ਨਾਈਜੀਰੀਆ ’ਚ ਦਿਲ ਦਹਿਲਾਉਣ ਵਾਲੀ ਘਟਨਾ, ਲੁਟੇਰਿਆਂ ਨੇ ਹਮਲਾ ਕਰਕੇ ਕੈਥੋਲਿਕ ਪਾਦਰੀ ਨੂੰ ਜ਼ਿੰਦਾ ਸਾੜਿਆ

Monday, Jan 16, 2023 - 04:08 AM (IST)

ਨਾਈਜੀਰੀਆ ’ਚ ਦਿਲ ਦਹਿਲਾਉਣ ਵਾਲੀ ਘਟਨਾ, ਲੁਟੇਰਿਆਂ ਨੇ ਹਮਲਾ ਕਰਕੇ ਕੈਥੋਲਿਕ ਪਾਦਰੀ ਨੂੰ ਜ਼ਿੰਦਾ ਸਾੜਿਆ

ਅਬੂਜਾ (ਭਾਸ਼ਾ)-ਨਾਈਜੀਰੀਆ ਦੇ ਇਕ ਪਾਦਰੀ ਨੂੰ ਦੇਸ਼ ਦੇ ਉੱਤਰ ’ਚ ਸਥਿਤ ਉਸ ਦੇ ਘਰ ’ਚ ਐਤਵਾਰ ਨੂੰ ਜ਼ਿੰਦਾ ਸਾੜ ਦਿੱਤਾ ਗਿਆ। ਪਕੋਰੋ ਇਲਾਕੇ ’ਚ ਬੰਦੂਕਧਾਰੀ ਲੁਟੇਰਿਆਂ ਨੇ ਪਹਿਲਾਂ ਫਾਦਰ ਇਸਹਾਕ ਅਚੀ ਦੇ ਘਰ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹਿਣ ’ਤੇ ਉਨ੍ਹਾਂ ਨੇ ਘਰ ਨੂੰ ਅੱਗ ਲਾ ਦਿੱਤੀ, ਜਿਸ ’ਚ ਪਾਦਰੀ ਜ਼ਿੰਦਾ ਸੜ ਗਿਆ।
ਕੰਪਲੈਕਸ ’ਚ ਦੂਜਾ ਪਾਦਰੀ ਮੋਢੇ ’ਚ ਗੋਲ਼ੀ ਲੱਗਣ ਕਾਰਨ ਬਚ ਗਿਆ।

ਇਹ ਖ਼ਬਰ ਵੀ ਪੜ੍ਹੋ : ਸਰਦੀ ਦੀਆਂ ਛੁੱਟੀਆਂ ਦੌਰਾਨ ਸ਼ੁਰੂ ਕੀਤੀ ਆਨਲਾਈਨ ਪੜ੍ਹਾਈ ਨੂੰ ਲੈ ਕੇ ਸਿੱਖਿਆ ਮੰਤਰੀ ਬੈਂਸ ਦਾ ਅਹਿਮ ਬਿਆਨ

ਨਾਈਜੀਰੀਆ ਦੇ ਉੱਤਰ ਅਤੇ ਕੇਂਦਰੀ ਖੇਤਰਾਂ ’ਚ ਹਥਿਆਰਬੰਦ ਲੁਟੇਰੇ ਦਿਹਾਤੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ, ਕਤਲ ਕਰਦੇ ਹਨ ਅਤੇ ਫਿਰੌਤੀ ਲਈ ਲੋਕਾਂ ਨੂੰ ਅਗਵਾ ਕਰਦੇ ਹਨ। ਪਿਛਲੇ ਸਾਲ ਜੁਲਾਈ ’ਚ ਉੱਤਰ-ਪੱਛਮੀ ਕਡੂਨਾ ਸੂਬੇ ’ਚ ਲੁਟੇਰਿਆਂ ਨੇ ਫਾਦਰ ਜੌਨ ਮਾਰਕ ਚਿਏਨਟਮ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ।

ਇਹ ਖ਼ਬਰ ਵੀ ਪੜ੍ਹੋ : ਨੌਜਵਾਨ ਨੇ ਹੈਵਾਨੀਅਤ ਦੀਆਂ ਹੱਦਾਂ ਕੀਤੀਆਂ ਪਾਰ, 4 ਸਾਲਾ ਮਾਸੂਮ ਨਾਲ ਕੀਤਾ ਜਬਰ-ਜ਼ਿਨਾਹ


author

Manoj

Content Editor

Related News