ਰੂਸ ''ਚ ਲੋਕਾਂ ਲਈ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਸੜਕਾਂ ''ਤੇ ਪਵਾਈ ਗਈ ''ਜਾਅਲੀ ਬਰਫ''

01/01/2020 9:12:14 PM

ਮਾਸਕੋ - ਰੂਸ ਦਾ ਜ਼ਿਕਰ ਹੋਵੇ ਅਤੇ ਬਰਫਬਾਰੀ ਦੀ ਯਾਦ ਨਾ ਆਵੇ। ਹਰ ਸਾਲ  ਨਵੇਂ ਸਾਲ ਦੇ ਜਸ਼ਨ ਲਈ ਇਥੇ ਸੜਕਾਂ 'ਤੇ ਜਮ੍ਹੀ ਬਰਫ ਨੂੰ ਹਟਵਾਉਣ ਲਈ ਪ੍ਰਸ਼ਾਸਨ ਨੂੰ ਕਾਫੀ ਮਸ਼ੱਕਤ ਅਕੇ ਲੱਖਾਂ ਡਾਲਰ ਖਰਚ ਕਰਨੇ ਪੈਂਦੇ ਸਨ। ਪਰ ਇਸ ਵਾਰ ਮਾਮਲਾ ਉਲਟ ਹੈ। ਪਿਛਲੇ 100 ਸਾਲਾਂ 'ਚ ਇਸ ਸਾਲ ਉਥੇ ਸਭ ਤੋਂ ਜ਼ਿਆਦਾ ਗਰਮੀ ਪੈ ਰਹੀ ਹੈ। ਲਿਹਾਜ਼ਾ, ਅਧਿਕਾਰੀਆਂ ਨੇ ਨਵੇਂ ਸਾਲ ਦੇ ਜਸ਼ਨ ਤੋਂ ਪਹਿਲਾਂ ਸ਼ਹਿਰ ਦੀਆਂ ਸੜਕਾਂ 'ਤੇ ਆਰਟੀਫੀਸ਼ਲ ਬਰਫ ਪਵਾਈ ਗਈ ਤਾਂ ਜੋ ਲੋਕਾਂ ਨੂੰ ਹਰ ਸਾਲ ਦੇ ਵਾਂਗ ਹੀ ਉਹੋ ਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲੇ। ਰੂਸ 'ਚ ਸਾਲ 1886 ਤੋਂ ਬਾਅਦ ਤੋਂ ਇਹ ਹੁਣ ਤੱਕ ਦਾ ਸਭ ਤੋਂ ਗਰਮ ਦਸੰਬਰ ਦਾ ਮਹੀਨਾ ਹੈ।

PunjabKesari

ਰੂਸ ਦੇ ਹਾਇਡ੍ਰੋਮੈਥੇਰੋਲਾਜ਼ਿਕਲ ਰਿਸਰਚ ਸੈਂਟਰ ਮੁਤਾਬਕ, 18 ਦਸੰਬਰ ਨੂੰ ਤਾਪਮਾਨ 6 ਡਿਗਰੀ ਸੈਲਸੀਅਸ ਤੋਂ ਉਪ ਚੱਲਾ ਗਿਆ ਸੀ। ਇਸ ਕਾਰਨ ਸਭ ਤੋਂ ਜ਼ਿਆਦਾ ਗਰਮ ਸਰਦੀਆਂ ਦਾ ਪਿਛਲਾ ਰਿਕਾਰਡ ਟੁੱਟ ਗਿਆ, ਜੋ 1886 'ਚ 5.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਮਾਸਕੋ ਆਮ ਤੌਰ 'ਤੇ ਦਸੰਬਰ 'ਚ ਬਰਫ ਨਾਲ ਢੱਕਿਆ ਰਹਿੰਦਾ ਹੈ ਅਤੇ ਸਰਕਾਰ ਇਸ ਨੂੰ ਹਟਾਉਣ ਲਈ ਲੱਖਾਂ ਡਾਲਰ ਖਰਚ ਕਰਦੀ ਸੀ ਪਰ ਇਸ ਵਾਰ ਕਿਤੇ ਵੀ ਬਰਫ ਨਜ਼ਰ ਨਹੀਂ ਆ ਰਹੀ  ਹੈ। ਸ਼ਹਿਰ ਦੇ ਤੇਵਰਕਾਯਾ ਸਟ੍ਰੀਟ ਨੂੰ ਵੀ ਆਰਟੀਫੀਸ਼ੀਅਲ ਬਰਫ ਨਾਲ ਢੱਕਿਆ ਗਿਆ ਹੈ। ਨਵੇਂ ਸਾਲ ਦੇ ਜਸ਼ਨ ਦੀ ਸ਼ਾਮ 'ਤੇ ਲੋਕ ਸਨੋਬੋਰਡਿੰਗ ਕਰਦੇ ਹਨ।

PunjabKesari

ਸ਼ਹਿਰ ਦਾ ਮਸ਼ਹੂਰ ਰੈੱਡ ਸਕੁਆਇਰ 'ਚ ਵੀ ਇਸ ਵਾਰ ਕਿਤੇ ਬਰ ਨਹੀਂ ਦਿੱਖ ਰਹੀ ਸੀ, ਲਿਹਾਜ਼ਾ ਅਧਿਕਾਰੀਆਂ ਨੇ ਉਥੇ ਆਰਟੀਫੀਸ਼ੀਅਸ ਬਰਫ ਲਗਾਈ ਹੈ। ਮਾਸਕੋ ਦੇ ਵਪਾਰ ਅਤੇ ਸੇਵਾ ਵਿਭਾਗ ਦੇ ਪ੍ਰਮੁੱਖ ਅਲੈਕਸੀ ਨੇਮਰਿਯੁਕ ਨੇ ਰੂਸੀ ਨਿਊਜ਼ ਏਜੰਸੀ ਇੰਟਰਫੈਕਸ ਨੂੰ ਦੱਸਿਆ ਕਿ ਸਨੋਬੋਰਡ ਸਲਾਈਡ ਨੂੰ ਵਿਕਸਤ ਕਰਨ ਲਈ ਨੇੜੇ ਦੇ ਰਿੰਕ ਤੋਂ ਬਰਫ ਲਿਆਂਦੀ ਗਈ ਸੀ। ਆਰਟੀਫੀਸ਼ੀਅਲ ਬਰਫ ਦੀਆਂ ਤਸਵੀਰਾਂ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਸ ਕਈ ਤਰ੍ਹਾਂ ਦੀਆਂ ਪਾਬੰਦੀਆਂ ਦੇ ਰਹੇ ਹਨ। ਇਕ ਯੂਜ਼ਰ ਨੇ ਲਿੱਖਿਆ ਕਿ, ਮਾਸਕੋ ਦੇ ਬਜਟ ਦੇ ਨਾਲ ਤੁਸੀਂ ਸਭ ਕੁਝ ਖਰੀਦ ਸਕਦੇ ਹੋ, ਇਥੋਂ ਤੱਕ ਕਿ ਸਰਦੀ ਵੀ।

PunjabKesari


Related News