ਕੈਨੇਡਾ ’ਚ ਇਤਰਾਜ਼ਯੋਗ ਆਨਲਾਈਨ ਟਿੱਪਣੀ ਕਰਨ ਵਾਲੇ ਨੂੰ ਹੋਵੇਗੀ ਜੇਲ੍ਹ

02/27/2024 4:59:16 PM

ਓਟਾਵਾ : ਕੈਨੇਡਾ ਵਿਚ ਇਤਰਾਜ਼ਯੋਗ ਆਨਲਾਈਨ ਟਿੱਪਣੀ ਕਰਨ ਵਾਲਿਆਂ ਨੂੰ ਹੁਣ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ। ਜੀ ਹਾਂ, ਲਿਬਰਲ ਸਰਕਾਰ ਵੱਲੋਂ ਸੋਮਵਾਰ ਨੂੰ ਹਾਊਸ ਆਫ ਕਾਮਨਜ਼ ਵਿਚ ਨਵਾਂ ਬਿੱਲ ਪੇਸ਼ ਕਰ ਦਿਤਾ ਗਿਆ, ਜਿਸ ਤਹਿਤ ਨਫ਼ਰਤ ਭਰੀਆਂ ਜਾਂ ਹਿੰਸਾ ਦਾ ਕਾਰਨ ਬਣਨ ਵਾਲੀਆਂ ਟਿੱਪਣੀਆਂ ਕਰਨ ਵਾਲਿਆਂ ਨੂੰ ਭਾਰੀ ਭਰਕਮ ਜੁਰਮਾਨੇ ਦੇ ਨਾਲ-ਨਾਲ ਜੇਲ੍ਹ ਵੀ ਭੇਜਿਆ ਜਾਵੇਗਾ। ਬਿੱਲ ਪੇਸ਼ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਆਂ ਮੰਤਰੀ ਆਰਿਫ ਵਿਰਾਨੀ ਨੇ ਕਿਹਾ ਕਿ ਇੰਟਰਨੈਟ ’ਤੇ ਬਦਅਮਨੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਲਿਬਰਲ ਸਰਕਾਰ ਨੇ ਲਿਆਂਦਾ ਨਵਾਂ ਕਾਨੂੰਨ

‘ਆਨਲਾਈਨ ਹਾਰਮਜ਼ ਐਕਟ’ ਅਧੀਨ ਖਤਰਨਾਕ ਆਨਲਾਈਨ ਕੰਟੈਂਟ ਨੂੰ ਸੱਤ ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ ਜਿਨ੍ਹਾਂ ਵਿਚ ਬੱਚਿਆਂ ਨਾਲ ਜ਼ੋਰ ਜ਼ਬਰਦਸਤੀ ਜਾਂ ਵਰਗਲਾਉਣ ਜਾਂ ਖ਼ੁਦ ਨੂੰ ਨੁਕਸਾਨ ਪਹੁੰਚਾਉਣ ਲਈ ਮਜਬੂਰ ਕਰਨ ਵਰਗੀਆਂ ਹਰਕਤਾਂ ਨੂੰ ਸ਼ਾਮਲ ਕੀਤਾ ਗਿਆ ਹੈ। ਨਿਆਂ ਮੰਤਰੀ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਮਾਨਸਿਕ ਸਿਹਤ ਬਰਕਰਾਰ ਰੱਖਣ ਦੀ ਜ਼ਿੰਮੇਵਾਰੀ ਸਾਡੀ ਹੈ ਜੋ ਸੰਭਾਵਤ ਤੌਰ ’ਤੇ ਇਸ ਵੇਲੇ ਦਾਅ ’ਤੇ ਲੱਗੀ ਹੋਈ ਹੈ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡੀਅਨ ਸੂਬੇ ਨੇ ਉਜਰਤ ਦਰ 'ਚ ਕੀਤਾ ਵਾਧਾ, ਨਵੀਆਂ ਦਰਾਂ 1 ਜੂਨ ਤੋਂ ਲਾਗੂ 

ਕਤਲ ਲਈ ਉਕਸਾਉਣ ’ਤੇ ਪੰਜ ਸਾਲ ਤੋਂ ਉਮਰ ਕੈਦ ਦੀ ਸਜ਼ਾ

ਬਿੱਲ ਪਾਸ ਹੋਣ ਮਗਰੋਂ ਇਤਰਾਜ਼ਯੋਗ ਆਨਲਾਈਨ ਟਿੱਪਣੀਆਂ ਕ੍ਰਿਮੀਨਲ ਕੋਡ ਦੇ ਅਧੀਨ ਹੋਣਗੀਆਂ ਅਤੇ ਕਤਲ ਲਈ ਉਕਸਾਉਣ ਵਾਲਿਆਂ ਨੂੰ ਪੰਜ ਸਾਲ ਤੋਂ ਉਮਰ ਕੈਦ ਤੱਕ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਨਫਰਤ ਤੋਂ ਪ੍ਰੇਰਿਤ ਅਪਰਾਧਾਂ ਨੂੰ ਵੱਖਰੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ ਅਤੇ ਇਸ ਲਈ ਵੀ ਜੇਲ੍ਹ ਭੇਜਣ ਦੀ ਤਜਵੀਜ਼ ਰੱਖੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News