ਪਹਿਲੀ ਲਾਟਰੀ ਟਿਕਟ ''ਚ ਇਕ ਭਾਰਤੀ ਦੁਬਈ ''ਚ ਬਣਿਆ ਕਰੋੜਪਤੀ
Wednesday, Mar 28, 2018 - 12:31 PM (IST)

ਦੁਬਈ (ਬਿਊਰੋ)— ਕਿਸੇ ਨੇ ਸੱਚ ਹੀ ਕਿਹਾ ਹੈ ਕਿ ਰੱਬ ਜਦੋਂ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ। ਅਜਿਹਾ ਹੀ ਕੁਝ ਦੁਬਈ ਵਿਚ ਕੰਮ ਕਰਦੇ ਇਕ ਭਾਰਤੀ ਅਤੇ ਜੌਰਡਨ ਵਾਸੀ ਨਾਲ ਹੋਇਆ। ਦੁਬਈ ਡਿਊਟੀ ਫ੍ਰੀ (ਡੀ. ਡੀ. ਐੱਫ.) ਮਿਲੇਨੀਅਮ ਕਰੋੜਪਤੀ ਵੱਲੋਂ ਮੰਗਲਵਾਰ ਨੂੰ ਇਕ ਸਰਪ੍ਰਾਈਜ਼ ਡ੍ਰਾ ਕੱਢਿਆ ਗਿਆ। ਇਸ ਵਿਚ ਦੋ ਜੇਤੂਆਂ ਦਾ ਐਲਾਨ ਕੀਤਾ ਗਿਆ। ਜੇਤੂਆਂ ਵਿਚ ਇਕ ਭਾਰਤੀ ਮੂਲ ਦਾ ਅਤੇ ਦੂਜਾ ਜੌਰਡਨ ਮੂਲ ਦਾ ਵਿਅਕਤੀ ਹੈ। ਭਾਰਤੀ ਮੂਲ ਦੇ 25 ਸਾਲਾ ਧਨੀਸ਼ ਕੋਥਾਰਾਮਬਨ ਨੇ ਸੀਰੀਜ 266 ਦੇ ਟਿਕਟ ਨੰਬਰ 4255 ਨਾਲ ਇਕ ਮਿਲੀਅਨ ਡਾਲਰ ਦੀ ਰਾਸ਼ੀ ਜਿੱਤੀ। ਕੁਝ ਹਫਤੇ ਪਹਿਲਾਂ ਛੁੱਟੀਆਂ ਵਿਚ ਕੇਰਲ ਜਾ ਰਹੇ ਕੋਥਾਰਾਮਬਨ ਨੇ ਮਿਲੀਅਨ ਡਾਲਰ ਪ੍ਰਮੋਸ਼ਨ ਵਿਚ ਆਪਣਾ ਪਹਿਲਾ ਟਿਕਟ ਖਰੀਦਿਆ ਸੀ। ਡੇਢ ਸਾਲ ਤੋਂ ਦੁਬਈ ਵਿਚ ਰਹਿ ਰਹੇ ਕੋਥਾਰਾਮਬਨ ਇਲੈਕਟਰੀਸ਼ਨ ਦੇ ਤੌਰ 'ਤੇ ਕੰਮ ਕਰਦੇ ਹਨ ਅਤੇ ਡੀ. ਡੀ. ਐੱਫ. ਦੇ ਪ੍ਰਤੀਨਿਧੀ ਵੱਲੋਂ ਫੋਨ ਆਉਣ 'ਤੇ ਉਹ ਹੈਰਾਨ ਸਨ। ਕੇਰਲ ਤੋਂ ਬੋਲਦਿਆਂ ਉਨ੍ਹਾਂ ਕਿਹਾ,''ਮੈਂ ਕਦੇ ਸੋਚਿਆ ਨਹੀਂ ਸੀ ਕਿ ਇੰਨੀ ਛੋਟੀ ਉਮਰ ਵਿਚ ਇੰਨਾ ਜ਼ਿਆਦਾ ਕਮਾ ਲਵਾਂਗਾ। ਇਸ ਖੂਬਸੂਰਤ ਤੋਹਫੇ ਲਈ ਸ਼ੁਕਰੀਆ ਈਸ਼ਵਰ ਅਤੇ ਡਿਊਟੀ ਫ੍ਰੀ ਦੁਬਈ ਦਾ ਵੀ ਸ਼ੁਕਰੀਆ।''
ਦੂਜੇ ਮਿਲੇਨੀਅਮ ਕਰੋੜਪਤੀ ਜੇਤੂ ਯਜ਼ਨ ਕੈਰੀਯੂਤੀ ਹਨ। ਉਨ੍ਹਾਂ ਨੇ ਸੀਰੀਜ਼ 267 ਦਾ ਟਿਕਟ ਨੰਬਰ 1090 ਜਿੱਤਿਆ। ਸ਼ਾਰਜਾਹ ਵਿਚ 34 ਸਾਲਾ ਜੌਰਡੀਅਨ ਮੂਲ ਦਾ ਨਾਗਰਿਕ ਇਸ ਪ੍ਰਮੋਸ਼ਨ ਵਿਚ ਨਿਯਮਿਤ ਭਾਗੀਦਾਰ ਹੈ ਅਤੇ ਬੀਤੇ 6 ਸਾਲਾਂ ਤੋਂ ਉਹ ਕਰੀਬ 70 ਟਿਕਟ ਖਰੀਦ ਚੁੱਕੇ ਹੈ। ਉਹ ਖੁਸ਼ ਸਨ ਕਿ ਆਖਿਰਕਾਰ ਉਨ੍ਹਾਂ ਨੂੰ ਇਸ ਵਿਚ ਜਿੱਤ ਮਿਲੀ। ਉਨ੍ਹਾਂ ਨੇ ਕਿਹਾ,''ਇਹ ਮੇਰੀ ਜ਼ਿੰਦਗੀ ਦਾ ਦੂਜਾ ਸਭ ਤੋਂ ਵੱਡਾ ਖੁਸ਼ੀ ਦਾ ਪਲ ਹੈ। ਪਹਿਲਾ ਪਲ ਉਹ ਸੀ ਜਦੋਂ ਮੈਂ ਆਪਣੀ ਖੂਬਸੂਰਤ ਪਤਨੀ ਨਾਲ ਵਿਆਹ ਕੀਤਾ ਸੀ। ਡਿਊਟੀ ਫ੍ਰੀ ਦੁਬਈ ਘੁੰਮਣ ਦਾ ਅਸੀਂ ਇੰਤਜ਼ਾਰ ਨਹੀਂ ਕਰ ਸਕਦੇ।'' ਮਾਰਬਲ ਅਤੇ ਗ੍ਰੇਨਾਈਟ ਨਿਰਮਾਣ ਅਤੇ ਸਪਲਾਇਰ ਕੰਪਨੀ ਵਿਚ ਜਨਰਲ ਮੈਨੇਜਰ ਦੇ ਤੌਰ 'ਤੇ ਕੰਮ ਕਰ ਰਹੇ ਕੈਰੀਯੂਤੀ ਅਤੇ ਉਨ੍ਹਾਂ ਦੀ ਪਤਨੀ ਇਸ ਖਬਰ ਨੂੰ ਸੁਣ ਕੇ ਆਪਣੀ ਖੁਸ਼ੀ 'ਤੇ ਕਾਬੂ ਨਹੀਂ ਕਰ ਪਾਏ।