ਇਕ ਹੀ ਸਾਲ ''ਚ ਮਹਿਲਾ ਨੇ 2 ਵਾਰ ਦਿੱਤਾ 2-2 ਬੱਚਿਆਂ ਨੂੰ ਜਨਮ

01/09/2020 12:36:52 AM

ਫਲੋਰੀਡਾ (ਏਜੰਸੀ)-ਇਕ ਮਹਿਲਾ ਨੇ ਇਕ ਸਾਲ 'ਚ ਦੋ ਵਾਰ 2-2 ਬੱਚਿਆਂ ਨੂੰ ਜਨਮ ਦਿੱਤਾ। ਇਹ ਮਾਮਲਾ ਅਮਰੀਕਾ ਦੇ ਸੂਬੇ ਫਲੋਰੀਡਾ ਦਾ ਹੈ। ਦਰਅਸਲ ਫਲੋਰੀਡਾ ਦੀ ਰਹਿਣ ਵਾਲੀ ਇਹ ਔਰਤ ਪਹਿਲੀ ਵਾਰ ਮਾਰਚ 2019 ਵਿਚ ਦੋ ਬੱਚਿਆਂ ਦੀ ਮਾਂ ਬਣੀ ਸੀ। ਇਸ ਤੋਂ ਬਾਅਦ ਦਸੰਬਰ ਵਿਚ ਵੀ ਉਸ ਦੇ ਦੋ ਬੱਚੇ ਹੋਏ। ਐਲੈਗਜ਼ੈਂਡਰੀਆ ਵੋਲਿਸਟਨ ਨਾਂ ਦੀ ਇਸ ਮਹਿਲਾ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਮਹਿਸੂਸ ਹੋ ਰਿਹਾ ਹੈ ਜਿਵੇਂ ਉਨ੍ਹਾਂ ਨੂੰ ਦੋ ਵਾਰ ਇਨਾਮ ਮਿਲ ਗਿਆ ਹੋਵੇ। ਮਾਰਚ ਵਿਚ ਜੌਡ਼ੇ ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਵੋਲਿਸਟਨ ਮਈ ਵਿਚ ਪ੍ਰੈਗਨੈਂਟ ਹੋ ਗਈ ਸੀ। ਉਦੋਂ ਡਾਕਟਰ ਨੇ ਇਹ ਕਹਿ ਦਿੱਤਾ ਸੀ ਕਿ ਦੁਬਾਰਾ ਜੌਡ਼ਾ ਬੱਚੇ ਹੋਣ ਦੀ ਸੰਭਾਵਨਾ ਹੈ। ਵੋਲਿਸਟਨ ਨੇ ਕਿਹਾ ਕਿ ਚਾਰੋ ਬੱਚੇ ਫਿਲਹਾਲ ਠੀਕ ਹਨ।

ਦਸੰਬਰ ਵਿਚ ਪ੍ਰੀਮਿਚਿਓਰ ਸਥਿਤੀ ਵਿਚ ਦੋਹਾਂ ਦਾ ਜਨਮ ਹੋਇਆ ਸੀ। ਇਕ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਜਦੋਂ ਕਿ ਦੂਜੇ ਨੂੰ ਕੁਝ ਦਿਨਾਂ ਵਿਚ ਘਰ ਭੇਜਿਆ ਜਾਵੇਗਾ। ਪਹਿਲਾਂ ਤੋਂ ਵੋਲਿਸਟਨ ਦੀ ਇਕ ਧੀ ਹੈ। ਇਸ ਲਈ ਹੁਣ ਉਨ੍ਹਾਂ ਨੂੰ 5 ਬੱਚਿਆਂ ਦੀ ਦੇਖਭਾਲ ਕਰਨੀ ਪਵੇਗੀ। ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤ ਵਿਚ ਜੌੜਾ ਬੱਚਿਆਂ ਨੂੰ ਜਨਮ ਦੇਣ ਨੂੰ ਲੈ ਕੇ ਉਹ ਕਾਫੀ ਨਰਵਸ ਸੀ। ਉਨ੍ਹਾਂ ਨੂੰ ਡਰਸੀ ਕਿ ਕੀ ਉਨ੍ਹਾਂ ਦਾ ਸਰੀਰ ਦੋ ਬੱਚਿਆਂ ਨੂੰ ਸੰਭਾਲ ਸਕੇਗਾ। ਪਰ ਅੱਗੇ ਚਲ ਕੇ ਸਭ ਕੁਝ ਸਹੀ ਹੋ ਗਿਆ। ਵੋਲਿਸਟਨ ਨੇ ਕਿਹਾ ਕਿ ਉਨ੍ਹਾਂ ਦੀ ਗ੍ਰੈਂਡਮਦਰ ਨੇ ਵੀ ਦੋ ਵਾਰ ਜੌੜਾ ਬੱਚਿਆਂ ਨੂੰ ਜਨਮ ਦਿੱਤਾ ਸੀ ਪਰ ਉਨ੍ਹਾਂ ਬੱਚਿਆਂ ਦੀ ਮੌਤ ਹੋ ਗਈ ਸੀ। ਇਸ ਲਈ ਵੋਲਿਸਟਨ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਲੱਗਦਾ ਹੈ ਕਿ ਗ੍ਰੈਂਡਮਦਰ ਨੇ ਉਨ੍ਹਾਂ ਨੂੰ ਆਪਣੇ ਬੱਚੇ ਗਿਫਟ ਕੀਤੇ ਹਨ। ਅਮਰੀਕੀ ਸਰਕਾਰ ਵਲੋਂ ਜਾਰੀ ਅੰਕੜਿਆਂ ਮੁਤਾਬਕ ਔਸਤਨ ਇਕ ਹਜ਼ਾਰ ਡਿਲੀਵਰੀ ਵਿਚ ਜੌੜਾ ਹੋਣ ਦੀ ਸੰਭਾਵਨਾ ਤਕਰੀਬਨ 36 ਵਾਰ ਹੁੰਦੀ ਹੈ।


Sunny Mehra

Content Editor

Related News