ਦੁਬਈ ''ਚ ਇਸ ਭਾਰਤੀ ਜੋੜੇ ਨੇ ਕੀਤਾ ਅਜਿਹਾ ਕੰਮ, ਪੁਲਸ ਨੇ ਕੀਤਾ ਸਨਮਾਨਿਤ

05/12/2018 11:45:04 PM

ਦੁਬਈ — ਅਬੂਧਾਬੀ 'ਚ ਇਹ ਵੀਕੈਂਡ ਪ੍ਰਵਾਸੀ ਸੁਫਿਆਨ ਸ਼ਾਨਵਾ ਅਤੇ ਉਸ ਦੀ ਪਤਨੀ ਆਲੀਆ ਲਈ ਚੰਗਾ ਸਾਬਤ ਹੁੰਦਾ ਜੇਕਰ ਉਹ ਇਕ ਰੋਡ ਐਕਸੀਡੈਂਟ 'ਚ ਸ਼ਾਮਲ ਨਾ ਹੁੰਦੇ। ਇਸ ਹਫਤੇ ਅਬੂਧਾਬੀ 'ਚ ਭਾਰਤ ਮੂਲ ਦੇ ਇਕ ਕਪਲ ਨੇ ਅਮੀਰਾਤ ਦੇ ਅਲ ਏਨ ਨੇੜੇ ਹੋਏ ਹਾਦਸੇ 'ਚ ਅਹਿਮ ਭੂਮਿਕਾ ਨਿਭਾਈ। ਸੁਫਿਆਨ ਨੇ ਇਕ ਹਾਦਸੇ 'ਚ 1 ਅਰਬ ਵਿਅਕਤੀ ਨੂੰ ਬਚਾਉਣ ਲਈ ਆਪਣੀ ਜਾਨ ਖਤਰੇ 'ਚ ਪਾ ਦਿੱਤੀ, ਜਿਸ ਤੋਂ ਬਾਅਦ ਅਬੂਧਾਬੀ ਪੁਲਸ ਨੇ ਜੋੜੇ ਨੂੰ ਸਨਮਾਨਿਤ ਕਰ ਉਨ੍ਹਾਂ ਦੇ ਇਸ ਕੰਮ ਦੀ ਤਰੀਫ ਕੀਤੀ।
ਜ਼ਿਕਰਯੋਗ ਹੈ ਕਿ 3 ਮਈ ਨੂੰ ਇਸ ਭਾਰਤੀ ਪ੍ਰਵਾਸੀ ਕਪਲ ਨੇ ਅਲ ਏਨ 'ਚ 1 ਹਫਤਾ ਰਹਿਣ ਦੀ ਯੋਜਨਾ ਬਣਾਈ ਅਤੇ ਅਬੂਧਾਬੀ -ਅਲ ਏਨ ਰੋਡ 'ਤੇ ਕਰੀਬ 6 ਵਜੇ ਸੁਫਿਆਨ ਨੇ ਗੱਡੀ ਤੇਜ਼ ਚਲਾਉਣੀ ਸ਼ੁਰੂ ਕਰ ਦਿੱਤੀ ਅਤੇ ਉਹ ਅਲ ਏਨ ਤੋਂ 26 ਕਿਲੋਮੀਟਰ ਦੂਰੀ 'ਤੇ ਸਨ। ਸੁਫਿਆਨ ਨੇ ਕਿਹਾ ਕਿ, 'ਮੈਂ ਗੱਡੀ ਚੱਲਾ ਰਿਹਾ ਸੀ ਅਸੀਂ ਅਲ ਮਾਫ੍ਰਾਕ ਨੇੜੇ ਸੀ ਤਾਂ ਉਦੋਂ ਅਸੀਂ ਦੇਖਿਆ ਕਿ ਸਾਡੇ ਸਾਹਮਣੇ ਇਕ ਪਿੱਕ-ਅਪ ਟਰੱਕ ਹੈ ਜਿਹੜਾ ਅੱਗੇ ਨਹੀਂ ਵਧ ਰਿਹਾ ਸੀ, ਅਸੀਂ ਆਪਣੀ ਗੱਡੀ ਪਿੱਕ-ਅਪ ਟਰੱਕ ਤੋਂ ਥੋੜੀ ਦੂਰੀ 'ਤੇ ਖੜੀ ਕਰ ਦਿੱਤੀ ਅਤੇ ਬਾਹਰ ਨਿਕਲ ਕੇ ਜਦੋਂ ਅਸੀਂ ਪਿੱਕ-ਅਪ ਟਰੱਕ ਵੱਲ ਵਧੇ ਤਾਂ ਅਸੀਂ ਦੇਖਿਆ ਕਿ ਅੱਗੇ ਤਾਂ ਹਾਦਸਾ ਹੋਇਆ ਹੈ, ਜਿਸ 'ਚ ਇਕ ਅਰਬੀ ਮੂਲ ਦਾ ਵਿਅਕਤੀ ਪੂਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਅਤੇ ਉਹ ਕੁਝ ਬੋਲ ਨਹੀਂ ਰਿਹਾ ਸੀ। ਜਿਸ ਤੋਂ ਬਾਅਦ ਅਸੀਂ ਉਸ ਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਾਉਣ ਬਾਰੇ ਸੋਚਿਆ। ਆਲੀਆ ਨੇ ਪੁਲਸ ਨੂੰ ਫੋਨ ਕਰ ਹਾਦਸੇ ਵਾਲੀ ਥਾਂ ਬਾਰੇ ਦੱਸਿਆ, ਫਿਰ ਜਦੋਂ ਉਨ੍ਹਾਂ ਨੂੰ ਕੋਈ ਮਦਦ ਨਾ ਮਿਲੀ ਤਾਂ ਉਨ੍ਹਾਂ ਨੇ ਅਰਬੀ ਮੂਲ ਦੇ ਵਿਅਕਤੀ ਨੂੰ ਆਪਣੀ ਕਾਰ 'ਚ ਬੈਠਾ ਕੇ ਹਸਪਤਾਲ ਪਹੁੰਚਾਇਆ ਤਾਂ ਜੋਂ ਉਸ ਨੂੰ ਬਚਾਇਆ ਜਾ ਸਕੇ।
ਸੁਫਿਆਨ ਨੇ ਕਿਹਾ ਕਿ ਅਗਲੇ ਦਿਨ ਪੁਲਸ ਨੇ ਫੋਨ ਕਰ ਇਸ ਮਾਮਲੇ ਬਾਰੇ ਜਾਣਕਾਰੀ ਲਈ ਅਤੇ ਸਾਡੇ ਕੰਮ ਦੀ ਤਰੀਫ ਕੀਤੀ। ਅਧਿਕਾਰੀ ਨੇ ਮੈਨੂੰ ਪੁੱਛਿਆ ਕਿ ਮੈਂ ਆਪਣੀ ਜ਼ਿੰਦਗੀ ਨੂੰ ਜ਼ੋਖਮ 'ਚ ਕਿਉਂ ਪਾਇਆ ਤਾਂ ਮੈਂ ਉਨ੍ਹਾਂ ਨੂੰ ਜਵਾਬ ਦਿੱਤੀ ਕਿ, 'ਮੈਂ ਅਜਿਹਾ ਨਾ ਕਰਦਾ ਤਾਂ ਹੋ ਸਕਦਾ ਸੀ ਕਿ ਉਸ ਵਿਅਕਤੀ ਦੀ ਮੌਤ ਹੋ ਜਾਂਦੀ ਜਾਂ ਇਸ ਹਾਦਸੇ 'ਚ ਕਈ ਹੋਰ ਗੱਡੀਆਂ ਇਸ ਹਾਦਸੇ ਦਾ ਸ਼ਿਕਾਰ ਹੋ ਜਾਂਦੀਆਂ। ਮੈਨੂੰ ਖੁਸ਼ੀ ਹੈ ਕਿ ਹਾਦਸੇ 'ਚ ਜ਼ਖਮੀ ਵਿਅਕਤੀ ਦੀ ਸਿਹਤ ਚੰਗੀ ਹੈ।
ਸੁਫਿਆਨ ਮੁਸ਼ਰੀਫ ਮਾਲ 'ਚ ਐਟੀਸਲਾਟ 'ਚ ਇਕ ਮੈਨੇਜਰ ਦੇ ਰੂਪ 'ਚ ਕੰਮ ਕਰਦੇ ਹਨ ਅਤੇ ਆਲੀਆ ਮਰੀਨਾ ਮਾਲ 'ਚ ਇਕ ਵਿੱਤ ਅਤੇ ਪ੍ਰਸ਼ਾਸਨ ਸਕੱਤਰ ਹੈ। ਅਬੂਧਾਬੀ ਪੁਲਸ ਦੇ ਕੇਂਦਰੀ ਪਰਿਚਾਲਨ ਖੇਤਰ ਆਵਾਜਾਈ ਵਿਭਾਗ ਦੇ ਡਾਇਰੈਕਟਰ ਬ੍ਰਿਗੇਡੀਅਰ ਖਲੀਫਾ ਮੁਹੰਮਦ ਅਲ ਖੈਲੀ ਨੇ ਬੁੱਧਵਾਰ ਨੂੰ ਸਨਮਾਨਿਤ ਕੀਤਾ। ਪੁਲਸ ਨੇ ਜੋੜੇ ਵੱਲੋਂ ਕੀਤੇ ਗਏ ਇਸ ਕੰਮ ਦੀ ਤਰੀਫ ਕੀਤੀ ਅਤੇ ਬ੍ਰਿਗੇਡੀਅਰ ਅਲ ਖੈਲੀ ਨੇ ਸਾਰੇ ਨਿਵਾਸੀਆਂ ਨੂੰ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨ ਨੂੰ ਕਿਹਾ।


Related News