ਚੀਨ ਦੀ ਉੱਚੀ ਇਮਾਰਤ ''ਤੇ ਬਣੇ ਝਰਨੇ ਦਾ ਲੋਕ ਉਡਾ ਰਹੇ ਹਨ ਮਜ਼ਾਕ

Friday, Jul 27, 2018 - 08:20 PM (IST)

ਚੀਨ ਦੀ ਉੱਚੀ ਇਮਾਰਤ ''ਤੇ ਬਣੇ ਝਰਨੇ ਦਾ ਲੋਕ ਉਡਾ ਰਹੇ ਹਨ ਮਜ਼ਾਕ

ਬੀਜਿੰਗ— ਦੱਖਣੀ ਪੱਛਮੀ ਚੀਨ 'ਚ ਇਕ ਗਗਨਚੁੰਬੀ ਇਮਾਰਤ 'ਤੇ ਬਣੇ ਝਰਨੇ ਨੂੰ ਇਸ ਟਾਵਰ ਦੇ ਮਾਲਿਕ ਹੁਣ ਤਕ ਦਾ ਸਭ ਤੋਂ ਵੱਡਾ ਮਨੁੱਖਾਂ ਵੱਲੋਂ ਬਣਾਇਆ ਗਿਆ ਝਰਨਾ ਦੱਸ ਰਹੇ ਹਨ ਪਰ ਇਸ ਨੂੰ ਲਗਾਤਾਰ ਚਲਾਉਂਦੇ ਰਹਿਣ ਲਈ ਉਨ੍ਹਾਂ ਕੋਲ ਪੈਸਿਆਂ ਦੀ ਕਮੀ ਹੋ ਰਹੀ ਹੈ। ਜਿਸ ਕਾਰਨ ਦੇਸ਼ ਭਰ 'ਚ ਇਹ ਮਜ਼ਾਕ ਦਾ ਮੁੱਦਾ ਬਣਿਆ ਹੋਇਆ ਹੈ। ਗੁਯਾਂਗ 'ਚ ਬਣਿਆ ਇਹ ਟਾਵਰ 108 ਮੀਟਰ (350 ਫੁੱਟ) ਉੱਚਾ ਹੈ। ਝਰਨਾ ਅੱਗੇ ਵੱਲ ਨੂੰ ਝੁਕਿਆ ਹੋਇਆ ਹੈ। ਝਰਨੇ 'ਚ ਲਗਾਤਾਰ ਪਾਣੀ ਦੇ ਵਹਾਅ ਨੂੰ ਬਣਾਏ ਰੱਖਣ 'ਚ ਇਸ ਦੇ ਮਾਲਿਕ ਨੂੰ ਪੈਸਿਆਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਲੀਬੀਅਨ ਇੰਟਰਨੈਸ਼ਨਲ ਬਿਲਡਿੰਗ ਹਾਲੇ ਪੂਰੀ ਤਰ੍ਹਾਂ ਤਿਆਰ ਨਹੀਂ ਹੈ ਪਰ ਝਰਨੇ ਵਾਲਾ ਢਾਂਚਾ ਦੋ ਸਾਲ ਪਹਿਲਾਂ ਤਿਆਰ ਹੋ ਚੁੱਕਾ ਸੀ। ਹਾਲੇ ਤਕ ਇਸ ਝਰਨੇ ਨੂੰ ਕੁਲ 6 ਵਾਰ ਹੀ ਚਲਾਇਆ ਗਿਆ ਹੈ। ਟਾਵਰ ਦਾ ਮਾਲਿਕ ਪ੍ਰਤੀ ਘੰਟੇ ਇਸ 'ਤੇ ਖਰਚ ਹੋਣ ਵਾਲੀ ਵੱਡੀ ਰਕਮ ਤੋਂ ਪ੍ਰੇਸ਼ਾਨ ਹੈ। ਇਸ ਢਾਂਚੇ 'ਚ ਪ੍ਰਤੀ ਘੰਟੇ ਪਾਣੀ ਉੱਪਰ ਚੜਾਉਣ 'ਚ 800 ਯੂਆਨ (ਕਰੀਬ 120 ਅਮਰੀਕੀ ਡਾਲਰ) ਦਾ ਖਰਚ ਆਉਂਦਾ ਹੈ। ਲੁਡੀ ਇੰਡਸਟਰੀ ਗਰੁੱਪ ਵੱਲੋਂ ਤਿਆਰ ਕੀਤੀ ਗਈ ਇਸ ਇਮਾਰਤ 'ਚ ਸ਼ਾਪਿੰਗ ਮਾਲ, ਦਫਤਰ ਤੇ ਲਗਜ਼ਰੀ ਹੋਟਲ ਹੋਣਗੇ। ਚੀਨ ਦੇ ਲੋਕ ਇਸ ਪ੍ਰੋਜੈਕਟ ਨੂੰ ਪੈਸੇ ਦੀ ਬਰਬਾਦੀ ਦੱਸ ਕੇ ਇਸ ਦਾ ਮਜ਼ਾਕ ਉਡਾ ਰਹੇ ਹਨ।


Related News