ਸਮੁੰਦਰ ’ਚ ਤੈਰਨ ਨਾਲ ਵਧ ਜਾਂਦੈ ਸਕਿਨ ਇਨਫੈਕਸ਼ਨ ਦਾ ਖਤਰਾ

06/24/2019 8:22:21 PM

ਸਾਨ ਫ੍ਰਾਂਸਿਸਕੋ (ਏਜੰਸੀ)–ਜੇ ਤੁਸੀਂ ਵੀ ਕਿਸੇ ਸਮੁੰਦਰ ਦੇ ਕੰਢੇ, ਬੀਚ ’ਤੇ ਹਾਲੀਡੇ ਮਨਾਉਣ ਜਾ ਰਹੇ ਹੋ ਤਾਂ ਸਮੁੰਦਰ ਦੇ ਪਾਣੀ ’ਚ ਨਹਾਉਣ ਅਤੇ ਤੈਰਨ ਤੋਂ ਪਹਿਲਾਂ ਇਹ ਖਬਰ ਜ਼ਰੂਰ ਪੜ੍ਹ ਲਓ। ਸਮੁੰਦਰ ਦੇ ਪਾਣੀ ’ਚ ਤੈਰਨਾ, ਖੇਡਣਾ ਅਤੇ ਮਸਤੀ ਕਰਨਾ ਭਾਵੇਂ ਹੀ ਰਿਫ੍ਰੈਸ਼ਿੰਗ ਐਕਸਪੀਰੀਐਂਸ ਹੋਵੇ ਪਰ ਇਕ ਨਵੀਂ ਖੋਜ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਸਮੁੰਦਰ ਦੇ ਪਾਣੀ ’ਚ ਤੈਰਨ ਅਤੇ ਨਹਾਉਣ ਨਾਲ ਸਕਿਨ ਮਾਈਕ੍ਰੋਬਾਯੋਮ ’ਚ ਬਦਲ ਜਾਂਦੀ ਹੈ, ਜਿਸ ਨਾਲ ਕੰਨਾਂ ਅਤੇ ਚਮੜੀ ’ਤੇ ਇਨਫੈਕਸ਼ਨ ਦਾ ਖਤਰਾ ਵਧ ਜਾਂਦਾ ਹੈ।

ਅਮੇਰਿਕਨ ਸੋਸਾਇਟੀ ਫਾਰ ਮਾਈਕ੍ਰੋਬਾਇਓਲਾਜੀ ਦੇ ਸਾਲਾਨਾ ਸੰਮੇਲਨ ‘ਏ. ਐੱਸ. ਐੱਮ. ਮਾਈਕ੍ਰੋਬ-2019’ ਵਿਚ ਇਸ ਖੋਜ ਦੇ ਨਤੀਜਿਆਂ ਨੂੰ ਸਾਹਮਣੇ ਰੱਖਿਆ ਗਿਆ। ਇਸ ਬਾਰੇ ਖੋਜਕਾਰਾਂ ਨੇ ਦੱਸਿਆ ਕਿ ਮਾਈਕ੍ਰੋਬਾਯੋਮ ’ਚ ਬਦਲਾਅ ਇਨਫੈਕਸ਼ਨ ਪ੍ਰਤੀ ਅਤਿ ਸੰਵੇਦਨਸ਼ੀਲ ਹੋ ਸਕਦੇ ਹਨ। ਕੈਲੀਫੋਰਨੀਆ ਯੂਨੀਵਰਸਿਟੀ ’ਚ ਪੀਐੱਚ. ਡੀ. ਵਿਦਿਆਰਥਣ ਅਤੇ ਇਸ ਸਟੱਡੀ ਦੀ ਲੀਡ ਆਥਰ ਮਾਰਿਸਾ ਚੈਟਮੈਨ ਨੀਲਸਨ ਨੇ ਕਿਹਾ ਕਿ ਸਾਡੇ ਡਾਟਾ ਨੇ ਪਹਿਲੀ ਵਾਰ ਪ੍ਰਦਰਸ਼ਿਤ ਕੀਤਾ ਹੈ ਕਿ ਸਮੁੰਦਰ ਦੇ ਪਾਣੀ ਦੇ ਸੰਪਰਕ ’ਚ ਆਉਣ ’ਤੇ ਇਨਸਾਨ ਦੀ ਚਮੜੀ ਦੀ ਵੰਨ-ਸੁਵੰਨਤਾ ਅਤੇ ਸੰਰਚਨਾ ’ਚ ਬਦਲਾਅ ਹੋ ਸਕਦਾ ਹੈ, ਜੋ ਰੋਗ ਰੋਕੂ ਪ੍ਰਣਾਲੀ ਦੇ ਕੰਮ ਅਤੇ ਪ੍ਰਣਾਲੀਗਤ ਰੋਗਾਂ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ।

