ਨਿਊਜ਼ੀਲੈਂਡ 'ਚ ਸਿੱਖ ਭਾਈਚਾਰੇ ਨੇ ਮਨਾਇਆ ਬੰਦੀ ਛੋੜ ਦਿਵਸ ਤੇ ਦੀਵਾਲੀ, ਕਰੀਬ 35 ਹਜ਼ਾਰ ਸ਼ਰਧਾਲੂਆਂ ਨੇ ਭਰੀ ਹਾਜ਼ਰੀ
Monday, Nov 13, 2023 - 11:44 AM (IST)
ਇੰਟਰਨੈਸ਼ਨਲ ਡੈਸਕ- ਨਿਊਜ਼ੀਲੈਂਡ ਵਿਖੇ ਬੀਤੇ ਦਿਨ ਟਾਕਾਨਿਨੀ ਗੁਰਦੁਆਰਾ ਸਾਹਿਬ ਵਿਖੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਬੰਦੀ ਛੋੜ ਦਿਵਸ ਤੇ ਦੀਵਾਲੀ ਮਨਾਈ। ਬੰਦੀ ਛੋੜ ਦਿਵਸ ਤੇ ਦੀਵਾਲੀ ਦੇ ਜਸ਼ਨਾਂ ਵਿੱਚ 35 ਹਜ਼ਾਰ ਤੋਂ ਵੱਧ ਲੋਕਾਂ ਨੇ ਹਾਜ਼ਰੀ ਭਰੀ। ਟਾਕਾਨਿਨੀ ਗੁਰਦੁਆਰਾ ਸਾਹਿਬ ਦੇ ਬਾਹਰੀ ਇਕੱਠ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਆਈ ਹੋਈ ਸੰਗਤ ਲਈ 2 ਟਨ ਦਾਲ, 1.2 ਟਨ ਆਈਸ ਕਰੀਮ, 17,000 ਬਰਗਰ, 2 ਟਨ ਕਣਕ ਦਾ ਆਟਾ, 2 ਟਨ ਦੁੱਧ, 1.9 ਟਨ ਮਿਠਾਈ, 500 ਕਿਲੋ ਘਿਓ, ਚਾਵਲ ਬੇਅੰਤ ਆਦਿ ਨਾਲ ਇੱਕ ਦਿਨ ਵਿੱਚ ਭਾਈਚਾਰੇ ਦੀ ਸੇਵਾ ਕੀਤੀ ਗਈ।
ਪੜ੍ਹੋ ਇਹ ਅਹਿਮ ਖ਼ਬਰ-ਇਜ਼ਰਾਈਲ 'ਚ ਭਾਰਤੀ ਦੂਤਘਰ ਨੇ ਲੋਕਾਂ ਨੂੰ ਦੀਵਾਲੀ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ (ਤਸਵੀਰਾਂ)
ਗੁਰਦੁਆਰਾ ਸਾਹਿਬ ਨੇ ਇਸ ਆਯੋਜਨ ਸਬੰਧੀ ਜਾਣਕਾਰੀ ਦਿੰਦਿਆਂ ਲਿਖਿਆ ਕਿ ਸਮਾਗਮ ਨੂੰ ਸਫਲ ਬਣਾਉਣ ਲਈ ਸਾਡੇ ਸਾਰੇ ਵਲੰਟੀਅਰਾਂ, ਸਪਾਂਸਰਾਂ, ਸੇਵਾਦਾਰਾਂ, ਪ੍ਰਚਾਰਕਾਂ, ਪ੍ਰਬੰਧਕੀ ਟੀਮ, ਨਿੳੂਜ਼ੀਲੈਂਡ ਪੁਲਸ, ਕੌਂਸਲ, ਪਾਪਾਕੁਰਾ ਲੋਕਲ ਬੋਰਡ ਅਤੇ ਨੌਜਵਾਨ ਟੀਮ ਨੂੰ ਸਲਾਮ ਹੈ। ਦੂਜੇ ਪਾਸੇ ਪੁਲਸ ਦੀ ਕਹਿਣਾ ਸੀ ਕਿ ਇਹ ਅਦਭੁੱਤ ਆਯੋਜਨ ਸੀ ਅਤੇ ਇੱਕ ਵੀ ਸ਼ਿਕਾਇਤ ਜਾਂ ਘਟਨਾ ਦੀ ਰਿਪੋਰਟ ਨਹੀਂ ਕੀਤੀ ਗਈ। ਪੁਲਸ ਨੇ ਭਾਰੀ ਟ੍ਰੈਫਿਕ ਦੀ ਸਮੱਸਿਆ ਨੂੰ ਸਮਝਣ ਲਈ ਲੋਕਾਂ ਦਾ ਧੰਨਵਾਦ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।