਵੀ ਪੜ੍ਹੋ :- ਪਾਕਿ-ਚੀਨ ਤੋਂ ਰੱਖਿਆ ਲਈ ਭਾਰਤ ਅਗਲੇ ਮਹੀਨੇ ਤੱਕ S-400 ਮਿਜ਼ਾਈਲ ਪ੍ਰਣਾਲੀ ਤਾਇਨਾਤ ਕਰ ਸਕਦੈ : ਪੈਂਟਾਗਨ
ਪਿਛਲੇ ਦੋ ਸਾਲਾ ਦੇ ਸਾਰੇ ਤਰ੍ਹਾਂ ਦੇ ਦਬਾਅ ਤੋਂ ਬਾਅਦ ਇਹ ਚੰਗੀ ਖ਼ਬਰ ਹੈ ਪਰ ਸਾਡੇ ਅੰਕੜੇ ਕੁਝ ਚਿਤਾਵਨੀ ਦੇ ਸੰਕੇਤ ਵੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਰਜਿਸਟਰ ਤੋਂ ਜਿਨ੍ਹਾਂ ਲੋਕਾਂ ਦੇ ਨਾਂ ਹਟੇ ਹਨ ਉਨ੍ਹਾਂ ਦੀ ਗਿਣਤੀ ਵਧ ਗਈ ਹੈ। ਜਿਨ੍ਹਾਂ ਲੋਕਾਂ ਨੇ ਕੰਮ ਛੱਡਿਆ ਹੈ ਉਨ੍ਹਾਂ ਨੇ ਮਹਾਮਾਰੀ ਦੌਰਾਨ ਸਹਾਰੇ ਦਬਾਅ ਨੂੰ ਲੈ ਕੇ ਆਪਣੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਹਨ।
ਇਹ ਵੀ ਪੜ੍ਹੋ :-KKR vs LSG : ਲਖਨਊ ਨੇ ਰੋਮਾਂਚਕ ਮੈਚ 'ਚ ਕੋਲਕਾਤਾ ਨੂੰ 2 ਦੌੜਾਂ ਨਾਲ ਹਰਾਇਆ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