ਚੀਨ ’ਚ ਕਾਰਖਾਨਾ ਉਤਪਾਦਨ, ਬਰਾਮਦ ਸਰਗਰਮੀਆਂ ’ਚ ਵਾਧਾ

Thursday, Oct 01, 2020 - 09:14 AM (IST)

ਚੀਨ ’ਚ ਕਾਰਖਾਨਾ ਉਤਪਾਦਨ, ਬਰਾਮਦ ਸਰਗਰਮੀਆਂ ’ਚ ਵਾਧਾ

ਪੇਈਚਿੰਗ, (ਭਾਸ਼ਾ)– ਚੀਨ ’ਚ ਇਕ ਸਰਕਾਰੀ ਸਰਵੇਖਣ ਮੁਤਾਬਕ ਸਤੰਬਰ ’ਚ ਕਾਰਖਾਨਿਆਂ ’ਚ ਉਤਪਾਦਨ ਵਧਿਆ ਹੈ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਦੇਸ਼ ਕੋਰੋਨਾ ਵਾਇਰਸ ਮਹਾਮਾਰੀ ਤੋਂ ਹੌਲੀ-ਹੌਲੀ ਉਭਰ ਰਿਹਾ ਹੈ। 

ਚੀਨ ਦੀ ਸਟੈਟਿਕਸ ਏਜੰਸੀ ਅਤੇ ਇਕ ਉਦਯੋਗ ਸਮੂਹ ਵਲੋਂ ਜਾਰੀ ਕੀਤਾ ਗਿਆ ਮਾਸਕ ਖਰੀਦ ਪ੍ਰਬੰਧਨ ਸੂਚਕ ਅੰਕ ਸਤੰਬਰ ’ਚ ਵਧ ਕੇ 51.5 ’ਤੇ ਪਹੁੰਚ ਗਿਆ, ਜੋ ਇਸ ਤੋਂ ਪਿਛਲੇ ਮਹੀਨੇ 51 ਸੀ। ਇਸ ਸੂਚਕ ਅੰਕ ’ਚ 50 ਤੋਂ ਵੱਧ ਅੰਕ ਹੋਣ ਦਾ ਅਰਥ ਹੈ ਕਿ ਸਰਗਰਮੀਆਂ ਵਧ ਰਹੀਆਂ ਹਨ। 

ਚਾਈਨਾ ਫੈੱਡਰੇਸ਼ਨ ਆਫ ਲਾਜਿਸਟਿਕਸ ਐਂਡ ਪਰਚੇਜਿੰਗ ਮੁਤਾਬਕ ਨਵੇਂ ਬਰਾਮਦ ਆਰਡਰ ਵੀ ਵਧੇ ਹਨ ਅਤੇ ਇਸ ਨਾਲ ਸਬੰਧਤ ਸੂਚਕ ਅੰਕ ਪਿਛਲੇ ਮਹੀਨੇ ਦੇ 49.1 ਅੰਕ ਤੋਂ ਵਧ ਕੇ ਸਤੰਬਰ ’ਚ 50.8 ਅੰਕ ਤੱਕ ਪਹੁੰਚ ਗਿਆ। ਮਹਾਮਾਰੀ ਤੋਂ ਬਾਅਦ ਪਹਿਲੀ ਵਾਰ ਇਹ ਸਕਾਰਾਤਮਕ ਦਿਸ਼ਾ ’ਚ ਹੈ। ਕੋਰੋਨਾ ਵਾਇਰਸ ਮਹਾਮਾਰੀ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਦਸੰਬਰ ’ਚ ਚੀਨ ’ਚ ਹੋਈ ਸੀ ਅਤੇ ਸਭ ਤੋਂ ਪਹਿਲਾਂ ਉਸ ਨੇ ਆਪਣੀ ਆਰਥਿਕਤਾ ਨੂੰ ਬੰਦ ਕੀਤਾ ਸੀ, ਜਿਸ ਨੂੰ ਮਾਰਚ ’ਚ ਮੁੜ ਖੋਲ੍ਹਿਆ ਗਿਆ। 
 


author

Lalita Mam

Content Editor

Related News