ਪੁਲਸ ਮੁਲਾਜ਼ਮ ਦਾ ਸ਼ਰਮਨਾਕ ਕਾਰਾ ਕਰੇਗਾ ਹੈਰਾਨ, ਡਿੱਗੀ ਗਾਜ, ਕੁੜੀ ਨਾਲ ਜਬਰ-ਜ਼ਿਨਾਹ ਦੇ ਮਾਮਲੇ ’ਚ...
Thursday, Oct 09, 2025 - 04:26 PM (IST)

ਫਿਲੌਰ (ਭਾਖੜੀ)- ਨਾਬਾਲਗ ਕੁੜੀ ਨਾਲ ਹੋਏ ਜਬਰ-ਜ਼ਿਨਾਹ ਦੇ ਮਾਮਲੇ ’ਚ ਪੀੜਤਾ ਦੀ ਮਾਤਾ ਨੇ ਪੱਤਰਕਾਰ ਸਮਾਗਮ ਕਰਕੇ ਕਿਹਾ ਕਿ ਇਨਸਾਫ਼ ਲੈਣ ਲਈ ਉਨ੍ਹਾਂ ਨੂੰ ਇਕ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਲੱਗ ਗਿਆ। ਥਾਣਾ ਮੁਖੀ ਨੇ ਕਿਹਾ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਸੀ। ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੇ ਮੁਲਜ਼ਮ ਮੁੰਡੇ ਨੂੰ ਗ੍ਰਿਫ਼ਤਾਰ ਕਰਕੇ ਉਸ ਨੂੰ 2 ਦਿਨ ਦੇ ਰਿਮਾਂਡ ’ਤੇ ਲਿਆ ਹੈ। ਕਾਰਵਾਈ ਵਿਚ ਦੇਰ ਕਰਨ ਅਤੇ ਔਰਤ ਦੇ ਦੋਸ਼ਾਂ ਦਾ ਸੱਚ ਜਾਣਨ ਲਈ ਐੱਸ. ਐੱਸ. ਪੀ. ਨੇ ਥਾਣਾ ਮੁਖੀ ਨੂੰ ਲਾਈਨ ਹਾਜ਼ਰ ਕੀਤਾ ਹੈ।
ਇਹ ਵੀ ਪੜ੍ਹੋ: ਕਪੂਰਥਲਾ 'ਚ ਵੱਡੀ ਵਾਰਦਾਤ! ਜ਼ਮੀਨੀ ਵਿਵਾਦ ਨੇ ਲਿਆ ਹਿੰਸਕ ਰੂਪ, ਭਿੜੀਆਂ ਦੋ ਧਿਰਾਂ
ਪ੍ਰੈੱਸ ਕਾਨਫ਼ਰੰਸ ਕਰਕੇ ਨੇੜੇ ਦੇ ਪਿੰਡ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਉਸ ਦੇ ਘਰ ਦੀ ਟੂਟੀ ਖ਼ਰਾਬ ਹੋ ਗਈ, ਜਿਸ ਕਾਰਨ ਉਨ੍ਹਾਂ ਦੇ ਘਰ ਵਿਚ ਬਿਲਕੁਲ ਵੀ ਪਾਣੀ ਨਹੀਂ ਆ ਰਿਹਾ ਸੀ। ਉਸ ਦੀ 14 ਸਾਲ ਦੀ ਨਾਬਾਲਿਗ ਬੇਟੀ ਨੇ ਉਸ ਨੂੰ ਨਹਾਉਣ ਲਈ ਕਿਹਾ ਤਾਂ ਉਸ ਨੇ ਉਸ ਨੂੰ ਕਿਹਾ ਕਿ ਉਹ ਗੁਆਂਢ ਦੇ ਘਰ ਜਾ ਕੇ ਨਹਾ ਆਵੇ। ਗੁਆਂਢ ’ਚ ਰਹਿਣ ਵਾਲੀ ਔਰਤ ਨਾਲ ਉਸ ਦਾ ਪਿਆਰ ਸੀ, ਜੋ ਉਸ ਦੀ ਮੂੰਹ ਬੋਲੀ ਭੈਣ ਬਣੀ ਹੋਈ ਸੀ। ਉਸ ਦੀ ਬੇਟੀ ਗੁਆਂਢ ਦੇ ਘਰ ਵਿਚ ਨਹਾਉਣ ਚਲੀ ਗਈ ਤਾਂ ਗੁਆਂਢਣ ਦੇ ਬੇਟੇ ਨੇ ਮੌਕਾ ਪਾ ਕੇ ਉਸ ਦੀ ਨਹਾਉਂਦੇ ਸਮੇਂ ਵੀਡੀਓ ਫਿਲਮ ਬਣਾ ਲਈ। ਕੁਝ ਦਿਨ ਬਾਅਦ ਮੁੰਡੇ ਨੇ ਉਹ ਵੀਡੀਓ ਉਸ ਦੀ ਬੇਟੀ ਨੂੰ ਵਿਖਾ ਕੇ ਉਸ ਨਾਲ ਸਬੰਧ ਬਣਾਉਣ ਲਈ ਉਸ ਨੂੰ ਬਲੈਕਮੇਲ ਕਰਨ ਲੱਗ ਪਿਆ।
