ਇਨ੍ਹਾਂ ਤਰੀਕਿਆਂ ਨਾਲ NRI ਵੀ ਅਸਾਨੀ ਨਾਲ ਬਣਵਾ ਸਕਦੇ ਹਨ ਭਾਰਤੀ ਪਾਸਪੋਰਟ

11/05/2019 12:21:26 PM

ਨਵੀਂ ਦਿੱਲੀ — ਵਿਦੇਸ਼ਾਂ 'ਚ ਰਹਿ ਰਹੇ ਵਿਦੇਸ਼ੀ ਭਾਰਤੀ ਵੀ ਪਾਸਪੋਰਟ ਲਈ ਆਸਾਨੀ ਨਾਲ ਅਰਜ਼ੀ ਦੇ ਸਕਦੇ ਹਨ। ਇਸ ਦੇ ਲਈ ਤੁਹਾਨੂੰ ਸਿਰਫ ਉਸ ਦੇਸ਼ 'ਚ ਸਥਿਤ ਭਾਰਤੀ ਦੂਤਾਵਾਸ ਜਾਂ ਫਿਰ ਮਿਸ਼ਨ 'ਚ ਜਾ ਕੇ ਆਪਣੇ ਕਾਗਜ਼ਾਤ ਜਮ੍ਹਾ ਕਰਵਾਉਣੇ ਪੈਣਗੇ ਜਿਸ 'ਚ ਤੁਸੀਂ ਇਸ ਵੇਲੇ ਰਹਿ ਰਹੇ ਹੋ। ਹਾਲਾਂਕਿ ਇਸ ਤੋਂ ਪਹਿਲਾਂ ਕਿਸੇ ਵੀ ਵਿਅਕਤੀ ਨੂੰ ਪਾਸਪੋਰਟ ਵਿਭਾਗ ਦੀ ਖਾਸ ਬਣੀ ਵੈਬਸਾਈਟ 'ਤੇ ਜਾ ਕੇ ਆਨਲਾਈਨ ਅਰਜ਼ੀ ਦੇਣੀ ਪੈਂਦੀ ਸੀ।

ਦੇ ਸਕਦੇ ਹੋ ਅਰਜ਼ੀ 

ਇਹ ਸਹੂਲਤ ਗੈਰ-ਰਿਹਾਇਸ਼ੀ ਭਾਰਤੀਆਂ (ਐਨ.ਆਰ.ਆਈ.) ਲਈ ਉਪਲਬਧ ਕਰਵਾਈ ਗਈ ਹੈ। ਨਵੇਂ ਪਾਸਪੋਰਟ, ਪਾਸਪੋਰਟ ਮੁੜ ਜਾਰੀ ਕਰਨਾ, ਖਰਾਬ / ਗੁਆਚੇ ਪਾਸਪੋਰਟ ਦੇ ਬਦਲੇ ਨਵੇਂ ਪਾਸਪੋਰਟ ਜਾਰੀ ਕਰਨਾ, ਬੱਚਿਆਂ ਦੇ ਪਾਸਪੋਰਟ ਵਰਗੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ। ਉਪਯੋਗਕਰਤਾ ਮਿਸ਼ਨ ਦਾ ਨਾਮ, ਵਿਅਕਤੀਗਤ ਵੇਰਵੇ, ਪਰਿਵਾਰਕ ਵੇਰਵੇ, ਪਿਛਲੇ ਪਾਸਪੋਰਟ ਦੀ ਜਾਣਕਾਰੀ ਦੇ ਕੇ ਵੀ ਆਨਲਾਈਨ ਫਾਰਮ ਭਰ ਸਕਦੇ ਹਨ। ਰਜਿਸਟਰਡ ਉਪਭੋਗਤਾਵਾਂ ਲਈ ਦਰਖਾਸਤ ਫਾਰਮ ਦੇ ਦੁਬਾਰਾ ਪ੍ਰਿੰਟ ਨਾਲ ਜੁੜਿਆ ਵਿਕਲਪ ਵੀ ਉਪਲਬਧ ਕਰਵਾਇਆ ਜਾਂਦਾ ਹੈ।

