ਬੰਗਲਾਦੇਸ਼ ''ਚ ਭੀੜ ਹਿੰਸਾ ''ਚ 32 ਲੋਕਾਂ ਦੀ ਮੌਤ :  MSF ਦੀ ਚਿੰਤਾਜਨਕ ਰਿਪੋਰਟ

Sunday, Nov 01, 2026 - 02:15 PM (IST)

ਬੰਗਲਾਦੇਸ਼ ''ਚ ਭੀੜ ਹਿੰਸਾ ''ਚ 32 ਲੋਕਾਂ ਦੀ ਮੌਤ :  MSF ਦੀ ਚਿੰਤਾਜਨਕ ਰਿਪੋਰਟ

ਇੰਟਰਨੈਸ਼ਨਲ ਡੈਸਕ-: ਮਾਨਵਾਧਿਕਾਰ ਸੰਸਕ੍ਰਿਤੀ ਫਾਊਂਡੇਸ਼ਨ (MSF) ਦੁਆਰਾ ਜਾਰੀ ਮਹੀਨਾਵਾਰ ਰਿਪੋਰਟ ਅਨੁਸਾਰ ਅਕਤੂਬਰ ਮਹੀਨੇ ਵਿੱਚ ਭੀੜ ਹਿੰਸਾ ਅਤੇ ਗੈਂਗ ਰੇਪ ਦੀਆਂ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ ਹੈ। ਰਿਪੋਰਟ ਅਨੁਸਾਰ ਅਕਤੂਬਰ ਵਿੱਚ ਭੀੜ ਹਿੰਸਾ ਦੌਰਾਨ 32 ਲੋਕਾਂ ਦੀ ਜਾਨ ਚਲੀ ਗਈ, ਜੋ ਕਿ ਸਤੰਬਰ ਮਹੀਨੇ ਦੀਆਂ 23 ਮੌਤਾਂ ਨਾਲੋਂ ਵੱਧ ਹੈ। ਇਸ ਤੋਂ ਇਲਾਵਾ ਗੈਂਗ ਰੇਪ ਦੀਆਂ ਘਟਨਾਵਾਂ ਵਿੱਚ 75 ਫੀਸਦੀ ਦਾ ਵਾਧਾ ਹੋਇਆ ਹੈ, ਜੋ ਸਤੰਬਰ ਵਿੱਚ 12 ਤੋਂ ਵਧ ਕੇ ਅਕਤੂਬਰ ਵਿੱਚ 21 ਹੋ ਗਈਆਂ। MSF ਅਨੁਸਾਰ ਇਹ ਘਟਨਾਵਾਂ ਮੁੱਖ ਤੌਰ 'ਤੇ ਚੋਰੀ ਦੇ ਦੋਸ਼ਾਂ, ਬਹਿਸਬਾਜ਼ੀ, ਜਬਰਨ ਵਸੂਲੀ, ਜ਼ਮੀਨੀ ਵਿਵਾਦਾਂ, ਲੁੱਟ-ਖੋਹ ਅਤੇ ਨਸ਼ਿਆਂ ਨਾਲ ਸਬੰਧਤ ਝਗੜਿਆਂ ਕਾਰਨ ਵਾਪਰੀਆਂ।

ਔਰਤਾਂ ਅਤੇ ਬੱਚਿਆਂ ਵਿਰੁੱਧ ਹਿੰਸਾ ਦੀਆਂ ਕੁੱਲ ਘਟਨਾਵਾਂ 354 ਤੋਂ ਵਧ ਕੇ 357 ਹੋ ਗਈਆਂ, ਜਦੋਂ ਕਿ ਜਿਨਸੀ ਸ਼ੋਸ਼ਣ ਦੇ ਮਾਮਲੇ 16 ਤੋਂ ਵਧ ਕੇ 25 ਤੱਕ ਪਹੁੰਚ ਗਏ। MSF ਅਨੁਸਾਰ ਇਸ ਮਹੀਨੇ 84 ਔਰਤਾਂ ਅਤੇ ਬੱਚਿਆਂ ਦੀ ਜਾਨ ਗਈ, ਜਿਨ੍ਹਾਂ ਵਿੱਚ 20 ਬੱਚੇ ਅਤੇ ਕਿਸ਼ੋਰ ਸ਼ਾਮਲ ਹਨ। ਛੋਟੇ ਲੜਕਿਆਂ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ 7 ਤੋਂ ਵਧ ਕੇ 10 ਹੋ ਗਏ। ਇਸ ਤੋਂ ਇਲਾਵਾ 6 ਲਾਵਾਰਿਸ ਨਵਜੰਮੇ ਬੱਚੇ ਮਿਲੇ, ਜਿਨ੍ਹਾਂ ਵਿੱਚੋਂ 5 ਨੂੰ ਜ਼ਿੰਦਾ ਬਚਾ ਲਿਆ ਗਿਆ।

