ਪਾਕਿਸਤਾਨ 'ਚ ਪੁਲਸ ਨੇ ਹਿੰਦੂ ਢਾਬਾ ਮਾਲਕ ਨੂੰ ਦਿੱਤੀ ਧਮਕੀ, ਮੂਰਤੀ ਬਾਰੇ ਕੀਤੀ ਗਲਤ ਟਿੱਪਣੀ (ਵੀਡੀਓ)

Saturday, Mar 25, 2023 - 03:18 PM (IST)

ਪਾਕਿਸਤਾਨ 'ਚ ਪੁਲਸ ਨੇ ਹਿੰਦੂ ਢਾਬਾ ਮਾਲਕ ਨੂੰ ਦਿੱਤੀ ਧਮਕੀ, ਮੂਰਤੀ ਬਾਰੇ ਕੀਤੀ ਗਲਤ ਟਿੱਪਣੀ (ਵੀਡੀਓ)

ਪੇਸ਼ਾਵਰ : ਪਾਕਿਸਤਾਨ ਵਿੱਚ ਹਿੰਦੂਆਂ ਨਾਲ ਵਿਤਕਰੇ ਅਤੇ ਤੰਗ-ਪ੍ਰੇਸ਼ਾਨ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਤਾਜ਼ਾ ਮਾਮਲੇ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਕੱਟੜਪੰਥੀ ਮੁਸਲਿਮ ਪੁਲਸ ਕਰਮਚਾਰੀ ਰਮਜ਼ਾਨ ਨੂੰ ਲੈ ਕੇ ਇਕ ਢਾਬਾ ਮਾਲਕ ਨੂੰ ਧਮਕੀ ਦਿੰਦੇ ਨਜ਼ਰ ਆ ਰਿਰਾ ਹੈ। ਘਟਨਾ ਸਿੰਧ ਸੂਬੇ ਦੀ ਦੱਸੀ ਜਾ ਰਹੀ ਹੈ।

ਪਾਕਿਸਤਾਨ ਅਨਟੋਲਡ ਦੇ ਟਵਿੱਟਰ 'ਤੇ ਸ਼ੇਅਰ ਕੀਤੇ ਗਏ ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਸਿੰਧ ਪੁਲਸ ਦਾ ਐੱਸਐੱਚਓ ਮੁਹੰਮਦ ਕਾਬਿਲ ਢਾਬਾ ਮਾਲਿਕ ਦੇ ਧਮਕਾਉਂਦੇ ਹੋਏ ਕਹਿ ਰਿਹਾ ਹੈ ਕਿ 'ਤੇਰੀ ਹਿੰਮਤ ਕਿਵੇਂ ਹੋਈ ਰਮਜਾਨ 'ਚ ਢਾਬਾ ਖੋਲ੍ਹਣ ਦੀ, ਓ ਹਿੰਦੂ? ਆਪਣੇ ਭਗਵਾਨ ਦੀ ਮੂਰਤੀ ਨੂੰ ਆਪਣੇ ਸਿਰ 'ਤੇ ਰੱਖੋ ਅਤੇ ਆਪਣੇ ਸ਼ਟਰ ਨੂੰ ਹੇਠਾਂ ਕਰੋ' ਪਾਕਿਸਤਾਨ ਦੇ ਸਿੰਧ ਪੁਲਸ ਦੇ ਐੱਸਐੱਚਓ ਨੇ ਗਰੀਬ ਹਿੰਦੂ ਡਾਬਾ ਮਾਲਕ ਨੂੰ ਕਿਹਾ ਕਿ ਇਹ ਇਸਲਾਮ ਦੀ ਜ਼ਮੀਨ ਹੈ ਇਸ ਲਈ ਰਮਜਾਨ ਦੇ ਸਮੇਂ ਢਾਬਾ ਨਹੀਂ ਖੁੱਲ੍ਹੇਗਾ।

 

