ਆਸਟ੍ਰੇਲੀਆ 'ਚ ਖੋਜੀ ਗਈ ਅਜਿਹੀ ਘਾਹ, ਜਿਸ ਦਾ ਸੁਆਦ ਹੈ ਚਿਪਸ ਦੀ ਤਰ੍ਹਾਂ

11/17/2017 11:03:44 AM

ਸਿਡਨੀ (ਬਿਊਰੋ)— ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ (ਯੂ. ਡਬਲਊ. ਏ.) ਦੇ ਕੁਝ ਖੋਜ ਕਰਤਾਵਾਂ ਨੇ ਆਸਟ੍ਰੇਲੀਆ ਦੀ ਪਰਥ ਸਿਟੀ ਵਿਚ ਘਾਹ ਦੀ ਇਕ ਨਵੀਂ ਕਿਸਮ ਖੋਜੀ ਹੈ। ਇਹ ਘਾਹ ਦਿੱਸਦੀ ਤਾਂ ਆਮ ਘਾਹ ਦੀ ਤਰ੍ਹਾਂ ਹੈ ਪਰ ਇਸ ਦਾ ਸੁਆਦ ਨਮਕੀਨ ਚਿਪਸ ਦੀ ਤਰ੍ਹਾਂ ਦਾ ਹੈ। ਇਸ ਘਾਹ ਦੀ ਕਿਸਮ ਦਾ ਨਾਂ Triodia scintillans ਹੈ। ਖੋਜ ਵਿਗਿਆਨੀ ਮੈਥਿਊ ਬਾਰਹੇਟ ਨੇ ਦਾਅਵਾ ਕੀਤਾ ਕਿ ਇਹ ਨਮਕੀਨ ਸੁਆਦ ਪੌਦੇ ਉੱਤੇ ਤਰਲ ਦੀਆਂ ਛੋਟੀਆਂ ਬੂੰਦਾਂ ਤੋਂ ਆਉਂਦਾ ਹੈ, ਜਿਸ ਦਾ ਨਾਂ "triodia scintillans," or "sparkling spinifex" ਹੈ।
ਇੰਝ ਖੋਜੀ ਗਈ ਇਹ ਘਾਹ
ਖੋਜਕਰਤਾ ਦੱਸਦੇ ਹਨ ਕਿ ਉਨ੍ਹਾਂ ਦੀ ਟੀਮ ਉਂਝ ਹੀ ਸਧਾਰਨ ਤੌਰ 'ਤੇ ਕੰਮ ਕਰ ਰਹੀ ਸੀ। ਉਦੋਂ ਇਕ ਮੈਂਬਰ ਨੇ ਗਲਤੀ ਨਾਲ ਆਪਣਾ ਹੱਥ ਚੱਟ ਲਿਆ। ਚੱਟਣ ਮਗਰੋਂ ਉਸ ਨੂੰ ਆਪਣੇ ਹੱਥਾਂ 'ਤੇ ਚਿਪਸ ਦਾ ਸੁਆਦ ਆਇਆ। ਉਸ ਸਮੇਂ ਮੈਂਬਰ ਨੇ ਚਿਪਸ ਤਾਂ ਖਾਧਾ ਹੀ ਨਹੀਂ ਸੀ ਫਿਰ ਉਸ ਨੂੰ ਯਾਦ ਆਇਆ ਕਿ ਥੋੜ੍ਹੀ ਦੇਰ ਪਹਿਲਾਂ ਉਸ ਨੇ ਹੱਥ ਵਿਚ ਘਾਹ ਫੜੀ ਸੀ। ਘਾਹ ਦੀ ਇਹ ਕਿਮਸ ਆਸਟ੍ਰੇਲੀਆ ਦੇ ਬਾਹਰੀ ਇਲਾਕਿਆਂ ਵਿਚ ਪਾਈ ਜਾਂਦੀ ਹੈ। ਇਸ ਦੇ ਨਾਲ-ਨਾਲ ਘਾਹ ਦੀਆਂ 7 ਹੋਰ ਪ੍ਰਜਾਤੀਆਂ ਖੋਜੀਆਂ ਗਈਆਂ ਹਨ। ਟ੍ਰੀਓਡਿਆ ਘਾਹ ਦੀ ਹੋਰ ਜਾਂਚ ਕਰਨ 'ਤੇ ਪਤਾ ਚੱਲਿਆ ਕਿ ਇਸ ਨਾਲ ਕੰਡੋਮ ਅਤੇ ਗਲੂ ਵੀ ਬਣ ਸਕਦਾ ਹੈ।


Related News