ਅਮਰੀਕਾ : ਫ੍ਰੈਡਰਿਕ ਦੇ ਪਾਰਕ ’ਚ ਚੱਲੀਆਂ ਗੋਲੀਆਂ, ਮਚੀ ਹਫੜਾ-ਦਫੜੀ

Thursday, Apr 08, 2021 - 01:13 PM (IST)

ਅਮਰੀਕਾ : ਫ੍ਰੈਡਰਿਕ ਦੇ ਪਾਰਕ ’ਚ ਚੱਲੀਆਂ ਗੋਲੀਆਂ, ਮਚੀ ਹਫੜਾ-ਦਫੜੀ

 ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕੀ ਨੇਵੀ ਦੇ ਇੱਕ ਮੈਡੀਕਲ ਕਰਮਚਾਰੀ ਨੇ ਮੰਗਲਵਾਰ ਮੈਰੀਲੈਂਡ ਦੇ ਫ੍ਰੈਡਰਿਕ ’ਚ ਇੱਕ ਪਾਰਕ ’ਚ ਗੋਲੀਬਾਰੀ ਕੀਤੀ, ਜਿਸ ਨਾਲ ਹਫੜਾ-ਦਫੜੀ ਮਚ ਗਈ । ਗੋਲੀਬਾਰੀ ’ਚ 2 ਮੱਲਾਹ ਗੰਭੀਰ ਜ਼ਖ਼ਮੀ ਹੋ ਗਏ। ਇਸ 38 ਸਾਲਾ ਬੰਦੂਕਧਾਰੀ ਫਨਤਾਹੂਨ ਗਿਰਮਾ ਵੋਲਡਸੇਨਬੇਟ ਨੂੰ ਬਾਅਦ ’ਚ ਅਮਰੀਕੀ ਸੈਨਾ ਦੇ ਬੇਸ ਫੋਰਟ ਡੀਟ੍ਰਿਕ ’ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ । ਇਸ ਘਟਨਾ ਦੇ ਸਬੰਧ ’ਚ ਪੁਲਸ ਮੁਖੀ ਜੇਸਨ ਲੈਂਡੋ ਨੇ ਮੰਗਲਵਾਰ ਜਾਣਕਾਰੀ ਦਿੱਤੀ ਕਿ ਦੋਸ਼ੀ ਵਿਅਕਤੀ ਨੇ ਰਿਵਰਸਾਈਡ ਟੇਕ ਪਾਰਕ ਵਿਖੇ ਗੋਲੀਆਂ ਚਲਾਈਆਂ, ਜਿਸ ਨਾਲ ਕਾਮਿਆਂ ’ਚ ਭਗਦੜ ਮਚ ਗਈ। ਗੋਲੀਬਾਰੀ ਤੋਂ ਬਾਅਦ ਸ਼ੱਕੀ ਲੱਗਭਗ 10 ਮਿੰਟ ਦੀ ਦੂਰੀ ਫੋਰਟ ਡੀਟ੍ਰਿਕ ’ਤੇ ਡ੍ਰਾਈਵ ਕਰ ਕੇ ਗਿਆ, ਜਿੱਥੇ ਉਸ ਨੂੰ ਫੌਜੀ ਅਧਿਕਾਰੀਆਂ ਵੱਲੋਂ ਗੋਲੀ ਮਾਰ ਦਿੱਤੀ ਗਈ।

ਇਸ ਮਾਮਲੇ ’ਚ ਪੁਲਸ ਨੂੰ ਮੰਗਲਵਾਰ ਸਵੇਰੇ ਤਕਰੀਬਨ 8:15 ਵਜੇ ਇੱਕ ਗੋਲੀਬਾਰੀ ਦੀ ਸੂਚਨਾ ਪ੍ਰਾਪਤ ਹੋਈ । ਜਦੋਂ ਅਧਿਕਾਰੀ ਘਟਨਾ ਵਾਲੀ ਥਾਂ ’ਤੇ ਪਹੁੰਚੇ ਤਾਂ ਉਨ੍ਹਾਂ ਨੇ ਦੋ ਕਰਮਚਾਰੀ ਜ਼ਖ਼ਮੀ ਦੇਖੇ ਤੇ ਪੀੜਤ ਲੋਕਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਲਿਜਾਇਆ ਗਿਆ। ਇਸ ਗੋਲੀਬਾਰੀ ਲਈ ਐੱਫ. ਬੀ. ਆਈ., ਏ. ਟੀ. ਐੱਫ. ਬਾਲਟੀਮੋਰ ਅਤੇ ਮੈਰੀਲੈਂਡ ਸਟੇਟ ਪੁਲਸ ਜਾਂਚ ਕਰ ਰਹੀ ਹੈ, ਜਦਕਿ ਗੋਲੀ ਚਲਾਉਣ ਦਾ ਮਨੋਰਥ ਅਜੇ ਅਸਪੱਸ਼ਟ ਹੈ।


author

Anuradha

Content Editor

Related News