ਪੇਟ ਨਾਲ ਜੁੜੀਆਂ ਬੀਮਾਰੀਆਂ, ਸਾਹ ਦੀ ਬੀਮਾਰੀ, ਸਕਿਨ ਇਨਫੈਕਸ਼ਨ ਦਾ ਖਤਰਾ
ਖੋਜਕਾਰਾਂ ਨੇ ਇਹ ਵੀ ਦੇਖਿਆ ਕਿ ਸਮੁੰਦਰ ਦੇ ਪਾਣੀ ਦੇ ਸੰਪਰਕ ’ਚ ਆਉਣ ਨਾਲ ਗੈਸਟ੍ਰੋਇੰਟੇਸਟਾਈਲ ਯਾਨੀ ਪੇਟ ਨਾਲ ਜੁੜੀਆਂ ਬੀਮਾਰੀਆਂ, ਸਾਹ ਸਬੰਧੀ ਬੀਮਾਰੀ, ਕੰਨਾਂ ’ਚ ਇਨਫੈਕਸ਼ਨ ਅਤੇ ਸਕਿਨ ਇਨਫੈਕਸ਼ਨ ਦਾ ਖਤਰਾ ਵੀ ਕਈ ਗੁਣਾ ਵਧ ਜਾਂਦਾ ਹੈ। ਇਸ ਸਟੱਡੀ ਲਈ ਖੋਜਕਾਰਾਂ ਨੇ ਬੀਚ ’ਤੇ ਮੌਜੂਦ 9 ਵਿਅਕਤੀਆਂ ਦੀ ਜਾਂਚ ਕੀਤੀ, ਜਿਨਾਂ ਨੂੰ 12 ਘੰਟੇ ਤੱਕ ਨਹਾਉਣ ਨਹੀਂ ਦਿੱਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਨਸਕ੍ਰੀਨ ਦੀ ਵਰਤੋਂ ਦੀ ਵੀ ਮਨਾਹੀ ਕੀਤੀ ਗਈ, ਨਾਲ ਹੀ ਇਸ ਗੱਲ ਦਾ ਧਿਆਨ ਰੱਖਿਆ ਗਿਆ ਕਿ ਉਨ੍ਹਾਂ ਨੇ ਪਿਛਲੇ 6 ਮਹੀਨਿਆਂ ਦੌਰਾਨ ਕੋਈ ਐਂਟੀਬਾਇਓਟਿਕ ਦਵਾਈ ਦਾ ਸੇਵਨ ਨਾ ਕੀਤਾ ਹੋਵੇ।

ਨਹਾਉਣ ਤੋਂ ਪਹਿਲਾਂ ਅਤੇ ਬਾਅਦ ’ਚ ਲਏ ਗਏ ਸੈਂਪਲਾਂ ਤੋਂ ਹੋਇਆ ਖੁਲਾਸਾ
ਸਮੁੰਦਰ ਦੇ ਪਾਣੀ ’ਚ ਜਾਣ ਤੋਂ ਪਹਿਲਾਂ ਸਟੱਡੀ ’ਚ ਸ਼ਾਮਲ ਇਨ੍ਹਾਂ ਮੁਕਾਬਲੇਬਾਜ਼ਾਂ ਦੀਆਂ ਲੱਤਾਂ ਦੇ ਪਿੱਛੇ ਦੀ ਸਕਿਨ ਦੇ ਨਮੂਨਿਆਂ ਨੂੰ ਰੂੰ ’ਤੇ ਲੈ ਕੇ ਰੱਖ ਲਿਆ ਗਿਆ। ਜਦੋਂ ਮੁਕਾਬਲੇਬਾਜ਼ ਸਮੁੰਦਰ ’ਚ 10 ਮਿੰਟ ਤੈਰ ਕੇ ਬਾਹਰ ਆਏ ਅਤੇ ਸਰੀਰ ਨੂੰ ਪੂਰੀ ਤਰ੍ਹਾਂ ਸੁਕਾ ਲਿਆ, ਉਸ ਤੋਂ 6 ਘੰਟੇ ਅਤੇ ਫਿਰ 24 ਘੰਟੇ ਬਾਅਦ ਮੁੜ ਸਕਿਨ ਦੇ ਨਮੂਨੇ ਲਏ ਗਏ। ਸਟੱਡੀ ਦੇ ਨਤੀਜਿਆਂ ’ਚ ਇਹ ਗੱਲ ਸਾਹਮਣੇ ਆਈ ਕਿ ਸਮੁੰਦਰ ’ਚ ਸਵਿਮਿੰਗ ਕਰਨ ਤੋਂ ਪਹਿਲਾਂ ਹਰ ਵਿਅਕਤੀ ਦੇ ਸਰੀਰ ’ਤੇ ਵੱਖ-ਵੱਖ ਤਰ੍ਹਾਂ ਦੇ ਕਮਿਊਨਿਟੀਜ਼ ਸਨ ਪਰ ਸਵਿਮਿੰਗ ਤੋਂ ਬਾਅਦ ਸਾਰਿਆਂ ਦੇ ਸਰੀਰ ’ਤੇ ਇਕੋ ਜਿਹੇ ਕਮਿਊਨਿਟੀਜ਼।


Sunny Mehra

Content Editor

Related News