ਬ੍ਰਿਟੇਨ ’ਚ ਮੰਤਰੀ ਰਿਸ਼ੀ ਸੁਨਕ ਨੇ ਮਹਾਤਮਾ ਗਾਂਧੀ ਦੀ ਯਾਦ ’ਚ ਸਿੱਕਾ ਕੀਤਾ ਜਾਰੀ

11/04/2021 4:41:44 PM

ਲੰਡਨ (ਭਾਸ਼ਾ)-ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਵੀਰਵਾਰ ਨੂੰ ਭਾਰਤ ਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜੀਵਨ ਤੇ ਵਿਰਾਸਤ ਨੂੰ ਰੇਖਾਂਕਿਤ ਕਰਨ ਲਈ ਪੰਜ ਪਾਊਂਡ ਦਾ ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਜਾਰੀ ਕੀਤਾ। ਸੋਨੇ ਤੇ ਚਾਂਦੀ ਸਮੇਤ ਕਈ ਮਾਣਕਾਂ ’ਚ ਉਪਲੱਬਧ, ਵਿਸ਼ੇਸ਼ ਸੰਗ੍ਰਹਿਤ ਸਿੱਕਾ ਹੀਨਾ ਗਲੋਵਰ ਵੱਲੋਂ ਡਿਜ਼ਾਈਨ ਕੀਤਾ ਗਿਆ ਹੈ ਤੇ ਇਸ ’ਚ ਗਾਂਧੀ ਦੀਆਂ ਸਭ ਤੋਂ ਪ੍ਰਸਿੱਧ ਉਦਾਹਰਣਾਂ ’ਚੋਂ ਇਕ ‘ਮੇਰਾ ਜੀਵਨ ਹੀ ਮੇਰਾ ਸੰਦੇਸ਼ ਹੈ’ ਦੇ ਨਾਲ-ਨਾਲ ਭਾਰਤ ਦੇ ਰਾਸ਼ਟਰੀ ਫੁੱਲ ਕਮਲ ਦਾ ਅਕਸ ਉਕੇਰਿਆ ਗਿਆ ਹੈ। ਭਾਰਤੀ ਮੂਲ ਦੇ ਸੁਨਕ ਨੇ ਕਿਹਾ ਕਿ ਇਹ ਸਿੱਕਾ ਉਸ ਪ੍ਰਭਾਵਸ਼ਾਲੀ ਆਗੂ ਨੂੰ ਇਕ ਉਚਿਤ ਸ਼ਰਧਾਂਜਲੀ ਹੈ, ਜਿਸ ਨੇ ਦੁਨੀਆ ਭਰ ’ਚ ਲੱਖਾਂ ਲੋਕਾਂ ਨੂੰ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ : PM ਮੌਰੀਸਨ ਨੇ 'ਵਾਇਰੋਲੋਜਿਸਟ' ਨੂੰ ਆਸਟ੍ਰੇਲੀਆਈ ਵਿਗਿਆਨ ਪੁਰਸਕਾਰ ਨਾਲ ਕੀਤਾ ਸਨਮਾਨਿਤ

ਸੁਨਕ ਨੇ ਕਿਹਾ ਕਿ ਇਕ ਹਿੰਦੂ ਹੋਣ ਦੇ ਨਾਤੇ ਦੀਵਾਲੀ ’ਤੇ ਇਸ ਸਿੱਕੇ ਨੂੰ ਜਾਰੀ ਕਰਨ ’ਤੇ ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਮਹਾਤਮਾ ਗਾਂਧੀ ਨੇ ਭਾਰਤ ਦੇ ਆਜ਼ਾਦੀ ਅੰਦੋਲਨ ’ਚ ਇਕ ਅਹਿਮ ਭੂਮਿਕਾ ਨਿਭਾਈ ਤੇ ਪਹਿਲੀ ਵਾਰ ਕਿਸੇ ਬਰਤਾਨਵੀ ਸਿੱਕੇ ਜ਼ਰੀਏ ਉਨ੍ਹਾਂ ਦੇ ਵਰਣਨਯੋਗ ਜੀਵਨ ਨੂੰ ਯਾਦ ਕੀਤਾ ਜਾਣਾ ਸ਼ਾਨਦਾਰ ਹੈ। ਦੱਸ ਦੇਈਏ ਕਿ ਇਹ ਸਿੱਕਾ ਬ੍ਰਿਟੇਨ ਤੇ ਭਾਰਤ ਵਿਚਾਲੇ ‘ਸਥਾਈ ਸਬੰਧ ਤੇ ਸੱਭਿਆਚਾਰਕ ਸੰਬੰਧ’ ’ਤੇ ਆਧਾਰਿਤ ਹੈ। ਭਾਰਤ ਇਸ ਸਾਲ ਆਪਣੀ ਆਜ਼ਾਦੀ ਦਾ 75ਵਾਂ ਸਾਲ ਮਨਾ ਰਿਹਾ ਹੈ। ਪੰਜ ਪੌਂਡ ਦੇ ਇਸ ਸਿੱਕੇ ਦੀ ਵਿਕਰੀ ਇਸ ਹਫ਼ਤੇ ਯੂ. ਕੇ. ਰਾਇਲ ਮਿੰਟ ਦੀ ਵੈੱਬਸਾਈਟ ’ਤੇ ਸ਼ੁਰੂ ਹੋਵੇਗੀ। ਇਹ ਰਾਇਲ ਮਿੰਟ ਦੇ ਵਿਸਥਾਰਤ ਦੀਵਾਲੀ ਸੰਗ੍ਰਹਿ ਦਾ ਇਕ ਹਿੱਸਾ ਹੈ, ਜਿਸ ’ਚ ਇਕ ਗ੍ਰਾਮ ਤੇ ਪੰਜ ਗ੍ਰਾਮ ਦੇ ਸੋਨੇ ਦੀਆਂ ਛੜਾਂ ਤੇ ਬ੍ਰਿਟੇਨ ਦੀ ਅਜਿਹੀ ਪਹਿਲੀ ਸੋਨੇ ਦੀ ਛੜ ਵੀ ਸ਼ਾਮਲ ਹੈ, ਜਿਸ ’ਤੇ ਧਨ ਦੀ ਦੇਵੀ ਲਕਸ਼ਮੀ ਮਾਤਾ ਦੀ ਤਸਵੀਰ ਉਕੇਰੀ ਗਈ ਹੈ।


Manoj

Content Editor

Related News