ਗਰਭ ਅਵਸਥਾ 'ਚ ਮਾਂ ਨੂੰ ਹੈ ਬੁਖਾਰ ਤਾਂ ਬੱਚੇ ਨੂੰ ਹੋ ਸਕਦੀਆਂ ਹਨ ਦਿਲ ਸਬੰਧੀ ਬੀਮਾਰੀਆਂ

10/14/2017 12:08:38 AM

ਵਾਸ਼ਿੰਗਟਨ (ਏਜੰਸੀਆਂ)—ਗਰਭ ਅਵਸਥਾ ਤੋਂ ਪਹਿਲਾਂ 3 ਤੋਂ 8 ਹਫਤੇ ਵਿਚ ਜੇ ਗਰਭਵਤੀ ਔਰਤ ਨੂੰ ਬੁਖਾਰ ਹੋ ਜਾਵੇ ਤਾਂ ਇਸ ਕਾਰਨ ਬੱਚੇ ਵਿਚ ਦਿਲ ਅਤੇ ਚਿਹਰੇ ਸਬੰਧੀ ਬੀਮਾਰੀਆਂ ਹੋ ਸਕਦੀਆਂ ਹਨ। ਖੋਜਕਾਰ ਕਈ ਦਹਾਕਿਆਂ ਤੋਂ ਇਹ ਜਾਣਦੇ ਸਨ ਕਿ ਪਹਿਲੀ ਤਿਮਾਹੀ ਵਿਚ ਬੁਖਾਰ ਕਾਰਨ ਬੱਚੇ ਵਿਚ ਦਿਲ ਸਬੰਧੀ ਬੀਮਾਰੀਆਂ ਅਤੇ ਬੁੱਲ੍ਹ ਅਤੇ ਤਾਲੂ ਦੇ ਫਟੇ ਹੋਣ ਦੇ ਖਤਰੇ ਵਧ ਜਾਂਦੇ ਹਨ। ਇਸ ਗੱਲ 'ਤੇ ਪਹਿਲਾਂ ਵੀ ਚਰਚਾ ਹੁੰਦੀ ਰਹੀ ਹੈ ਕਿ ਕਿਸੇ ਵਾਇਰਸ ਜਾਂ ਇਨਫੈਕਸ਼ਨ ਕਰ ਕੇ ਇਹ ਬੀਮਾਰੀਆਂ ਪੈਦਾ ਹੁੰਦੀਆਂ ਹਨ ਜਾਂ ਸਿਰਫ ਬੁਖਾਰ ਕਾਰਨ ਇਹ ਸਮੱਸਿਆ ਪੈਦਾ ਹੁੰਦੀ ਹੈ।


Related News