ਅਮਰੀਕਾ ’ਚ ਔਰਤ ਨੇ ਗੋਲ਼ੀਆਂ ਮਾਰ ਕੇ ਦੋ ਪੁਲਸ ਅਧਿਕਾਰੀਆਂ ਨੂੰ ਉਤਾਰਿਆ ਮੌਤ ਦੇ ਘਾਟ, ਖੁਦ ਨੂੰ ਵੀ ਮਾਰੀ ਗੋਲ਼ੀ

Saturday, Dec 17, 2022 - 01:05 AM (IST)

ਅਮਰੀਕਾ ’ਚ ਔਰਤ ਨੇ ਗੋਲ਼ੀਆਂ ਮਾਰ ਕੇ ਦੋ ਪੁਲਸ ਅਧਿਕਾਰੀਆਂ ਨੂੰ ਉਤਾਰਿਆ ਮੌਤ ਦੇ ਘਾਟ, ਖੁਦ ਨੂੰ ਵੀ ਮਾਰੀ ਗੋਲ਼ੀ

ਸੇਂਟ ਲੂਈਸ, ਮਿਸੀਸਿਪੀ (ਰਾਜ ਗੋਗਨਾ)-ਬੀਤੇ ਦਿਨ ਸੇਂਟ ਲੂਈਸ, ਮਿਸੀਸਿਪੀ ’ਚ ਦੋ ਪੁਲਸ ਅਧਿਕਾਰੀਆਂ ਨੂੰ ਤੜਕੇ ਇਕ ਔਰਤ ਵੱਲੋਂ ਗੋਲ਼ੀਆਂ ਮਾਰ ਕੇ ਮਾਰ ਦਿੱਤਾ ਗਿਆ, ਜਿਸ ਨਾਲ ਉਨ੍ਹਾਂ ਨੇ ਇਕ ਮੋਟਲ ਦੀ ਪਾਰਕਿੰਗ ’ਚ ਲੱਗਭਗ 30 ਮਿੰਟ ਤੱਕ ਗੱਲ ਕੀਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਔਰਤ ਦੀ ਵੀ ਮੌਤ ਹੋ ਗਈ ਹੈ। ਐਮੀ ਐਂਡਰਸਨ ਨਾਮੀ 43 ਸਾਲਾ ਇਕ ਔਰਤ ਬੱਚੇ ਨਾਲ ਇਕ ਪਾਰਕ ਕੀਤੀ ਐੱਸ ਯੂ ਵੀ ਕਾਰ ’ਚ ਬੈਠੀ ਸੀ, ਜਦੋਂ ਅਧਿਕਾਰੀਆਂ ਨੂੰ ਸਵੇਰੇ 4:30 ਵਜੇ ਦੇ ਕਰੀਬ ਬੇਅ ਸੇਂਟ ਲੁਈਸ ’ਚ ਇਕ ਮੋਟਲ 6 ਦੀ ਪਾਰਕਿੰਗ ’ਚ ਭੇਜਿਆ ਗਿਆ ਕਿ ਚੈੱਕ ਕਰੋ, ਮਿਸੀਸਿਪੀ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਨੇ ਇਕ ਬਿਆਨ ’ਚ ਕਿਹਾ ਕਿ ਜਾਂਚਕਰਤਾਵਾਂ ਨੇ ਕਿਹਾ ਕਿ ਸਟੀਵਨ ਰੌਬਿਨ ਅਤੇ ਪੁਲਸ ਅਧਿਕਾਰੀ ਬ੍ਰੈਂਡਨ ਐਸਟੋਰਫੇ ਨੇ ਐਂਡਰਸਨ ਨਾਲ ਲੱਗਭਗ ਅੱਧੇ ਘੰਟੇ ਤੱਕ ਗੱਲਬਾਤ ਕੀਤੀ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਨੂੰ ਸਿੱਖਿਆ ਦੇ ਖੇਤਰ ’ਚ ਦੇਸ਼ ਦਾ ਬਣਾਵਾਂਗੇ ਨੰਬਰ ਇਕ ਸੂਬਾ : ਮਨੀਸ਼ ਸਿਸੋਦੀਆ

ਇਸ ਤੋਂ ਪਹਿਲਾਂ ਕਿ ਉਸ ਨੇ ਵਾਹਨ ’ਚ ਬੈਠ ਕੇ ਉਨ੍ਹਾਂ ’ਤੇ ਗੋਲ਼ੀਬਾਰੀ ਕੀਤੀ। ਪੁਲਸ ਬਿਆਨ ’ਚ ਕਿਹਾ ਗਿਆ ਹੈ ਕਿ ਗੱਲਬਾਤ ਦੌਰਾਨ ਅਧਿਕਾਰੀਆ ਨੇ ਸੁਰੱਖਿਆ ਸੇਵਾਵਾਂ ਲਈ ਬੁਲਾਇਆ। ਪੁਲਸ ਅਧਿਕਾਰੀ ਰੌਬਿਨ (34) ਦੀ ਪਾਰਕਿੰਗ ’ਚ ਮੌਤ ਹੋ ਗਈ। ਮਿਸੀਸਿਪੀ ਬਿਊਰੋ ਆਫ਼ ਇਨਵੈਸਟੀਗੇਸ਼ਨ ਏਜੰਟਾਂ ਨੇ ਦੱਸਿਆ ਕਿ 23 ਸਾਲਾ ਐਸਟੋਰਫੇ ਦੀ ਹਸਪਤਾਲ ’ਚ ਮੌਤ ਹੋ ਗਈ। ਪਹਿਲਾਂ ਦਿੱਤੇ ਬਿਆਨ ’ਚ ਪੁਲਸ ਨੇ ਕਿਹਾ ਹੈ ਕਿ ਔਰਤ ਨੇ ਆਪਣੇ ਆਪ ਨੂੰ ਗੋਲ਼ੀ ਮਾਰ ਲਈ।

ਇਹ ਖ਼ਬਰ ਵੀ ਪੜ੍ਹੋ : ਲਤੀਫਪੁਰਾ ਪਹੁੰਚੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਜਾਣੋ ਕੀ ਕਿਹਾ


author

Manoj

Content Editor

Related News