ਅਮਰੀਕਾ ''ਚ ਟਵਿੱਟਰ ''ਤੇ 5 ''ਚੋਂ 1 ਨੌਜਵਾਨ ਕਰਦੈ ਡੋਨਾਲਡ ਟਰੰਪ ਨੂੰ ਫਾਲੋਅ
Wednesday, Jul 17, 2019 - 01:41 AM (IST)

ਵਾਸ਼ਿੰਗਟਨ - ਟਵਿੱਟਰ ਨੂੰ ਆਪਣੇ ਟਾਈਪ-ਰਾਈਟਰ ਦੀ ਤਰ੍ਹਾਂ ਇਸਤੇਮਾਲ ਕਰਨ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪਲੇਟਫਾਰਮ 'ਤੇ ਪ੍ਰਤੀ 5 ਅਮਰੀਕੀ ਨੌਜਵਾਨਾਂ 'ਚੋਂ ਇਕ ਅਮਰੀਕੀ ਨੌਜਵਾਨ ਫਾਲੋਅ ਕਰਦਾ ਹੈ। ਇਕ ਨਵੇਂ ਸਰਵੇਖਣ 'ਚ ਇਸ ਦਾ ਖੁਲਾਸਾ ਹੋਇਆ ਹੈ। ਟਰੰਪ ਇਕ ਸਰਗਰਮ ਟਵਿੱਟਰ ਯੂਜ਼ਰ ਹਨ ਜੋ ਸ਼ੋਸ਼ਲ ਮੀਡੀਆ ਦਾ ਇਸਤੇਮਾਲ ਆਪਣੀਆਂ ਨੀਤੀਆਂ ਦਾ ਪ੍ਰਚਾਰ ਕਰਨ ਅਤੇ ਵਿਰੋਧੀਆਂ 'ਤੇ ਹਮਲਾ ਕਰਨ ਲਈ ਕਰਦੇ ਹਨ। ਪਿਊ ਰਿਸਰਚ ਸੈਂਟਰ ਦੇ ਸੋਮਵਾਰ ਨੂੰ ਆਏ ਸੋਧ 'ਚ ਅੰਦਾਜ਼ਾ ਲਾਇਆ ਗਿਆ ਕਿ ਅਮਰੀਕਾ 'ਚ ਲਗਭਗ ਪ੍ਰਤੀ 5 ਟਵਿੱਟਰ ਯੂਜ਼ਰਾਂ 'ਚੋਂ ਇਕ ਯੂਜ਼ਰ (19 ਫੀਸਦੀ) ਟਰੰਪ ਦੇ ਨਿੱਜੀ ਅਕਾਊਂਟ ਨੂੰ ਫਾਲੋਅ ਕਰਦੇ ਹਨ।
ਟਰੰਪ ਦੇ ਉਲਟ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਟਵਿੱਟਰ 'ਤੇ 26 ਫੀਸਦੀ ਅਮਰੀਕੀ ਨੌਜਵਾਨ ਫਾਲੋਅ ਕਰਦੇ ਹਨ। ਸਿਰਫ ਬਿਲ ਕਲਿੰਟਨ ਅਜਿਹੇ ਸਾਬਕਾ ਅਮਰੀਕੀ ਰਾਸ਼ਟਰਪਤੀ ਹਨ ਜਿਨ੍ਹਾਂ ਨੂੰ ਸਿਰਫ 6 ਫੀਸਦੀ ਅਮਰੀਕੀ ਨੌਜਵਾਨ ਫਾਲੋਅ ਕਰਦੇ ਹਨ।