ਨੋਵਾ ਸਕੋਟੀਆ ''ਚ ਲਿਬਰਲ ਪਾਰਟੀ ਨੇ ਮਾਰੀ ਬਾਜ਼ੀ

Thursday, Jun 01, 2017 - 12:36 PM (IST)

ਨੋਵਾ ਸਕੋਟੀਆ ''ਚ ਲਿਬਰਲ ਪਾਰਟੀ ਨੇ ਮਾਰੀ ਬਾਜ਼ੀ


ਨੋਵਾ ਸਕੋਟੀਆ— ਸਟੀਫਨ ਮੈਕਨੀਲ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੂੰ ਨੋਵਾ ਸਕੋਟੀਆ 'ਚ ਘੱਟ ਗਿਣਤੀ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਹੈ। 
ਬੁੱਧਵਾਰ ਤਕ 99 ਫੀਸਦੀ ਵੋਟਾਂ ਦੀ ਗਿਣਤੀ ਹੋ ਚੁੱਕੀ ਸੀ ਤੇ ਮੈਕਨੀਲ ਦੀ ਅਗਵਾਈ ਵਾਲੇ ਲਿਬਰਲ ਲੀਡ ਕਰ ਰਹੇ ਹਨ ਤੇ ਉਹ 27 ਸੀਟਾਂ ਉੱਤੇ ਕਾਬਜ ਹਨ ਜਦਕਿ ਜੇਮੀ ਬੇਲੀ ਦੀ ਅਗਵਾਈ ਵਾਲੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ 17 ਸੀਟਾਂ ਪ੍ਰਾਪਤ ਕਰ ਚੁੱਕੀ ਹੈ। ਗੈਰੀ ਬਰਿਲ ਦੀ ਅਗਵਾਈ 'ਚ ਐਨ.ਡੀ.ਪੀ 7 ਸੀਟਾਂ ਉੱਤੇ ਅੱਗੇ ਚੱਲ ਰਹੀ ਹੈ।
51 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਬਹੁਗਿਣਤੀ ਲਈ ਕਿਸੇ ਵੀ ਪਾਰਟੀ ਨੂੰ 26 ਸੀਟਾਂ ਚਾਹੀਦੀਆਂ ਹਨ। ਮੈਕਨੀਲ ਨੂੰ ਇਸ ਲਈ ਜਿੱਤ ਹਾਸਲ ਹੋਈ ਕਿਉਂਕਿ ਸੂਬੇ ਦੇ ਹੈਲਥ ਕੇਅਰ ਸਿਸਟਮ ਦੇ ਸੰਕਟ ਵਿੱਚ ਹੋਣ ਦੇ ਪਬਲਿਕ ਸੈਕਟਰ ਯੂਨੀਅਨਜ਼ , ਬਰਿਲ ਤੇ ਬੇਲੀ ਵੱਲੋਂ ਉਨ੍ਹਾਂ ਖਿਲਾਫ ਲਾਏ ਗਏ ਦੋਸ਼ਾਂ ਦਾ ਜਨਤਾ ਉੱਤੇ ਕੋਈ ਬਹੁਤਾ ਅਸਰ ਨਹੀਂ ਹੋਇਆ।
ਆਪਣੇ ਜੇਤੂ ਭਾਸ਼ਣ ਵਿੱਚ ਮੈਕਨੀਲ ਨੇ ਕਿਹਾ ਕਿ ਉਹ ਸੂਬੇ ਨੂੰ ਅੱਗੇ ਲੈ ਜਾਣ ਲਈ ਬਰਿਲ ਤੇ ਬੇਲੀ ਨਾਲ ਰਲ ਕੇ ਕੰਮ ਕਰਨਗੇ। ਉਨ੍ਹਾਂ ਅੱਗੇ ਆਖਿਆ ਕਿ ਪ੍ਰੋਵਿੰਸ ਨੂੰ ਅਗਲੀਆਂ ਪੀੜ੍ਹੀਆਂ ਲਈ ਸਹੇਜ ਕੇ ਰੱਖਣ ਵਾਸਤੇ ਹੀ ਉਨ੍ਹਾਂ ਆਪਣੀ ਚੋਣ ਮੁਹਿੰਮ ਚਲਾਈ। ਉਨ੍ਹਾਂ ਕਿਹਾ ਸਾਨੂੰ ਆਪਣੇ ਬੱਚਿਆਂ ਦੇ ਭਵਿੱਖ ਲਈ ਚੰਗੇ ਅਰਥਚਾਰੇ ਦੀ ਜ਼ਰੂਰਤ ਹੈ। ਮੈਕਨੀਲ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਬਜਟ ਨੂੰ ਉਸੇ ਤਰ੍ਹਾਂ ਮੁੜ ਪੇਸ਼ ਕਰਨ ਦਾ ਹੈ, ਜਿਵੇਂ ਕਿ ਪਹਿਲਾਂ ਕੀਤਾ ਗਿਆ ਸੀ। 


Related News