ਇਟਲੀ 'ਚ ਕਲਯੁਗੀ ਪੁੱਤ ਦਾ ਕਾਰਾ, ਮਾਂ ਦੇ ਸਿਰ 'ਤੇ ਕੀਤੇ ਹਥੌੜੇ ਨਾਲ ਕਈ ਵਾਰ, ਦਿੱਤੀ ਬੇਦਰਦ ਮੌਤ

Friday, Mar 10, 2023 - 04:52 PM (IST)

ਇਟਲੀ 'ਚ ਕਲਯੁਗੀ ਪੁੱਤ ਦਾ ਕਾਰਾ, ਮਾਂ ਦੇ ਸਿਰ 'ਤੇ ਕੀਤੇ ਹਥੌੜੇ ਨਾਲ ਕਈ ਵਾਰ, ਦਿੱਤੀ ਬੇਦਰਦ ਮੌਤ

ਰੋਮ (ਦਲਵੀਰ ਕੈਂਥ)- ਇਟਲੀ ਵਿੱਚ ਇੱਕ ਰੌਂਗਟੇ ਖੜ੍ਹੀ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਇੱਥੇ ਇਕ ਕਲਯੁਗੀ ਪੁੱਤਰ ਵੱਲੋਂ ਆਪਣੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਹ ਘਟਨਾ ਇਟਲੀ ਦੇ ਜ਼ਿਲ੍ਹਾ ਤੋਰੀਨੋ ਦੇ ਪੀਨਰੈਲੋ ਦੀ ਦੱਸੀ ਜਾ ਰਹੀ ਹੈ। ਘਟਨਾ ਪਾਕਿਸਤਾਨੀ ਪਰਿਵਾਰ ਨਾਲ ਸੰਬੰਧਿਤ ਹੈ, ਜੋ ਪਿਛਲੇ 6-7 ਸਾਲ ਤੋਂ ਪੀਨਰੈਲੋ ਵਿਖੇ ਰਹਿੰਦਾ ਸੀ। ਮਿਲੀ ਜਾਣਕਾਰੀ ਅਨੁਸਾਰ 23 ਸਾਲਾ ਕਲਯੁਗੀ ਨੌਜਵਾਨ ਇਮਰਾਨ ਅਹਿਮਦ ਨੇ ਮਾਮੂਲੀ ਝਗੜੇ ਤੋਂ ਬਾਅਦ ਆਪਣੀ ਮਾਂ ਰੁਬੀਨਾ ਕੌਸਰ (45) ਦੇ ਸਿਰ ਵਿਚ ਹਥੌੜੇ ਨਾਲ ਕਈ ਵਾਰ ਕਰਕੇ ਕਤਲ ਕਰ ਦਿੱਤਾ, ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਕਾਤਲ ਦਾ ਪਿਤਾ ਅਤੇ 17 ਸਾਲਾ ਭੈਣ ਘਰ ਵਿੱਚ ਹੀ ਮੌਜੂਦ ਸਨ।

ਇਹ ਵੀ ਪੜ੍ਹੋ: ਅਮਰੀਕਾ ਤੋਂ ਪੰਜਾਬ ਖਿੱਚ ਲਿਆਇਆ ਕਾਲ, ਅੰਤਰਰਾਸ਼ਟਰੀ ਕਬੱਡੀ ਪ੍ਰਮੋਟਰ ਜਸਦੇਵ ਸਿੰਘ ਗੋਲਾ ਦੀ ਮੌਤ

ਜਾਣਕਾਰੀ ਅਨੁਸਾਰ ਬੀਤੇ ਦਿਨ ਨੌਜਵਾਨ ਦਾ ਆਪਣੇ ਪਿਤਾ ਨਾਲ ਕਿਸੇ ਗੱਲੋਂ ਝਗੜਾ ਹੋ ਗਿਆ ਸੀ ਅਤੇ ਹੱਥੋਪਾਈ ਵਿਚ ਉਸਦੇ ਪਿਤਾ ਦਾ ਦੰਦ ਟੁੱਟ ਗਿਆ ਸੀ, ਜਿਸ ਮਗਰੋਂ ਇਮਰਾਨ ਦਾ ਆਪਣੀ ਮਾਂ ਨਾਲ ਵੀ ਝਗੜਾ ਹੋ ਗਿਆ। ਇਸ ਝਗੜੇ ਵਿਚ ਇਮਰਾਨ ਨੇ ਆਪਣੀ ਮਾਂ ਦੇ ਸਿਰ 'ਤੇ ਹਥੌੜੇ ਨਾਲ ਕਈ ਵਾਰ ਕਰ ਦਿੱਤੇ, ਜਿਸ ਕਾਰਨ ਮਾਂ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਹਰਕਤ ਵਿੱਚ ਆ ਗਈ। ਪੁਲਸ ਵੱਲੋਂ ਇਮਰਾਨ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਅਗਲੀ ਜਾਂਚ ਆਰੰਭ ਦਿੱਤੀ ਹੈ। 

ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਖ਼ੁਸ਼ ਕਰ ਦਿੱਤੇ ਖਿਡਾਰੀ, ਜਾਣੋ ਕੀ ਹੈ ਬਜਟ 'ਚ ਖ਼ਾਸ


author

cherry

Content Editor

Related News