ਇਨ੍ਹਾਂ ਨਿਯਮਾਂ ਦਾ ਕਰਨਾ ਹੋਵੇਗਾ ਪਾਲਣ

- ਸਭ ਤੋਂ ਪਹਿਲਾਂ ਤੁਹਾਨੂੰ https://passport.gov.in/nri/online.do 'ਤੇ ਜਾਣਾ ਹੋਵੇਗਾ।
- ਇੱਥੇ ਉਸ ਦੇਸ਼ ਦੇ ਭਾਰਤੀ ਮਿਸ਼ਨ ਦੀ ਚੋਣ ਕਰਨੀ ਹੋਵੇਗੀ, ਜਿਸ ਦੇਸ਼ ਵਿਚ ਤੁਸੀਂ ਰਹਿ ਰਹੇ ਹੋ।
- ਇਸ ਤੋਂ ਬਾਅਦ ਤੁਹਾਨੂੰ ਆਪਣਾ ਉਪਨਾਮ, ਨਾਮ ਅਤੇ ਪਹਿਲਾਂ ਨਾਮ ਬਦਲਿਆ ਹੈ ਤਾਂ ਉਸਦੀ ਜਾਣਕਾਰੀ ਦੇਣੀ ਹੋਵੇਗੀ।
- ਦੂਜੇ ਭਾਗ ਵਿਚ ਬਿਨੈਕਾਰ ਨੂੰ ਆਪਣੀ ਨਿੱਜੀ ਜਾਣਕਾਰੀ ਦੇਣੀ ਹੋਵੇਗੀ।
- ਇਸ 'ਚ ਲਿੰਗ, ਜਨਮ ਤਰੀਖ, ਜਨਮ ਸਥਾਨ, ਜ਼ਿਲਾ ਅਤੇ ਦੇਸ਼, ਵਿਦਿਅਕ ਯੋਗਤਾ, ਪੇਸ਼ਾ, ਸਰੀਰ ਦੇ ਨਿਸ਼ਾਨ, ਕੱਦ, ਅੱਖ ਅਤੇ ਵਾਲਾਂ ਦਾ ਰੰਗ ਸ਼ਾਮਲ ਹੈ।
- ਇਸ ਤੋਂ ਬਾਅਦ ਤੀਜੇ ਪੜ੍ਹਾਅ 'ਚ ਪਾਸਪੋਰਟ 'ਚ ਜਿਹੜਾ ਨਾਮ ਅਤੇ ਪਤਾ ਦੇਣਾ ਹੈ ਉਸ ਬਾਰੇ ਜਾਣਕਾਰੀ ਦੇਣੀ ਹੋਵੇਗੀ।

ਦੂਜੇ ਪੰਨੇ 'ਤੇ ਦੇਣੀ ਹੋਵੇਗੀ ਇਹ ਜਾਣਕਾਰੀ

- ਇਸਦੇ ਬਾਅਦ ਦੂਜੇ ਪੇਜ ਦੇ ਪਹਿਲੇ ਭਾਗ 'ਚ, ਤੁਹਾਨੂੰ ਆਪਣੇ ਹੋਰ ਬਾਕੀ ਦੇ ਪਤੇ, ਫੋਨ ਨੰਬਰ, ਮੋਬਾਈਲ ਨੰਬਰ ਅਤੇ ਈਮੇਲ ਆਈਡੀ ਬਾਰੇ ਦੱਸਣਾ ਹੋਵੇਗਾ।
- ਇਸ ਤੋਂ ਬਾਅਦ ਤੁਹਾਨੂੰ ਆਪਣੇ ਪਰਿਵਾਰ ਬਾਰੇ ਜਾਣਕਾਰੀ ਦੇਣੀ ਹੋਵੇਗੀ।
- ਇਸ 'ਚ ਵਿਆਹ ਦੀ ਸਥਿਤੀ, ਪਤਨੀ ਦਾ ਨਾਮ, ਕੌਮੀਅਤਾ, ਪਿਤਾ ਅਤੇ ਮਾਂ ਦਾ ਨਾਮ, ਉਨ੍ਹਾਂ ਦੇ ਜਨਮ ਅਤੇ ਜਨਮ ਸਥਾਨ ਵਾਲੇ ਦੇਸ਼ ਬਾਰੇ ਜਾਣਕਾਰੀ ਦੇਣੀ ਹੋਵੇਗੀ।
- ਇਸ ਤੋਂ ਬਾਅਦ ਤੁਹਾਨੂੰ ਆਪਣੇ ਪੁਰਾਣੇ ਜਾਂ ਫਿਰ ਮੌਜੂਦਾ ਪਾਸਪੋਰਟ ਬਾਰੇ ਸਾਰੀ ਜਾਣਕਾਰੀ ਦੇਣੀ ਪਵੇਗੀ।

ਮਿਲ ਜਾਵੇਗੀ ਅਪਵਾਇੰਟ ਦੀ ਸਥਿਤੀ

- ਫਾਰਮ ਭਰਨ ਤੋਂ ਬਾਅਦ ਤੁਹਾਨੂੰ ਭਾਰਤੀ ਮਿਸ਼ਨ ਲਈ ਹੋਰ ਕਿਰਿਆਵਾਂ ਪੂਰੀਆਂ ਕਰਨ ਅਤੇ ਫਾਰਮ ਜਮ੍ਹਾਂ ਕਰਨ ਲਈ ਮਿਤੀ ਅਤੇ ਸਮਾਂ ਮਿਲ ਜਾਵੇਗਾ।  ਇਸ ਮਿਤੀ ਅਤੇ ਤੈਅ ਸਮੇਂ 'ਤੇ ਤੁਹਾਨੂੰ ਇੰਡੀਅਨ ਮਿਸ਼ਨ 'ਚ ਜਾ ਕੇ ਪਾਸਪੋਰਟ ਲਈ ਭਰੇ ਗਏ ਫਾਰਮ ਦੀ ਪ੍ਰਿੰਟਆਉਟ ਕਾਪੀ, ਤਿੰਨ ਪਾਸਪੋਰਟ ਸਾਇਜ਼ ਦੀਆਂ ਫੋਟੋਆਂ, ਸਾਰੇ ਸਰਟੀਫਿਕੇਟ ਅਤੇ ਪਤੇ ਦੀ ਫੋਟੋ ਕਾਪੀ ਅਤੇ ਦਸਵੀਂ ਦੀ ਮਾਰਕ ਸ਼ੀਟ ਜ਼ਰੂਰ ਲੈ ਜਾਣੀ ਪਵੇਗੀ। ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਤੁਹਾਡੇ ਕੋਲ ਕੁਝ ਦਿਨਾਂ ਵਿਚ ਪਾਸਪੋਰਟ ਆ ਜਾਵੇਗਾ।


Related News