ਬਿ੍ਰਟੇਨ ਦੇ ਮੈਡੀਕਲ ਖੇਤਰ ''ਚ ਭਾਰਤੀਆਂ ਨੂੰ ਹੈ ਕੋਵਿਡ-19 ਦਾ ਸਭ ਤੋਂ ਜ਼ਿਆਦਾ ਖਤਰਾ
Friday, May 01, 2020 - 11:11 PM (IST)
ਲੰਡਨ - ਬਿ੍ਰਟੇਨ ਦੀ ਰਾਸ਼ਟਰੀ ਸਿਹਤ ਸੇਵਾ (ਐਨ. ਐਚ. ਐਸ.) ਵਿਚ ਕੰਮ ਕਰ ਰਹੇ ਵਿਦੇਸ਼ੀ ਮੂਲ ਦੇ ਡਾਕਟਰਾਂ ਵਿਚ ਹਰ 10 ਵਿਚੋਂ 1 ਭਾਰਤੀ ਹੈ ਅਤੇ ਇਸ ਲਈ ਉਨ੍ਹਾਂ 'ਤੇ ਕੋਰੋਨਾਵਾਇਰਸ ਮਹਾਮਾਰੀ ਦਾ ਖਤਰਾ ਜ਼ਿਆਦਾ ਹੈ। ਇੰਸਟੀਚਿਊਟ ਆਫ ਫਿਸਕਲ ਸਟੱਡੀਜ਼ (ਆਈ. ਐਫ. ਐਸ.) ਨੇ ਆਪਣੀ ਰਿਪੋਰਟ ਵਿਚ ਇਹ ਵੀ ਪਾਇਆ ਕਿ ਭਾਰਤੀ ਉਨ੍ਹਾਂ ਭਾਈਚਾਰਿਆਂ ਵਿਚੋਂ ਇਕ ਹਨ, ਜਿਨ੍ਹਾਂ 'ਤੇ ਇਸ ਘਾਤਕ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਕੀਤੇ ਗਏ ਲਾਕਡਾਊਨ ਦੇ ਆਰਥਿਕ ਪ੍ਰਭਾਵ ਦਾ ਅਸਰ ਪੈਣ ਦੀ ਸੰਭਾਵਨਾ ਘੱਟ ਹੈ ਕਿਉਂਕਿ ਉਹ ਜ਼ਿਆਦਾ ਸੁਰੱਖਿਅਤ ਖੇਤਰਾਂ ਵਿਚ ਕੰਮ ਕਰਦੇ ਹਨ।
ਕੀ ਕੋਵਿਡ-19 ਦਾ ਕੁਝ ਨਸਲੀ ਸਮੂਹਾਂ 'ਤੇ ਹੋਰਨਾਂ ਦੀ ਤੁਲਨਾ ਵਿਚ ਜ਼ਿਆਦਾ ਖਤਰਾ ਹੈ। ਰਿਪੋਰਟ ਵਿਚ ਆਖਿਆ ਗਿਆ ਹੈ ਕਿ ਭਾਰਤੀ ਮਰਦਾਂ ਵਿਚ ਸਿਹਤ ਸੇਵਾ ਕਾਰਜਾਂ ਨਾਲ ਜੁੜੇ ਹੋਣ ਕਾਰਨ ਪ੍ਰਭਾਵਿਤ ਹੋਣ ਦਾ ਜ਼ਿਆਦਾ ਖਤਰਾ ਹੈ। ਰਿਪੋਰਟ ਵਿਚ ਅੱਗੇ ਕਿਹਾ ਹੈ ਕਿ ਭਾਰਤੀ ਮਰਦਾਂ ਵੱਲੋਂ ਆਪਣੇ ਸ਼ਵੇਤ ਬਿ੍ਰਤਾਨੀ ਹਮਰੁਤਬਾਵਾਂ ਦੀ ਤੁਲਨਾ ਵਿਚ ਸਿਹਤ ਅਤੇ ਸਮਾਜਿਕ ਦੇਖਭਾਲ ਦੀ ਭੂਮਿਕਾ ਨਿਭਾਉਣ ਦੀ 150 ਫੀਸਦੀ ਜ਼ਿਆਦਾ ਸੰਭਾਵਨਾ ਹੈ। ਇੰਗਲੈਂਡ ਅਤੇ ਵੇਲਸ ਦੀ ਕੰਮਕਾਜੀ ਜਨਸੰਖਿਆ ਵਿਚ 3 ਫੀਸਦੀ ਲੋਕ ਭਾਰਤੀ ਭਾਈਚਾਰੇ ਦੇ ਹਨ ਅਤੇ ਮੈਡੀਕਲ ਕਰਮੀਆਂ ਵਿਚ 14 ਫੀਸਦੀ ਲੋਕ ਭਾਰਤੀ ਹਨ। ਆਈ. ਐਫ. ਐਸ. ਦੇ ਵਿਸ਼ਲੇਸ਼ਣ ਵਿਚ ਪਾਇਆ ਗਿਆ ਕਿ ਬਿ੍ਰਟੇਨ ਦੇ ਕੰਮਕਾਜੀ ਸਮੂਹਾਂ ਵਿਚ ਸਿਹਤ ਅਤੇ ਸਮਾਜਿਕ ਦੇਖਭਲ ਨਾਲ ਜੁੜੇ ਖੇਤਰਾਂ ਵਿਚ ਕੰਮ ਕਰ ਰਹੇ ਲੋਕਾਂ ਵਿਚ ਵਾਇਰਸ ਦਾ ਜ਼ਿਆਦਾ ਖਤਰਾ ਹੈ ਅਤੇ ਇਨ੍ਹਾਂ ਵਿਚ ਭਾਰਤੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੋਣ ਕਾਰਨ ਉਨਾਂ 'ਤੇ ਜ਼ਿਆਦਾ ਹੈ। ਬਿ੍ਰਟੇਨ ਦੇ ਸਿਹਤ ਕਰਮੀਆਂ ਵਿਚ 37 ਫੀਸਦੀ ਲੋਕ ਵਿਦੇਸ਼ੀ ਮੂਲ ਦੇ ਹਨ, ਜਿਨ੍ਹਾਂ ਹਰ 10 ਵਿਚੋਂ ਇਕ ਭਾਰਤੀ ਮੈਡੀਕਲ ਕਰਮੀ ਸ਼ਾਮਲ ਹਨ।