ਕੈਨੇਡਾ ''ਚ ਬਜ਼ੁਰਗ ਜੋੜੇ ਦੇ ਕਤਲ ਦੇ ਦੋਸ਼ ''ਚ 3 ਪੰਜਾਬੀ ਨੌਜਵਾਨ ਗ੍ਰਿਫ਼ਤਾਰ

12/17/2022 2:08:52 PM

ਐਬਟਸਫੋਰਡ (ਰਾਜ ਗੋਗਨਾ)- ਕੈਨੇਡਾ ਦੇ ਸ਼ਹਿਰ ਐਬਟਸਫੋਰਡ ਵਿਚ ਇਸ ਸਾਲ ਮਈ ਮਹੀਨੇ ਵਿਚ ਹੋਏ ਇੱਕ ਬਜ਼ੁਰਗ ਜੋੜੇ ਦੇ ਕਤਲ ਦੇ ਦੋਸ਼ ਵਿਚ ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਦੀ ਟੀਮ ਵੱਲੋਂ ਸਰੀ ਦੇ 3 ਪੰਜਾਬੀਆਂ ਉੱਤੇ ਬੀਤੇ ਦਿਨ ਫਰਸਟ ਡਿਗਰੀ ਕਤਲ ਦੇ ਦੋਸ਼ ਲਗਾਏ ਗਏ ਹਨ ਅਤੇ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

ਇਹ ਵੀ ਪੜ੍ਹੋ: ਕੈਨੇਡਾ 'ਚ ਅਫੀਮ ਦੀ ਸਭ ਤੋਂ ਵੱਡੀ ਖੇਪ ਜ਼ਬਤ, 50 ਮਿਲੀਅਨ ਡਾਲਰ ਤੋਂ ਵੱਧ ਹੈ ਕੀਮਤ

ਇਸ ਸਬੰਧ ਵਿੱਚ ਮਿਲੀ ਜਾਣਕਾਰੀ ਦੇ ਅਨੁਸਾਰ ਪੁਲਸ ਵੱਲੋਂ ਕੈਨੇਡਾ ਦੇ ਸਰੀ ਵਿਚ ਰਹਿਣ ਵਾਲੇ ਗੁਰਕਰਨ ਸਿੰਘ (22), ਅਭਿਜੀਤ ਸਿੰਘ (20), ਅਤੇ ਖੁਸ਼ਵੀਰ ਤੂਰ (20) ਨੂੰ ਬਜ਼ੁਰਗ ਜੋੜੇ ਆਰਨੋਲਡ ਡੀ ਜੋਂਗ (77) ਅਤੇ ਉਨ੍ਹਾਂ ਦੀ ਪਤਨੀ ਜੋਐਨ (76) ਦੇ ਕਤਲ ਦੇ ਦੋਸ਼ ਵਿੱਚ ਫਰਸਟ ਡਿਗਰੀ ਦੇ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਅਤੇ ਚਾਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਜੈਸ਼ੰਕਰ ਨੇ ਲਾਈ ਕਲਾਸ ਤਾਂ ਪਾਕਿ ਮੰਤਰੀ ਬਿਲਾਵਲ ਭੁੱਟੋ ਨੂੰ ਲੱਗੀ ਮਿਰਚੀ, PM ਮੋਦੀ 'ਤੇ ਕੀਤਾ ਨਿੱਜੀ ਹਮਲਾ

ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ 16 ਦਸੰਬਰ 2022 ਨੂੰ ਇਨ੍ਹਾਂ ਗ੍ਰਿਫ਼ਤਾਰੀਆਂ ਅਤੇ ਚਾਰਜ਼ਜ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਲੰਘੀ 9 ਮਈ ਨੂੰ 77 ਸਾਲਾ ਦੇ ਆਰਨੌਲਡ ਡੀ ਜੌਂਗ ਅਤੇ ਉਨ੍ਹਾਂ ਦੀ 76 ਸਾਲਾ ਦੀ ਪਤਨੀ ਜੋਐਨ ਡੀ ਜੌਂਗ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਘਰ ਵਿੱਚੋਂ ਮਿਲੇ ਸਨ। ਬਜ਼ੁਰਗ ਜੋੜੇ ਬਾਰੇ ਦੱਸਿਆ ਗਿਆ ਸੀ ਕਿ ਉਹ ਇੱਕ ਲੋਕਲ ਟਰੱਕਿੰਗ ਕੰਪਨੀ ਦੇ ਫਾਊਂਡਰ ਸਨ।

ਇਹ ਵੀ ਪੜ੍ਹੋ: ਫਰਾਂਸ 'ਚ ਅਪਾਰਟਮੈਂਟ 'ਚ ਅੱਗ ਲੱਗਣ ਕਾਰਨ 5 ਬੱਚਿਆਂ ਸਮੇਤ 10 ਲੋਕਾਂ ਦੀ ਮੌਤ


cherry

Content Editor

Related News