ਦੁਬਈ ''ਚ 3 ਪਾਕਿਸਤਾਨੀ ਚੋਰਾਂ ਨੇ ਭਾਰਤੀ ਵਿਅਕਤੀ ''ਤੇ ਕੀਤਾ ਹਮਲਾ, ਚੋਰੀ ਕਰ ਹੋਏ ਫਰਾਰ
Tuesday, Nov 24, 2020 - 12:54 AM (IST)
ਦੁਬਈ - ਸੰਯੁਕਤ ਅਰਬ ਅਮੀਰਾਤ ਵਿਚ ਮਾਸਕ ਪਾਈ 3 ਪਾਕਿਸਤਾਨੀ ਚੋਰਾਂ ਨੇ 33 ਸਾਲ ਦੇ ਇਕ ਭਾਰਤੀ ਵਿਅਕਤੀ 'ਤੇ ਹਮਲਾ ਕਰ ਉਸ ਦੇ ਘਰ ਤੋਂ ਲੈਪਟਾਪ, ਮੋਬਾਇਲ ਫੋਨ ਅਤੇ ਕੁਝ ਨਕਦੀ ਚੋਰੀ ਕੀਤੀ। ਮੀਡੀਆ ਵਿਚ ਆਈਆਂ ਖਬਰਾਂ ਵਿਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਗਲਫ ਨਿਊਜ਼ ਦੀਆਂ ਖਬਰਾਂ ਵਿਚ ਕਿਹਾ ਗਿਆ ਹੈ ਕਿ ਦੁਬਈ ਦੀ ਫਸਟ ਇੰਸਟਾਂਸ ਅਦਾਲਤ ਵਿਚ ਐਤਵਾਰ ਨੂੰ ਸੁਣਵਾਈ ਦੌਰਾਨ ਪੀੜਤ ਭਾਰਤੀ ਨੇ ਦੋਸ਼ ਲਗਾਇਆ ਕਿ ਇਹ ਚੋਰ ਅਗਸਤ ਵਿਚ ਬੁਰ ਦੁਬਈ ਇਲਾਕੇ ਵਿਚ ਸਥਿਤ ਘਰ ਵਿਚ ਦਾਖਲ ਹੋਏ ਅਤੇ ਉਥੋਂ ਕਈ ਚੀਜ਼ਾਂ ਚੋਰੀ ਕਰ ਫਰਾਰ ਹੋ ਗਏ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਹਮਲਾਵਰਾਂ ਨੇ ਉਸ ਦੇ ਚਿਹਰੇ ਨੂੰ ਪਲਾਸਟਿਕ ਬੈਗ ਨਾਲ ਢੱਕ ਦਿੱਤਾ ਅਤੇ ਉਸ ਦੇ ਮੂੰਹ 'ਤੇ ਟੇਪ ਲਾ ਦਿੱਤੀ। ਪੀੜਤ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਲੋਕਾਂ ਨੇ ਮਾਸਕ ਪਾਇਆ ਹੋਇਆ ਸੀ। ਉਨ੍ਹਾਂ ਵਿਚੋਂ ਇਕ ਨੇ ਮੇਰਾ ਮੂੰਹ ਬੰਦ ਕਰ ਦਿੱਤਾ ਸੀ ਅਤੇ ਦੂਜੇ ਨੇ ਕਿਸੇ ਚੀਜ਼ ਨਾਲ ਹਮਲਾ ਕੀਤਾ। ਮੈਂ ਇਸ ਦਾ ਵਿਰੋਧ ਕਰਨ ਦਾ ਯਤਨ ਕੀਤਾ ਪਰ ਉਨ੍ਹਾਂ ਲੋਕਾਂ ਨੇ ਮੈਨੂੰ ਫੜ ਲਿਆ ਸੀ। ਮੈਂ ਇਕ ਹਮਲਾਵਰ ਦਾ ਮਾਸਕ ਖਿੱਚ ਲਿਆ ਅਤੇ ਉਸ ਦਾ ਚਿਹਰਾ ਦੇਖਿਆ।
ਉਨ੍ਹਾਂ ਅੱਗੇ ਦੱਸਿਆ ਕਿ ਮੈਂ ਕਿਸੇ ਤਰ੍ਹਾਂ ਨਾਲ ਪਲਾਸਟਿਕ ਬੈਗ ਅਤੇ ਟੇਪ ਹਟਾਉਣ ਵਿਚ ਸਫਲ ਰਿਹਾ ਅਤੇ ਕਮਰੇ ਤੋਂ ਬਾਹਰ ਆਇਆ। ਮੈਂ ਨਾਲ ਰਹਿ ਰਹੇ ਸਾਥੀ ਕੋਲ ਗਿਆ ਅਤੇ ਅਸੀਂ ਹਮਲਾਵਰਾਂ ਦਾ ਪਿੱਛਾ ਕਰਨ ਦਾ ਯਤਨ ਕੀਤਾ। ਖਬਰ ਵਿਚ ਕਿਹਾ ਗਿਆ ਹੈ ਕਿ ਚੋਰਾਂ ਨੇ ਉਨ੍ਹਾਂ ਦਾ ਲੈਪਟਾਪ, ਮੋਬਾਇਲ ਫੋਨ, ਨਕਦੀ ਅਤੇ ਕ੍ਰੈਡਿਟ ਕਾਰਡ ਚੋਰੀ ਕੀਤਾ। ਇਸ ਵਿਚ ਕਿਹਾ ਗਿਆ ਹੈ ਕਿ ਪੁਲਸ ਦੇ ਗਸ਼ਤ ਦਲ ਨੇ ਇਕ ਚੋਰੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ 2 ਹੋਰ ਹੁਣ ਵੀ ਫਰਾਰ ਹਨ। ਖਬਰ ਵਿਚ ਕਿਹਾ ਗਿਆ ਹੈ ਕਿ ਦੁਬਈ ਪੁਲਸ ਨੇ ਪਾਕਿਸਤਾਨੀ ਚੋਰ ਖਿਲਾਫ ਡਕੈਤੀ ਅਤੇ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਮਾਮਲੇ ਦੀ ਅਗਲੀ ਸੁਣਵਾਈ ਹੁਣ 9 ਦਸੰਬਰ ਨੂੰ ਹੋਵੇਗੀ।