ਅਮਰੀਕਾ 'ਚ ਆਂਧਰਾ ਪ੍ਰਦੇਸ਼ ਦੇ ਨੌਜਵਾਨ ਦੀ ਡੁੱਬਣ ਕਾਰਨ ਮੌਤ
Tuesday, Aug 27, 2024 - 11:30 AM (IST)
ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਅਟਲਾਂਟਾ ਵਿੱਚ ਵਾਪਰੀ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਿੱਚ ਤੇਲੰਗਾਨਾ ਦੇ ਇੱਕ ਪ੍ਰਵਾਸੀ ਭਾਰਤੀ ਦੀ ਕਮਿਊਨਿਟੀ ਸਵੀਮਿੰਗ ਪੂਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਨੌਜਵਾਨ ਭਾਰਤ ਤੋਂ ਸੂਰਿਆਪੇਟ ਜ਼ਿਲੇ ਦੇ ਪਥਰਲਾਪਹਾੜ ਦਾ ਨਿਵਾਸੀ ਸੀ। 41 ਸਾਲਾ ਪ੍ਰਵੀਨ ਕੁਮਾਰ ਦੀ 25 ਅਗਸਤ ਨੂੰ ਮੌਤ ਹੋਈ।
ਪੜ੍ਹੋ ਇਹ ਅਹਿਮ ਖ਼ਬਰ-'ਹੱਜ' 'ਤੇ ਜਾਣ ਵਾਲੇ ਭਾਰਤੀ ਮੁਸਲਮਾਨਾਂ ਲਈ ਨਵਾਂ ਨਿਯਮ
ਮ੍ਰਿਤਕ ਪ੍ਰਵੀਨ ਕੁਮਾਰ, ਜੋ ਕਿ ਆਪਣੀ ਪਤਨੀ ਸ਼ਾਂਤੀ ਨਾਲ ਪਿਛਲੇ 6 ਸਾਲਾਂ ਤੋਂ ਅਮਰੀਕਾ ਦੇ ਅਟਲਾਂਟਾ, ਜਾਰਜੀਆ ਵਿੱਚ ਰਹਿ ਰਿਹਾ ਸੀ, ਪੇਸ਼ੇ ਤੋਂ ਉਹ ਇੱਕ ਸਿੱਖਿਅਕ ਸੀ।ਇਹ ਮੰਦਭਾਗੀ ਘਟਨਾ ਰਾਤ 8:00 ਵਜੇ ਦੇ ਕਰੀਬ ਇੱਕ ਸਥਾਨਕ ਕਮਿਊਨਿਟੀ ਪੂਲ ਵਿੱਚ ਵਾਪਰੀ ਜਦੋਂ ਉਸ ਨੇ ਤੈਰਾਕੀ ਕਰਨ ਦਾ ਫ਼ੈਸਲਾ ਕੀਤਾ ਸੀ। ਬਦਕਿਸਮਤੀ ਨਾਲ ਉਸ ਨੇ ਪੂਲ ਦੀ ਡੂੰਘਾਈ ਨੂੰ ਗ਼ਲਤ ਸਮਝਿਆ, ਜਿਸ ਨਾਲ ਉਹ ਉਸ ਵਿੱਚ ਡੁੱਬ ਗਿਆ। ਮਦਦ ਲਈ ਤੁਰੰਤ ਪਹੁੰਚਣ ਦੇ ਬਾਵਜੂਦ, ਉਸ ਨੂੰ ਬਚਾਉਣ ਵਿੱਚ ਬਹੁਤ ਦੇਰ ਹੋ ਗਈ ਸੀ।ਮ੍ਰਿਤਕ ਪ੍ਰਵੀਨ ਕੁਮਾਰ, ਜਿਸ ਨੇ ਓਸਮਾਨੀਆ ਯੂਨੀਵਰਸਿਟੀ ਤੋਂ ਕੈਮਿਸਟਰੀ ਵਿੱਚ ਐਮ.ਐਸ.ਸੀ ਕੀਤੀ ਸੀ ਅਤੇ ਅਮਰੀਕਾ ਜਾਣ ਤੋਂ ਪਹਿਲਾਂ ਹੈਦਰਾਬਾਦ ਦੇ ਵੱਖ-ਵੱਖ ਕਾਲਜਾਂ ਵਿੱਚ ਕੰਮ ਕੀਤਾ ਸੀ। ਉਸ ਦੀ ਅਚਾਨਕ ਅਤੇ ਬੇਵਕਤੀ ਮੌਤ ਨੇ ਉਨ੍ਹਾਂ ਦੇ ਪਰਿਵਾਰ ਅਤੇ ਸਮਾਜ ਨੂੰ ਡੂੰਘੇ ਦੁੱਖ ਵਿੱਚ ਛੱਡ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।