ਛੁੱਟੀਆਂ ਦੌਰਾਨ ਫਰਾਂਸ ''ਚ ਕੋਰੋਨਾ ਇਨਫੈਕਸ਼ਨ ਦੇ ਵਧੇ ਮਾਮਲੇ

Sunday, Dec 26, 2021 - 09:20 PM (IST)

ਪੈਰਿਸ-ਫਰਾਂਸ 'ਚ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ਇਕ ਦਿਨ 'ਚ ਇਨਫੈਕਸ਼ਨ ਦੇ 1,00,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ ਅਤੇ ਪਿਛਲੇ ਇਕ ਮਹੀਨੇ 'ਚ ਕੋਵਿਡ-19 ਮਰੀਜ਼ਾਂ ਦੇ ਹਸਪਤਾਲ 'ਚ ਦਾਖਲ ਹੋਣ ਦੀ ਗਿਣਤੀ ਦੋਗੁਣੀ ਹੋ ਗਈ ਹੈ ਕਿਉਂਕਿ ਤੇਜ਼ੀ ਨਾਲ ਫੈਲਣ ਵਾਲੇ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਨੇ ਲਾਕਡਾਊਨ ਟਾਲਣ ਨੂੰ ਲੈ ਕੇ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਜਟਿਲ ਬਣਾ ਦਿੱਤਾ ਹੈ।

ਇਹ ਵੀ ਪੜ੍ਹੋ : ਯੂਨਾਨ ਦੇ ਸਾਬਕਾ ਰਾਸ਼ਟਰਪਤੀ ਕਾਰੋਲੋਸ ਪਾਪੌਲਿਆਸ ਦਾ 92 ਸਾਲ ਦੀ ਉਮਰ 'ਚ ਹੋਇਆ ਦਿਹਾਂਤ

ਖੇਤਰੀ ਸਿਹਤ ਸੇਵਾ ਮੁਤਾਬਕ ਪਿਛਲੇ ਹਫ਼ਤੇ ਪੈਰਿਸ ਖੇਤਰ 'ਚ 100 'ਚੋਂ ਇਕ ਵਿਅਕਤੀ 'ਚ ਇਨਫੈਕਸ਼ਨ ਦੀ ਪੁਸ਼ਟੀ ਹੋਈ। ਇਨਫੈਕਸ਼ਨ ਦੇ ਜ਼ਿਆਦਾਤਰ ਨਵੇਂ ਮਾਮਲੇ ਓਮੀਕ੍ਰੋਨ ਵੇਰੀਐਂਟ ਨਾਲ ਜੁੜੇ ਹਨ ਜਿਸ ਨੂੰ ਲੈ ਕੇ ਸਰਕਾਰੀ ਮਾਹਿਰਾਂ ਦਾ ਅਨੁਮਾਨ ਹੈ ਕਿ ਆਉਣ ਵਾਲੇ ਦਿਨਾਂ 'ਚ ਫਰਾਂਸ 'ਚ ਇਸ ਵੇਰੀਐਂਟ ਦੇ ਮਾਮਲੇ ਵਧਣਗੇ। ਇਸ ਦਰਮਿਆਨ, ਹਾਲ ਦੇ ਮਹੀਨਿਆਂ 'ਚ ਡੈਲਟਾ ਵੇਰੀਐਂਟ ਨਾਲ ਇਨਫੈਕਸ਼ਨ ਦੇ ਮਾਮਲੇ ਵੀ ਵਧੇ ਹਨ ਜਿਸ ਨਾਲ ਹਸਪਤਾਲਾਂ 'ਚ ਮਰੀਜ਼ਾਂ ਦੇ ਦਾਖਲ ਹੋਣ ਦੀ ਗਿਣਤੀ ਵਧੀ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਐਕਸ਼ਨ 'ਚ ਕੇਜਰੀਵਾਲ ਸਰਕਾਰ, ਦਿੱਲੀ 'ਚ ਕੱਲ ਤੋਂ ਲੱਗੇਗਾ ਨਾਈਟ ਕਰਫ਼ਿਊ

ਫਰਾਂਸ 'ਚ ਪਿਛਲੇ ਇਕ ਹਫ਼ਤੇ 'ਚ ਵਾਇਰਸ ਨਾਲ 1000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 1,22,000 ਤੋਂ ਜ਼ਿਆਦਾ ਹੋ ਗਈ ਹੈ। ਸਰਕਾਰ ਅਗਲੇ ਕਦਮਾਂ 'ਤੇ ਚਰਚਾ ਲਈ ਸੋਮਵਾਰ ਨੂੰ ਐਮਰਜੈਂਸੀ ਬੈਠਕ ਕਰ ਰਹੀ ਹੈ। ਕੁਝ ਮਾਹਿਰਾਂ ਅਤੇ ਅਧਿਆਪਕਾਂ ਨੇ ਛੁੱਟੀ ਤੋਂ ਬਾਅਦ ਸਕੂਲ ਨੂੰ ਦੇਰੀ ਨਾਲ ਖੋਲ੍ਹਿਆ ਜਾਂ ਫਿਰ ਤੋਂ ਕਰਫ਼ਿਊ ਲਾਉਣ ਦੀ ਅਪੀਲ ਕੀਤੀ ਹੈ। ਹਾਲਾਂਕਿ, ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲਾਂ ਨੂੰ ਹਮੇਸ਼ਾ ਦੀ ਤਰ੍ਹਾਂ ਤਿੰਨ ਜਨਵਰੀ ਨੂੰ ਖੋਲ੍ਹੇ ਜਾਣਗੇ ਅਤੇ ਹੋਰ ਸਰਕਾਰੀ ਅਧਿਕਾਰੀ ਆਰਥਿਕ ਸੁਧਾਰ ਨੂੰ ਪ੍ਰਭਾਵਿਤ ਕਰਨ ਵਾਲੇ ਕਦਮਾਂ ਤੋਂ ਬਚਣ ਦੇ ਉਪਾਅ 'ਤੇ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ : ਕ੍ਰਿਸਮਸ ਦੇ ਮੌਕੇ 'ਤੇ ਪੋਪ ਨੇ ਮਹਾਮਾਰੀ ਦੇ ਖਤਮ ਹੋਣ ਦੀ ਕੀਤੀ ਪ੍ਰਾਰਥਨਾ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


Karan Kumar

Content Editor

Related News