ਨਿਊਜ਼ੀਲੈਂਡ ''ਚ ਲੋਕਾਂ ਨੇ ਸੰਸਦ ਸਾਹਮਣੇ ਟੀਕਾਕਰਨ ਅਤੇ ਤਾਲਾਬੰਦੀ ਦਾ ਕੀਤਾ ਵਿਰੋਧ

Tuesday, Nov 09, 2021 - 04:31 PM (IST)

ਨਿਊਜ਼ੀਲੈਂਡ ''ਚ ਲੋਕਾਂ ਨੇ ਸੰਸਦ ਸਾਹਮਣੇ ਟੀਕਾਕਰਨ ਅਤੇ ਤਾਲਾਬੰਦੀ ਦਾ ਕੀਤਾ ਵਿਰੋਧ

ਵੈਲਿੰਗਟਨ (ਬਿਊਰੋ): ਵੈਕਸੀਨ ਦੇ ਆਦੇਸ਼ ਅਤੇ ਤਾਲਾਬੰਦੀ ਦੇ ਵਿਰੋਧ 'ਚ ਮੰਗਲਵਾਰ ਨੂੰ ਨਿਊਜ਼ੀਲੈਂਡ ਦੀ ਸੰਸਦ ਦੇ ਸਾਹਮਣੇ ਹਜ਼ਾਰਾਂ ਲੋਕਾਂ ਨੇ ਮੋਟਰਸਾਈਕਲ ਰੈਲੀ ਰਾਹੀਂ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੇ ਮੱਦੇਨਜ਼ਰ ਸੰਸਦ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਹਾਲਾਂਕਿ ਇਹ ਸ਼ਾਂਤਮਈ ਪ੍ਰਦਰਸ਼ਨ ਸੀ ਪਰ ਪ੍ਰਦਰਸ਼ਨਕਾਰੀ ਹੱਥਾਂ 'ਚ 'ਨੋ ਮੋਰ ਲਾਕਡਾਊਨ' ਦੇ ਬੈਨਰ ਲੈ ਕੇ ਆਜ਼ਾਦੀ ਦੇ ਨਾਅਰੇ ਲਗਾ ਰਹੇ ਸਨ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਹਨ ਕਿ ਉਹ ਸਾਲ 2018 ਵਰਗਾ ਖੁੱਲ੍ਹਾ ਅਤੇ ਮੁਕਤ ਮਾਹੌਲ ਚਾਹੁੰਦੇ ਹਨ। 

ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਦੀ ਤਾਲਾਬੰਦੀ ਇਸ ਮਹੀਨੇ ਦੇ ਅੰਤ ਤੱਕ ਖ਼ਤਮ ਹੋਣ ਦੀ ਸੰਭਾਵਨਾ ਹੈ। ਨਾਲ ਹੀ ਅੱਜ ਤੋਂ ਕੋਰੋਨਾ ਵਾਇਰਸ ਪਾਬੰਦੀਆਂ ਵਿੱਚ ਕੁਝ ਢਿੱਲ ਦਿੱਤੀ ਗਈ ਹੈ।ਜ਼ਿਕਰਯੋਗ ਹੈ ਕਿ ਕੋਰੋਨਾ ਦੇ ਡੈਲਟਾ ਵੇਰੀਐਂਟ ਦੇ ਫੈਲਣ ਤੋਂ ਬਾਅਦ ਆਕਲੈਂਡ ਲਗਭਗ ਤਿੰਨ ਮਹੀਨਿਆਂ ਤੋਂ ਤਾਲਾਬੰਦੀ ਵਿੱਚ ਹੈ। ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਬੁੱਧਵਾਰ ਨੂੰ ਆਕਲੈਂਡ ਦਾ ਦੌਰਾ ਕਰਨ ਵਾਲੀ ਹੈ ਅਤੇ ਇਸ ਗੱਲ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਉੱਥੇ ਹੋਰ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ ਦੇ ਇਕ ਸੂਬੇ 'ਚ ਲੋਕਾਂ ਨੂੰ ਰਾਹਤ, ਕੋਰੋਨਾ ਪਾਬੰਦੀਆਂ 'ਚ ਦਿੱਤੀ ਗਈ ਢਿੱਲ

ਨਿਊਜ਼ੀਲੈਂਡ ਵਿੱਚ ਪਿਛਲੇ ਇੱਕ ਹਫ਼ਤੇ ਵਿੱਚ ਹਰ ਰੋਜ਼ ਡੈਲਟਾ ਵੇਰੀਐਂਟ ਦੇ 150 ਦੇ ਕਰੀਬ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਕੁੱਲ ਮਰੀਜ਼ਾਂ ਦਾ ਅੰਕੜਾ 4,500 ਨੂੰ ਪਾਰ ਕਰ ਚੁੱਕਾ ਹੈ। ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸੋਮਵਾਰ ਨੂੰ ਕਿਹਾ ਕਿ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਸ਼ਹਿਰ ਦੀ ਟੀਕਾਕਰਨ ਦਰ ਵਿੱਚ ਸੁਧਾਰ ਦਾ ਮਤਲਬ ਹੈ ਕਿ ਤਾਲਾਬੰਦੀ ਵਿੱਚ ਹੌਲੀ ਹੌਲੀ ਕਟੌਤੀ ਜਾਰੀ ਰਹਿ ਸਕਦੀ ਹੈ। ਅੰਕੜੇ ਦੱਸਦੇ ਹਨ ਕਿ ਨਿਊਜ਼ੀਲੈਂਡ ਵਿੱਚ ਹੁਣ ਤੱਕ ਦੁਨੀਆ ਵਿੱਚ ਸਭ ਤੋਂ ਘੱਟ ਟੀਕੇ ਲਗਵਾਏ ਗਏ ਹਨ।

ਪੜ੍ਹੋ ਇਹ ਅਹਿਮ ਖਬਰ - ਨਾਈਜਰ : ਸਕੂਲ 'ਚ ਲੱਗੀ ਅੱਗ, 20 ਬੱਚਿਆਂ ਦੀ ਮੌਤ  ਤੇ ਦਰਜਨਾਂ ਜ਼ਖਮੀ


author

Vandana

Content Editor

Related News