ਇਟਲੀ 'ਚ ਢੋਲ ਤੇ ਸਿੱਧੂ ਮੂਸੇਵਾਲਾ ਦੇ ਗੀਤਾਂ 'ਤੇ ਪੰਜਾਬੀਆਂ ਨਾਲ ਰੱਜਕੇ ਨੱਚੇ ਗੋਰੇ-ਗੋਰੀਆਂ

02/21/2023 6:22:54 PM

ਮਿਲਾਨ/ਇਟਲੀ (ਸਾਬੀ ਚੀਨੀਆ): ਇੱਥੋ ਦੇ ਸ਼ਹਿਰ ਅਪ੍ਰੀਲੀਆ ਦੀ ਨਗਰ ਕੌਂਸਲ ਵੱਲੋਂ ਕਰਵਾਏ ਪ੍ਰੋਗਰਾਮ ਵਿੱਚ ਅਨੇਕਾਂ ਗੋਰੇ-ਗੋਰੀਆਂ ਨੂੰ ਸਿੱਧੂ ਮੂਸੇਵਾਲਾ ਦੇ ਗੀਤਾਂ 'ਤੇ ਪੰਜਾਬੀਆਂ ਨਾਲ ਰੱਜਕੇ ਭੰਗੜਾ ਪਾਇਆ ਅਤੇ ਕਰਨਾਵਾਲੇ ਦੇ ਤਿਉਹਾਰ ਦਾ ਆਨੰਦ ਮਾਣਿਆ। ਵੱਖ-ਵੱਖ ਦਿੱਖ ਵਾਲੀਆਂ ਸਜਾਈਆਂ ਝਾਕੀਆਂ ਦੇ ਨਾਲ-ਨਾਲ ਪੈਦਲ ਮਾਰਚ ਕੀਤੀ ਗਈ ਤੇ ਦਿਲਾਂ ਨੂੰ ਮੋਹ ਲੈਣ ਵਾਲੇ ਕਿਰਦਾਰ ਬੱਚਿਆਂ ਅਤੇ ਵੱਡਿਆਂ ਵਲੋਂ ਨਿਭਾਏ ਗਏ। ਝਾਕੀਆਂ ਦੇ ਰੂਪ ਵਿੱਚ ਇਸ ਤਿਉਹਾਰ ਨਾਲ ਸੰਬੰਧਿਤ ਕਿਰਦਾਰ ਪੇਸ਼ ਕੀਤੇ ਗਏ। ਬੱਚਿਆਂ ਅਤੇ ਵੱਡਿਆਂ ਵਲੋਂ ਇਸ ਤਿਉਹਾਰ ਨਾਲ ਸੰਬੰਧਿਤ ਵੱਖ-ਵੱਖ ਤਰ੍ਹਾਂ ਦੇ ਪਹਿਰਾਵੇ ਪਾ ਕੇ  ਸੱਭਿਅਤਾ ਨੂੰ ਪੇਸ਼ ਕੀਤਾ ਗਿਆ।  

PunjabKesari

ਭਾਰਤੀ ਭਾਈਚਾਰੇ ਵਲੋਂ ਵੀ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਦਾ ਲੋਕ ਨਾਚ ਗਿੱਧੇ ਅਤੇ ਭੰਗੜੇ ਦੇ ਕਰਤੱਬ ਵੀ ਦਿਖਾਏ ਗਏ। ਜਦੋਂ ਪੰਜਾਬੀ ਪਹਿਰਾਵੇ ਵਿੱਚ ਸਜੇ ਬੱਚੇ ਅਤੇ ਬੱਚੀਆਂ ਵਲੋਂ ਗਿੱਧਾ ਤੇ ਭੰਗੜਾ ਪਾਇਆ ਗਿਆ, ਉਸ ਸਮੇਂ ਲੋਕਾਂ ਲਈ ਗਿੱਧਾ ਤੇ ਭੰਗੜਾ ਖਿਚ ਦਾ ਕੇਂਦਰ ਸੀ। ਪੰਜਾਬੀ ਗਾਣਿਆਂ 'ਤੇ ਪੰਜਾਬੀ ਗਭਰੂਆਂ ਵਲੋਂ ਵੀ ਸਿੱਧੂ ਮੂਸੇਵਾਲੇ ਦੇ ਗੀਤਾਂ 'ਤੇ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ। ਪੰਜਾਬੀ ਬੱਚਿਆਂ ਵਲੋਂ ਪੰਜਾਬੀ ਪਹਿਰਾਵੇ ਵਿੱਚ ਸਜ ਕੇ ਭੰਗੜੇ ਨਾਲ ਸਭ ਦੇ ਦਿਲਾਂ ਮੋਹ ਲਿਆ ਗਿਆ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਪੁਤਿਨ ਨੇ ਆਪਣੇ ਸੰਬੋਧਨ 'ਚ ਕਹੀਆਂ ਵੱਡੀਆਂ ਗੱਲਾਂ, ਬਾਈਡੇਨ 'ਤੇ ਕੀਤਾ ਪਲਟਵਾਰ

ਦੂਜੇ ਪਾਸੇ ਇਟਾਲੀਅਨ ਮੁਟਿਆਰਾਂ ਵਲੋਂ ਹਿੰਦੀ ਤੇ ਪੰਜਾਬੀ ਗੀਤਾਂ 'ਤੇ ਡਾਂਸ ਕੀਤਾ ਗਿਆ। ਇਸ ਮੇਲੇ ਦੇ ਸਮਾਪਤੀ ਮੌਕੇ ਪ੍ਰੰਬਧਕਾਂ ਵਲੋਂ ਭਾਰਤੀ ਬੱਚਿਆਂ ਅਤੇ ਗੱਭਰੂਆਂ ਨੂੰ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਇਟਲੀ ਦੇ ਵੀਨਸ ਸ਼ਹਿਰ ਪਵਿੱਤਰ ਕਰਨਾਵਾਲੇ  ਦੇ ਤਿਉਹਾਰ ਨੂੰ ਵੇਖਣ ਲਈ ਪੂਰੀ ਦੁਨੀਆ ਤੋਂ ਲੋਕ ਆਉਂਦੇ ਹਨ ਤੇ ਇਸਨੂੰ ਪੂਰੇ ਦੇਸ਼ ਅੰਦਰ ਬੜੇ ਉਤਸ਼ਾਹ ਹਵਾਲ ਮਨਾਇਆ ਜਾਂਦਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News