ਪਾਕਿਸਤਾਨ ''ਚ ਬਜ਼ਰੁਗ ਮੌਲਵੀ ਦਾ ਸ਼ਰਮਨਾਕ ਕਾਰਾ, ਨਾਬਾਲਗ ਮੁੰਡੇ ਦਾ ਕੀਤਾ ਜਿਨਸੀ ਸ਼ੋਸ਼ਣ

Sunday, Mar 12, 2023 - 04:16 PM (IST)

ਪਾਕਿਸਤਾਨ ''ਚ ਬਜ਼ਰੁਗ ਮੌਲਵੀ ਦਾ ਸ਼ਰਮਨਾਕ ਕਾਰਾ, ਨਾਬਾਲਗ ਮੁੰਡੇ ਦਾ ਕੀਤਾ ਜਿਨਸੀ ਸ਼ੋਸ਼ਣ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਮੌਲਵੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਬਜ਼ੁਰਗ ਮੌਲਵੀ ਪੁਲਸ ਹਿਰਾਸਤ 'ਚ ਹੱਥਕੜੀ ਪਹਿਨੇ ਨਜ਼ਰ ਆ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੇ 10-12 ਸਾਲ ਦੇ ਬੱਚੇ ਨਾਲ ਬਲਾਤਕਾਰ ਕੀਤਾ ਹੈ, ਜਿਸ ਕਾਰਨ ਪੁਲਸ ਨੇ ਉਸ ਨੂੰ ਫੜਿਆ ਹੈ। ਇਕ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਸ ਨੇ ਆਪਣਾ ਗੁਨਾਹ ਕਬੂਲ ਕੀਤਾ। ਇਸ ਵੀਡੀਓ ਨੂੰ ਟਵਿੱਟਰ 'ਤੇ 'ਪਾਕਿਸਤਾਨ ਅਨਟੋਲਡ' ਨਾਮ ਦੇ ਟਵਿਟਰ ਹੈਂਡਲ ਤੋਂ ਸ਼ੇਅਰ ਕੀਤਾ ਗਿਆ ਹੈ। ਹਾਲਾਂਕਿ, ਇਸ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਹੋ ਸਕੀ ਹੈ।

 

ਵੀਡੀਓ ਵਿੱਚ ਹੱਥਕੜੀ ਪਹਿਨੇ ਬਜ਼ੁਰਗ ਨੇ ਆਪਣਾ ਨਾਮ ਫਜ਼ਲ ਬਾਰੀ ਅਤੇ ਉਮਰ 62 ਸਾਲ ਦੱਸੀ। ਜਦੋਂ ਰਿਪੋਰਟਰ ਉਸ ਤੋਂ ਪੀੜਤ ਮੁੰਡੇ ਦੀ ਉਮਰ ਬਾਰੇ ਪੁੱਛਦਾ ਹੈ ਤਾਂ ਉਹ ਜਵਾਬ ਦਿੰਦਾ ਹੈ ਕਿ 'ਅੱਲ੍ਹਾ ਜਾਣਦਾ ਹੈ।' ਫਿਰ ਰਿਪੋਰਟਰ ਅੰਦਾਜ਼ਾ ਲਗਾਉਂਦੇ ਹੋਏ ਪੁੱਛਦਾ ਹੈ ਕਿ '10-12 ਸਾਲ ਦਾ ਮੁੰਡਾ ਤਾਂ ਫਜ਼ਲ ਮੰਨਦਾ ਹੈ ਕਿ ਸ਼ਾਇਦ ਇੰਨੀ ਹੀ ਉਮਰ ਹੋਵੇਗੀ। ਰਿਪੋਰਟਰ ਅੱਗੇ ਪੁੱਛਦਾ ਹੈ ਕਿ 'ਤੁਸੀਂ ਉਸ ਨਾਲ ਕੀ ਕੀਤਾ?' ਤਾਂ ਉਹ ਜਵਾਬ ਦਿੰਦਾ ਹੈ, 'ਬੱਚਾ ਮੇਰੇ ਨਾਲ ਲੰਮੇ ਪਿਆ ਸੀ। ਮੈਂ ਬੱਚੇ 'ਤੇ ਹੱਥ ਫੇਰਿਆ, ਉਸਨੇ ਕੁਝ ਨਹੀਂ ਕਿਹਾ, ਫਿਰ.ਮੇਰੇ ਤੋਂ ਗ਼ਲਤੀ ਹੋ ਗਈ।'

ਪੜ੍ਹੋ ਇਹ ਅਹਿਮ ਖ਼ਬਰ-ਰੈੱਡ ਅਲਰਟ ਰਿਪੋਰਟ 'ਚ ਚੇਤਾਵਨੀ, ਅਗਲੇ 3 ਸਾਲਾਂ 'ਚ ਚੀਨ ਨਾਲ ਜੰਗ ਦੀ ਤਿਆਰੀ ਕਰ ਲਏ ਆਸਟ੍ਰੇਲੀਆ

ਦੋਸ਼ੀ ਚਾਰ ਬੱਚਿਆਂ ਦਾ ਪਿਤਾ 

ਫਜ਼ਲ ਨੇ ਦੱਸਿਆ ਕਿ ਉਸ ਦੇ ਚਾਰ ਬੱਚੇ ਹਨ, ਜੋ ਸਾਰੇ ਵਿਆਹੇ ਹੋਏ ਹਨ ਅਤੇ ਉਹਨਾਂ ਦੇ ਵੀ ਅੱਗੇ ਬੱਚੇ ਹਨ। ਇਸ ਤੋਂ ਬਾਅਦ ਫਜ਼ਲ ਨੂੰ ਬੋਲਣ ਦਾ ਮੌਕਾ ਨਹੀਂ ਮਿਲਦਾ ਅਤੇ ਪੱਤਰਕਾਰ ਉਸ ਨੂੰ ਜ਼ਲੀਲ ਕਰਦਾ ਰਹਿੰਦਾ ਹੈ। ਵੀਡੀਓ 'ਤੇ ਟਿੱਪਣੀ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ ਕਿ '62 ਸਾਲ ਉਸ ਦੀ ਅਸਲੀ ਉਮਰ ਨਹੀਂ ਹੈ। ਉਹ ਪਠਾਣ ਲੱਗਦਾ ਹੈ। ਪਠਾਣਾਂ ਕੋਲ 'ਅਸਲ' ਜਨਮ ਸਰਟੀਫਿਕੇਟ ਨਹੀਂ ਹਨ। ਇਕ ਯੂਜ਼ਰ ਨੇ ਲਿਖਿਆ ਕਿ 'ਅਸਲੀ ਪਠਾਣ ਇਸ ਤਰ੍ਹਾਂ ਦੇ ਦਿਖਾਈ ਦਿੰਦੇ ਹਨ, ਜਿਸ ਤਰ੍ਹਾਂ ਅਸੀਂ ਬਾਲੀਵੁੱਡ ਫਿਲਮਾਂ 'ਚ ਦੇਖਦੇ ਹਾਂ।' ਸੋਸ਼ਲ ਮੀਡੀਆ ਯੂਜ਼ਰਸ ਨੇ ਬਜ਼ੁਰਗ ਬਲਾਤਕਾਰੀ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News