ਪਾਕਿ ’ਚ ਅੱਤਵਾਦੀਆਂ ਨੇ ਲੈਫਟੀਨੈਂਟ ਕਰਨਲ ਅਤੇ ਕੈਪਟਨ ਸਮੇਤ 7 ਫੌਜੀਆਂ ਦੀ ਕੀਤੀ ਹੱਤਿਆ

Sunday, Mar 17, 2024 - 05:16 PM (IST)

ਗੁਰਦਾਸਪੁਰ/ਇਸਲਾਮਬਾਦ (ਵਿਨੋਦ) : ਪਾਕਿਸਤਾਨ ਦੇ ਉੱਤਰੀ ਵਜ਼ੀਰਿਸਤਾਨ ਦੇ ਮੀਰ ਅਲੀ ਇਲਾਕੇ ਵਿਚ ਹੋਏ ਅੱਤਵਾਦੀ ਹਮਲੇ ਵਿਚ 2 ਫ਼ੌਜੀ ਅਧਿਕਾਰੀਆਂ ਸਮੇਤ 7 ਜਵਾਨ ਮਾਰੇ ਗਏ। ਹਮਲੇ ’ਚ ਘੱਟੋ-ਘੱਟ 6 ਅੱਤਵਾਦੀ ਵੀ ਮਰੇ ਹਨ। ਸਰਹੱਦ ਪਾਰ ਦੇ ਸੂਤਰਾਂ ਦੇ ਅਨੁਸਾਰ ਫੌਜੀਆਂ ਨੇ ਸ਼ਨੀਵਾਰ ਨੂੰ ਤੜਕੇ ਘੁਸਪੈਠ ਦੀ ਸ਼ੁਰੂਆਤੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ, ਹਾਲਾਂਕਿ 6 ਅੱਤਵਾਦੀਆਂ ਦੇ ਇਕ ਸਮੂਹ ਨੇ ਬੰਬਾਂ ਨਾਲ ਭਰੇ ਇਕ ਵਾਹਨ ਨੂੰ ਟੱਕਰ ਮਾਰ ਦਿੱਤੀ। ਬਾਅਦ ਵਿਚ ਕਈ ਆਤਮਘਾਤੀ ਬੰਬ ਧਮਾਕੇ ਕੀਤੇ। ਹਮਲਿਆਂ ਕਾਰਨ ਇਕ ਇਮਾਰਤ ਦਾ ਹਿੱਸਾ ਢਹਿ ਗਿਆ, ਜਿਸ ਕਾਰਨ 5 ਫੌਜੀ ਮਾਰੇ ਗਏ।

ਮਾਰੇ ਗਏ ਸਿਪਾਹੀਆਂ ’ਚ ਹੌਲਦਾਰ ਨਾਇਕ ਖੁਰਸ਼ੀਦ ਜ਼ਿਲਾ ਖੈਬਰ, ਕਾਂਸਟੇਬਲ ਨਾਸਿਰ ਵਾਸੀ ਪਿਸ਼ਾਵਰ, ਕਾਂਸਟੇਬਲ ਰਾਜਾ ਸੱਜਾਦ ਵਾਸੀ ਕੋਹਾਟ ਅਤੇ ਐਬਟਾਬਾਦ ਦਾ ਇਕ ਸਿਪਾਹੀ ਸ਼ਾਮਲ ਹੈ। ਇਸ ਤੋਂ ਬਾਅਦ ਦੀ ਤਲਾਸ਼ੀ ਮੁਹਿੰਮ ਦੌਰਾਨ ਲੈਫਟੀਨੈਂਟ ਕਰਨਲ ਸਈਦ ਕਾਸ਼ਿਫ ਅਲੀ ਦੀ ਅਗਵਾਈ ਵਾਲੀ ਪਾਕਿਸਤਾਨੀ ਫੌਜ ਦੇ ਜਵਾਨਾਂ ਨੇ ਸਾਰੇ 6 ਅੱਤਵਾਦੀਆਂ ਨੂੰ ਮਾਰ ਦਿੱਤਾ। ਹਾਲਾਂਕਿ ਕਰਾਚੀ ਦੇ 39 ਸਾਲਾ ਲੈਫਟੀਨੈਂਟ ਕਰਨਲ ਅਲੀ ਅਤੇ ਤਾਲਾਗਾਂਗ ਦੇ 23 ਸਾਲਾ ਕੈਪਟਨ ਮੁਹੰਮਦ ਅਹਿਮਦ ਬਦਰ ਇਸ ਆਪ੍ਰੇਸ਼ਨ ਵਿਚ ਅੱਤਵਾਦੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਏ।


Aarti dhillon

Content Editor

Related News