ਫਰਾਂਸ ''ਚ ਦੋ ਫੌਜੀ ਹੈਲੀਕਾਪਟਰਾਂ ਦੀ ਟੱਕਰ, 5 ਮਰੇ

Friday, Feb 02, 2018 - 04:09 PM (IST)

ਫਰਾਂਸ ''ਚ ਦੋ ਫੌਜੀ ਹੈਲੀਕਾਪਟਰਾਂ ਦੀ ਟੱਕਰ, 5 ਮਰੇ

ਪੈਰਿਸ (ਵਾਰਤਾ)— ਫਰਾਂਸ ਦੇ ਦੱਖਣੀ-ਪੂਰਬੀ ਵਾਰ ਖੇਤਰ 'ਚ ਸ਼ੁੱਕਰਵਾਰ ਨੂੰ ਫੌਜ ਦੇ ਦੋ ਹੈਲੀਕਾਪਟਰ ਆਪਸ 'ਚ ਟਕਰਾ ਗਏ, ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। 
ਪ੍ਰਸ਼ਾਸਨਕ ਅਧਿਕਾਰੀਆਂ ਮੁਤਾਬਕ ਇਕ ਫੌਜੀ ਉਡਾਣ ਸਿਖਲਾਈ ਸਕੂਲ ਦੇ ਦੋ ਹੈਲੀਕਾਪਟਰ ਵਾਰ ਖੇਤਰ ਵਿਚ ਆਪਸ 'ਚ ਟਕਰਾ ਗਏ। ਸੁਰੱਖਿਆ ਅਧਿਕਾਰੀਆਂ ਅਤੇ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਦੱਸਿਆ ਕਿ ਹਾਦਸੇ 'ਚ 5 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਮੌਕੇ 'ਤੇ ਐਮਰਜੈਂਸੀ ਅਧਿਕਾਰੀ ਨੇ ਖੋਜ ਅਤੇ ਬਚਾਅ ਅਧਿਕਾਰੀਆਂ ਨਾਲ ਤਾਲਮੇਲ ਕਾਇਮ ਕੀਤਾ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਾ ਰਹੇ ਹਨ। ਮੀਡੀਆ ਮੁਤਾਬਕ ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਸਵੇਰੇ 9.00 ਵਜੇ ਵਾਪਰਿਆ।


Related News