ਲਾਕਡਾਊਨ ਕਾਰਣ ਅਪਰਾਧਾਂ ''ਚ ਆਈ ਕਮੀ ਪਰ ਵਧੀ ਘਰੇਲੂ ਹਿੰਸਾ

04/23/2020 3:21:45 PM

ਵਾਸ਼ਿੰਗਟਨ- ਪੂਰੀ ਦੁਨੀਆ ਕੋਰੋਨਾ ਵਾਇਰਸ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਕੋਰੋਨਾ ਵਾਇਰਸ ਦੇ ਕਾਰਣ ਜਾਰੀ ਲਾਕਡਾਊਨ ਨਾਲ ਕੁਝ ਹੱਦ ਤੱਕ ਹਿੰਸਕ ਅਪਰਾਧਾਂ ਵਿਚ ਕਮੀ ਆਈ ਹੈ ਪਰ ਇਸ ਕਾਰਣ ਘਰੇਲੂ ਹਿੰਸਾ ਵਿਚ ਤੇਜ਼ੀ ਵੀ ਦੇਖਣ ਨੂੰ ਮਿਲ ਰਹੀ ਹੈ। ਅਧਿਕਾਰੀਆਂ ਨੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਨਿੱਜੀ ਤੇ ਘਰਾਂ ਦੇ ਅੰਦਰ ਹੋਣ ਵਾਲੇ ਅਪਰਾਧ ਵਿਚ ਵਾਧਾ ਹੋਇਆ ਹੈ।

PunjabKesari

ਲੰਡਨ ਸਥਿਤ ਹਫਤਾਵਾਰ ਮੈਗੇਜ਼ੀਨ ਨੇ ਅਮਰੀਕਾ ਦੇ ਪੰਜ ਵੱਡੇ ਸ਼ਹਿਰਾਂ ਤੋਂ ਇਕੱਠੇ ਕੀਤੇ ਗਏ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਦੱਸਿਆ ਕਿ ਲਾਕਡਾਊਨ ਕਾਰਣ ਪਿਛਲੇ ਕੁਝ ਹਫਤਿਆਂ ਵਿਚ ਅਪਰਾਧਾਂ ਵਿਚ ਕਮੀ ਆਈ ਹੈ ਪਰ ਘਰੇਲੂ ਹਿੰਸਾ ਦੀ ਰਿਪੋਰਟ ਵਿਚ ਵਾਧਾ ਹੋਇਆ ਹੈ। ਸ਼ਿਕਾਗੋ, ਕੈਨਸਸ ਸਿਟੀ, ਲਾਸ ਏਂਜਲਸ, ਮੇਮਫਿਸ ਤੇ ਨਿਊ ਆਰਲਿਅੰਸ ਵਿਚ ਕੁੱਲ ਅਪਰਾਧ ਵਿਚ 25 ਫੀਸਦੀ ਦੀ ਗਿਰਾਵਟ ਆਈ ਹੈ ਜਦਕਿ ਘਰੇਲੂ ਹਿੰਸਾ ਵਿਚ 5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਘਰੇਲੂ ਹਿੰਸਾ ਨੂੰ ਸਭ ਤੋਂ ਘੱਟ ਰਿਪੋਰਟ ਹੋਣ ਵਾਲੇ ਅਪਰਾਧਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਲਾਕਡਾਊਨ ਦੌਰਾਨ ਇਕ ਹਿੰਸਕ ਮੈਂਬਰ ਜਾਂ ਸਾਥੀ ਦੇ ਨਾਲ ਰਹਿਣਾ ਬੇਹੱਦ ਔਖਾ ਹੋ ਜਾਂਦਾ ਹੈ।

PunjabKesari

ਦੱਸ ਦਈਏ ਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਸੰਯੁਕਤ ਰਾਸ਼ਟਰ ਮੁਖੀ ਐਂਟੋਨੀਓ ਗੁਤਾਰੇਸ ਨੇ ਔਰਤਾਂ ਤੇ ਲੜਕੀਆਂ ਦੇ ਪ੍ਰਤੀ ਹਿੰਸਾ ਵਿਚ ਭਿਆਨਕ ਵਾਧੇ ਨੂੰ ਦੂਰ ਕਰਨ ਦੇ ਉਪਾਅ ਕਰਨ ਦਾ ਸੱਦਾ ਦਿੱਤਾ ਸੀ। ਉਹਨਾਂ ਨੇ ਲਾਕਡਾਊਨ ਦੇ ਕਾਰਣ ਘਰਾਂ ਵਿਚ ਔਰਤਾਂ 'ਤੇ ਹੋ ਰਹੇ ਅੱਤਿਆਚਾਰ ਨੂੰ ਰੋਕਣ ਦੀ ਅਪੀਲ ਕੀਤੀ ਸੀ। ਜਨਰਲ ਸਕੱਤਰ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਸੀ ਕਿ ਲਾਕਡਾਊਨ ਕੋਰੋਨਾ ਨਾਲ ਮੁਕਾਬਲੇ ਦੇ ਲਈ ਲੋੜੀਂਦਾ ਹੈ। ਪਰ ਇਸ ਦੇ ਚੱਲਦੇ ਔਰਤਾਂ ਦਾ ਸ਼ੋਸ਼ਣ ਕਰਨ ਵਾਲੇ ਹਿੰਸਕ ਪਾਰਟਨਰ ਦੇ ਨਾਲ ਰਹਿਣ ਦੇ ਲਈ ਮਜਬੂਰ ਹੋਣਾ ਪੈਂਦਾ ਹੈ। ਕੁਝ ਦੇਸ਼ਾਂ ਵਿਚ ਤਾਂ ਪੁਲਸ ਤੇ ਕਾਨੂੰਨ-ਵਿਵਸਥਾ ਸੰਭਾਲਣ ਵਾਲੀਆਂ ਏਜੰਸੀਆਂ ਦੇ ਕੋਲ ਅਜਿਹੀਆਂ ਸ਼ਿਕਾਇਤਾਂ ਦੁਗਣੀਆਂ ਹੋ ਗਈਆਂ ਹਨ।


Baljit Singh

Content Editor

Related News