ਇਹ ਵੀ ਪੜ੍ਹੋ : Twitter ਹੁਣ ਹਟਾਉਣ ਜਾ ਰਿਹੈ Blue Tick, 1 ਅਪ੍ਰੈਲ ਤੋਂ ਦੇਣੇ ਪੈਣਗੇ ਪੈਸੇ, ਜਾਣੋ ਕੀਮਤ

ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਜ਼ਿਆਦਾਤਰ ਹਿੰਦੂ ਨਿਸ਼ਾਨੇ 'ਤੇ ਹਨ ਅਤੇ ਉਨ੍ਹਾਂ 'ਤੇ ਮੁਲਸਲਮਾਨਾਂ ਵਲੋਂ ਕੀਤੀ ਜਾ ਰਹੀ ਤਸ਼ੱਦਦ ਹੁਣ ਆਮ ਗੱਲ ਹੋ ਗਈ ਹੈ। ਮੌਜੂਦਾ ਸਮੇਂ ਪਾਕਿਸਾਨ ਵਿਚ ਲਗਭਗ 40 ਲੱਖ ਹਿੰਦੂ ਰਹਿ ਰਹੇ ਹਨ ਜਿਹੜੇ ਕਿ ਕੁੱਲ ਆਬਾਦੀ ਦਾ 1.9 ਫ਼ੀਸਦੀ ਬਣਦੇ ਹਨ। ਇਨ੍ਹਾਂ ਵਿਚੋਂ 14 ਲੱਖ ਹਿੰਦੂ ਸਿੰਧ ਵਿਚ ਰਹਿੰਦੇ ਹਨ। ਪਾਕਿਸਤਾਨ ਵਿਚ ਹਿੰਦੂਆਂ 'ਤੇ ਪੂਜਾ ਕਰਨ ਦੀ ਪਾਬੰਦੀ ਤਾਂ ਨਹੀਂ ਲਗਾਈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ ਆਧਾਰ 'ਤੇ ਪੂਜਾ ਕਰਨ 'ਚ ਅਸਮਰੱਥ ਹੁੰਦੇ ਹਨ। 

ਭਾਰਤ ਅਤੇ ਪਾਕਿਸਤਾਨ ਦਰਮਿਆਨ ਦਹਾਕਿਆਂ ਤੋਂ ਚਲੀ ਆ ਰਹੀ ਦੁਸ਼ਮਣੀ ਘੱਟਗਿਣਤੀ ਭਾਈਚਾਰੇ ਲਈ ਚੁਣੌਤੀ ਬਣੀ ਹੋਈ ਹੈ। ਪਾਕਿਸਤਾਨ ਦੇ ਲੋਕ ਹਿੰਦੂਆਂ ਨੂੰ ਭਾਰਤ ਦਾ ਦਸਦੇ ਹਨ। ਦੂਜੇ ਪਾਸੇ ਭਾਰਤ ਵਿਚ ਮੌਜੂਦ ਮੁਸਲਮਾਨ ਭੇਦਭਾਵ ਦੀ ਸ਼ਿਕਾਇਤ ਕਰਦੇ ਹਨ। ਪਰ ਪਾਕਿਸਤਾਨ ਅਤੇ ਖ਼ਾਸ ਤੌਰ 'ਤੇ ਸਿੰਧ ਵਿਚ ਅੱਜ ਵੀ ਪੁਰਾਣੀ ਛਾਪ ਬਰਕਰਾਰ ਹੈ। ਇਥੇ ਮੰਦਿਰ ਹਨ ਪਰ ਇਨ੍ਹਾਂ ਦੀ ਸੰਖ਼ਿਆ ਵਿਚ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ : ਜੇਬ 'ਤੇ ਵਧੇਗਾ ਬੋਝ! ਅਗਲੇ ਮਹੀਨੇ ਤੋਂ ਮਹਿੰਗੇ ਹੋਣ ਜਾ ਰਹੇ ਹਨ ਇਨ੍ਹਾਂ ਕੰਪਨੀਆਂ ਦੇ ਵਾਹਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News