ਪੜ੍ਹੋ ਇਹ ਅਹਿਮ ਖ਼ਬਰ-  3 ਲੱਖ ਤੋਂ ਵਧੇਰੇ ਲੋਕਾਂ ਦਾ ਅਮਰੀਕਾ ਵਸਣ ਦਾ ਸੁਪਨਾ ਟੁੱਟਿਆ ! ਟਰੰਪ ਪ੍ਰਸ਼ਾਸਨ ਦੀ ਸਖ਼ਤ ਕਾਰਵਾਈ

ਘੱਟ ਗਿਣਤੀ ਸਮੁਦਾਇ ਦੇ ਧਾਰਮਿਕ ਅਸਥਾਨਾਂ 'ਚ ਤੋੜ-ਫੋੜ ਜਾਂ ਚੋਰੀ ਦੀਆਂ ਘਟਨਾਵਾਂ 10 ਤੋਂ ਵਧ ਕੇ 35 ਹੋ ਗਈਆਂ। ਰੰਗਪੁਰ ਅਤੇ ਪੀਰੋਜਪੁਰ ਵਿੱਚ ਘੱਟ ਗਿਣਤੀਆਂ ਦੇ ਘਰਾਂ 'ਚ ਤੋੜ-ਫੋੜ ਕੀਤੀ ਗਈ, ਜਦੋਂ ਕਿ ਬ੍ਰਾਹਮਣਬਾਰੀਆ ਅਤੇ ਕੁਸ਼ਟੀਆ ਦੇ ਬਾਜ਼ਾਰਾਂ 'ਚ ਹੋਏ ਹਮਲਿਆਂ ਵਿੱਚ ਲੋਕ ਜ਼ਖਮੀ ਹੋਏ।ਸਿਆਸੀ ਹਿੰਸਾ ਵਿੱਚ ਜ਼ਖਮੀਆਂ ਦੀ ਗਿਣਤੀ 384 ਤੋਂ ਘਟ ਕੇ 88 ਰਹੀ, ਪਰ ਬੀ.ਐੱਨ.ਪੀ. (BNP) ਅਤੇ ਅਵਾਮੀ ਲੀਗ ਦੇ ਗੁੱਟਬੰਦੀ ਵਾਲੇ ਟਕਰਾਅ 'ਚ ਮੌਤਾਂ 1 ਤੋਂ ਵਧ ਕੇ 5 ਹੋ ਗਈਆਂ। ਅਣਪਛਾਤੇ ਹਮਲਾਵਰਾਂ ਦੁਆਰਾ ਕੀਤੇ ਹਮਲਿਆਂ 'ਚ 9 ਲੋਕਾਂ ਦੀ ਮੌਤ ਹੋਈ, ਅਤੇ 73 ਅਣਪਛਾਤੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ।

ਸਰਹੱਦ 'ਤੇ ਭਾਰਤੀ ਸਰਹੱਦੀ ਸੁਰੱਖਿਆ ਬਲ (BSF) ਦੀ ਗੋਲੀਬਾਰੀ 'ਚ 1 ਬੰਗਲਾਦੇਸ਼ੀ ਨਾਗਰਿਕ ਦੀ ਮੌਤ ਹੋ ਗਈ ਅਤੇ 3 ਜ਼ਖਮੀ ਹੋ ਗਏ। ਸੁਰੱਖਿਆ ਬਲਾਂ ਦੇ ਵਿਸ਼ੇਸ਼ ਆਪ੍ਰੇਸ਼ਨਾਂ ਦੌਰਾਨ 7,439 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ 2,563 ਬਾਲ ਅਪਰਾਧੀ/ਯੂਥ ਗੈਂਗ ਮੈਂਬਰ ਸ਼ਾਮਲ ਸਨ। ਜੇਲ੍ਹ ਹਿਰਾਸਤ 'ਚ ਮੌਤਾਂ ਘਟ ਕੇ 16 ਰਹਿ ਗਈਆਂ। ਪੱਤਰਕਾਰਾਂ 'ਤੇ ਹਮਲੇ ਦੇ ਮਾਮਲੇ ਘਟ ਕੇ 23 ਰਹਿ ਗਏ। MSF ਨੇ 24 ਅਕਤੂਬਰ ਨੂੰ ਆਜ਼ਾਦੀ ਘੁਲਾਟੀਏ ਮਾਨਿਕ ਪਾਸਾਰੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਦਫ਼ਨਾਉਣ ਦੀ ਪ੍ਰਕਿਰਿਆ 'ਚ ਪਾਈ ਗਈ ਰੁਕਾਵਟ ਦੀ ਵੀ ਸਖ਼ਤ ਨਿੰਦਾ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

Vandana

Content Editor

Related News