ਇਹ ਵੀ ਪੜ੍ਹੋ: ਪੰਜਾਬ ਦੇ ਏਜੰਟਾਂ ਦੀ ਗੰਦੀ ਖੇਡ ਆਈ ਸਾਹਮਣੇ! ਨੌਜਵਾਨਾਂ ’ਤੇ ਵੀ ਮੰਡਰਾ ਰਿਹੈ ਵੱਡਾ ਖ਼ਤਰਾ, ਹੈਰਾਨ ਕਰੇਗਾ ਪੂਰਾ ਮਾਮਲਾ
23 ਅਗਸਤ ਨੂੰ ਉਹ ਆਪਣੇ ਪਤੀ ਨਾਲ ਛੱਤ ’ਤੇ ਸੌਂ ਰਹੀ ਸੀ, ਜਦਕਿ ਉਸ ਦੀ ਬੇਟੀ ਥੱਲੇ ਕਮਰੇ ਵਿਚ ਇਕੱਲੀ ਸੌਂ ਰਹੀ ਸੀ। ਰਾਤ 11 ਵਜੇ ਦੇ ਕਰੀਬ ਉਸ ਨੂੰ ਬੇਟੀ ਦੇ ਚੀਕਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ, ਜਿਸ ’ਤੇ ਉਹ ਅਤੇ ਉਸ ਦਾ ਪਤੀ ਥੱਲੇ ਦੌੜ ਕੇ ਆਏ ਤਾਂ ਉਨ੍ਹਾਂ ਨੇ ਆਪਣੀ ਬੇਟੀ ਦੇ ਕਮਰੇ ’ਚ ਗੁਆਂਢਣ ਦੇ ਲੜਕੇ ਨੂੰ ਰੰਗੇ ਹੱਥੀਂ ਫੜ ਲਿਆ, ਜਿਸ ਤੋਂ ਬਾਅਦ ਪੂਰਾ ਮੁਹੱਲਾ ਜਾਗ ਗਿਆ ਅਤੇ ਸਾਬਕਾ ਸਰਪੰਚ ਵੀ ਉਥੇ ਆ ਗਿਆ।
ਸਵੇਰ ਨੂੰ ਮੁੰਡੇ ਦਾ ਪਰਿਵਾਰ ਉਨ੍ਹਾਂ ਦੇ ਘਰ ਆਇਆ। ਉਨ੍ਹਾਂ ਨੇ ਆਪਣੇ ਮੁੰਡੇ ਦੀ ਗਲਤੀ ਮੰਨਦੇ ਹੋਏ ਕਿਹਾ ਕਿ ਉਸ ਦੀ ਉਮਰ ਅਜੇ 18 ਸਾਲ ਦੀ ਹੈ ਅਤੇ ਉਨ੍ਹਾਂ ਦੀ ਕੁੜੀ ਦੀ 14 ਸਾਲ ਹੈ। 4 ਸਾਲ ਬਾਅਦ ਜਦੋਂ ਉਸ ਦੀ ਬੇਟੀ ਬਾਲਗ ਹੋ ਜਾਵੇਗੀ ਤਾਂ ਉਹ ਦੋਵਾਂ ਦਾ ਵਿਆਹ ਕਰਵਾ ਦੇਣਗੇ। ਪੀੜਤ ਦੀ ਮਾਂ ਨੇ ਕਿਹਾ ਕਿ 4 ਸਾਲ ਦਾ ਲੰਬਾ ਸਮਾਂ ਸੁਣ ਕੇ ਉਸ ਨੇ ਇਨਕਾਰ ਕਰ ਦਿੱਤਾ ਅਤੇ ਮੁਲਜ਼ਮ ਲੜਕੇ ਦੀ ਸ਼ਿਕਾਇਤ ਫਿਲੌਰ ਪੁਲਸ ਕੋਲ ਕੀਤੀ। ਸ਼ਿਕਾਇਤ ਦੇਣ ਤੋਂ ਬਾਅਦ ਉਹ ਆਏ ਦਿਨ ਪੁਲਸ ਥਾਣੇ ਦੇ ਗੇੜੇ ਕੱਢਦੀ ਰਹੀ ਪਰ ਉਸ ਨੂੰ ਇਨਸਾਫ਼ ਨਹੀਂ ਮਿਲਿਆ, ਉਲਟਾ ਥਾਣਾ ਮੁਖੀ ਭੂਸ਼ਣ ਕੁਮਾਰ ਉਸ ਨੂੰ ਫੋਨ ਕਰਕੇ ਇਕੱਲੇ ਮਿਲਣ ਲਈ ਬੁਲਾਉਂਦਾ ਰਿਹਾ, ਜਿਸ ਤੋਂ ਬਾਅਦ ਉਹ ਲੋਕ ਇਨਸਾਫ਼ ਮੰਚ ਦੇ ਪ੍ਰਧਾਨ ਕਾ. ਜਰਨੈਲ ਅਤੇ ਰਾਮ ਜੀ ਦਾਸ ਕੋਲ ਗਈ, ਜਿਨ੍ਹਾਂ ਨੇ ਮਾਮਲਾ ਐੱਸ. ਐੱਸ. ਪੀ. ਜਲੰਧਰ ਦੇ ਧਿਆਨ ’ਚ ਲਿਆਂਦਾ, ਜਿਨ੍ਹਾਂ ਨੇ ਥਾਣਾ ਮੁਖੀ ਨੂੰ ਲਾਈਨ ਹਾਜ਼ਰ ਕਰ ਕੇ ਮਾਮਲੇ ਦੀ ਜਾਂਚ ਬਿਠਾ ਦਿੱਤੀ।
ਇਹ ਵੀ ਪੜ੍ਹੋ: ਦੀਵਾਲੀ ਤੋਂ ਪਹਿਲਾਂ ਪੰਜਾਬ 'ਚ ਵੱਡੀ ਅੱਤਵਾਦੀ ਸਾਜਿਸ਼ ਨਾਕਾਮ! ਜਲੰਧਰ 'ਚੋਂ ਫੜਿਆ ਗਿਆ 2.5 ਕਿਲੋਗ੍ਰਾਮ IED ਤੇ RDX
ਇਸ ਸਬੰਧੀ ਜਦੋਂ ਸਬ-ਇੰਸਪੈਕਟਰ ਭੂਸ਼ਣ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਆਪਣਾ ਪੱਖ ਰੱਖਦੇ ਹੋਏ ਦੱਸਿਆ ਕਿ ਜਿਉਂ ਹੀ ਉਨ੍ਹਾਂ ਕੋਲ ਸ਼ਿਕਾਇਤ ਆਈ, ਉਨ੍ਹਾਂ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ’ਚ ਪਹਿਲਾਂ ਸਮੱਸਿਆ ਇਹ ਆ ਰਹੀ ਸੀ ਕਿ ਜੋ ਖ਼ੁਦ ਨੂੰ ਮਾਂ ਦੱਸ ਰਹੀ ਸੀ। ਪੀੜਤ ਲੜਕੀ ਉਸ ਨੂੰ ਆਪਣੀ ਮਾਸੀ ਕਹਿ ਰਹੀ ਸੀ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਦੋਵਾਂ ਦਾ ਆਪਸ ਵਿਚ ਕੀ ਰਿਸ਼ਤਾ ਹੈ। ਉਸ ਦੇ ਬਾਵਜੂਦ ਉਨ੍ਹਾਂ ਨੇ ਕਾਰਵਾਈ ਕਰਦੇ ਹੋਏ ਜਾਂਚ ਤੋਂ ਬਾਅਦ ਮੁਲਜ਼ਮ ਮੁੰਡੇ ’ਤੇ ਜਬਰ-ਜ਼ਿਨਾਹ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਕੇ ਉਸ ਨੂੰ 2 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ। ਆਪਣੇ ’ਤੇ ਲੱਗੇ ਦੋਸ਼ਾਂ ਸਬੰਧੀ ਉਨ੍ਹਾਂ ਨੇ ਦੱਸਿਆ ਕਿ ਉਹ ਸਿਰਫ਼ ਔਰਤ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਫੋਨ ਕਰਦੇ ਸਨ। ਉਨ੍ਹਾਂ ਦੀ ਹੋਰ ਕੋਈ ਮਨਸ਼ਾ ਨਹੀਂ ਸੀ। ਉਨ੍ਹਾਂ ’ਤੇ ਲਾਏ ਜਾ ਰਹੇ ਦੋਸ਼ ਬੇਬੁਨਿਆਦ ਹਨ।
ਇਹ ਵੀ ਪੜ੍ਹੋ:ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਦੋਸਤਾਂ ਨਾਲ ਵੱਡਾ ਹਾਦਸਾ, 2 ਦੀ ਦਰਦਨਾਕ ਮੌਤ, ਕਾਰ ਦੇ ਉੱਡੇ ਪਰਖੱਚੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Related News
ਮਹਿੰਦਰ ਕੇਪੀ ਦੇ ਪੁੱਤਰ ਦੀ ਮੌਤ ਦੇ ਮਾਮਲੇ ''ਚ ਨਵੀਂ ਅਪਡੇਟ, ਪੁਲਸ ਦਾ ਵੱਡਾ ਐਕਸ਼ਨ, ਗ੍ਰੈਂਡ ਵਿਟਾਰਾ ਕਾਰ ਦਾ ਮਾਲਕ...
