ਚੀਨ ਦੇ ਵਿਗਿਆਨੀਆਂ ਦਾ ਕਮਾਲ, ਪਹਿਲੀ ਵਾਰ ਸੂਰਾਂ 'ਚ ਵਿਕਸਿਤ ਕੀਤੀ ਮਨੁੱਖੀ 'ਕਿਡਨੀ'

Sunday, Sep 10, 2023 - 05:15 PM (IST)

ਚੀਨ ਦੇ ਵਿਗਿਆਨੀਆਂ ਦਾ ਕਮਾਲ, ਪਹਿਲੀ ਵਾਰ ਸੂਰਾਂ 'ਚ ਵਿਕਸਿਤ ਕੀਤੀ ਮਨੁੱਖੀ 'ਕਿਡਨੀ'

ਇੰਟਰਨੈਸ਼ਨਲ ਡੈਸਕ- ਚੀਨ ਦੇ ਵਿਗਿਆਨੀਆਂ ਨੇ ਇਕ ਵੱਡੀ ਖੋਜ ਕੀਤੀ ਹੈ। ਖੋਜ ਮੁਤਾਬਕ ਮਨੁੱਖੀ ਮੈਡੀਕਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਿਗਿਆਨੀ ਸੂਰਾਂ ਵਿੱਚ ਮਨੁੱਖੀ ਕਿਡਨੀ ਵਿਕਸਿਤ ਕਰਨ ਵਿੱਚ ਕਾਮਯਾਬ ਹੋਏ ਹਨ। ਇਸ ਤੋਂ ਪਹਿਲਾਂ ਤੁਸੀਂ ਕਿਤੇ ਜ਼ਰੂਰ ਪੜ੍ਹਿਆ ਹੋਵੇਗਾ ਕਿ ਸੂਰਾਂ ਦੀ ਕਿਡਨੀ ਸਫਲਤਾਪੂਰਵਕ ਮਨੁੱਖਾਂ ਵਿੱਚ ਟਰਾਂਸਪਲਾਂਟ ਕੀਤੀ ਗਈ ਹੈ। ਵੀਰਵਾਰ (7 ਸਤੰਬਰ) ਨੂੰ ਇਹ ਚਮਤਕਾਰੀ ਖੋਜ ‘ਸੈਲ ਸਟੈਮ ਸੈੱਲ’ ਨਾਮਕ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਹੋਈ। ਇਸ ਖੋਜ ਦਾ ਸਿਹਰਾ ਚੀਨ ਦੇ ਗੁਆਂਗਜ਼ੂ ਇੰਸਟੀਚਿਊਟ ਆਫ ਬਾਇਓਮੈਡੀਸਨ ਐਂਡ ਹੈਲਥ ਦੇ ਵਿਗਿਆਨੀਆਂ ਨੂੰ ਜਾਂਦਾ ਹੈ।

ਚੀਨੀ ਵਿਗਿਆਨੀਆਂ ਨੇ ਆਪਣੀ ਤਾਜ਼ਾ ਖੋਜ ਵਿੱਚ ਦੱਸਿਆ ਕਿ ਉਨ੍ਹਾਂ ਨੇ ਸੂਰਾਂ ਵਿੱਚ ਮਨੁੱਖੀ ਕਿਡਨੀ ਵਿਕਸਿਤ ਕੀਤੀ ਹੈ। ਇਨ੍ਹਾਂ ਵਿੱਚ ਮਨੁੱਖੀ ਸੈੱਲ ਹੁੰਦੇ ਹਨ। ਇਹ ਖੋਜ ਆਉਣ ਵਾਲੇ ਦਿਨਾਂ ਵਿੱਚ ਅੰਗਦਾਨ ਦੀ ਕਮੀ ਨੂੰ ਪੂਰਾ ਕਰ ਸਕਦੀ ਹੈ। ਇਸ ਪ੍ਰਯੋਗ ਵਿੱਚ ਮਨੁੱਖ ਅਤੇ ਸੂਰ ਦੇ ਸੈੱਲਾਂ ਨੂੰ ਮਿਲਾ ਕੇ ਮਨੁੱਖ-ਸੂਰ ਦੇ ਚਾਈਮੇਰਿਕ ਭਰੂਣ ਬਣਾਏ ਗਏ ਅਤੇ ਉਨ੍ਹਾਂ ਨੂੰ ਮਾਦਾ ਸੂਰਾਂ ਵਿੱਚ ਟਰਾਂਸਫਰ ਕੀਤਾ ਗਿਆ ਸੀ। ਹਾਲਾਂਕਿ ਵਿਗਿਆਨੀਆਂ ਨੇ ਕਿਹਾ ਕਿ ਫਿਲਹਾਲ ਇਨ੍ਹਾਂ ਗੁਰਦਿਆਂ ਦੀ ਵਰਤੋਂ ਮਨੁੱਖਾਂ ਵਿੱਚ ਟ੍ਰਾਂਸਪਲਾਂਟ ਲਈ ਨਹੀਂ ਕੀਤੀ ਜਾ ਸਕਦੀ ਹੈ। ਕਿਉਂਕਿ ਜ਼ਿਆਦਾਤਰ ਵਿਕਸਤ ਗੁਰਦਿਆਂ ਵਿੱਚ ਸੂਰਾਂ ਦੀਆਂ ਨਾੜੀਆਂ ਅਤੇ ਨਸਾਂ ਸਨ। ਹਾਲਾਂਕਿ ਉਹਨਾਂ ਨੇ ਇੱਕ ਹੋਰ ਵੀ ਮਹੱਤਵਪੂਰਨ ਗੱਲ ਦੱਸੀ ਕਿ 'ਇਹ ਅਜੇ ਸਪੱਸ਼ਟ ਨਹੀਂ ਹੈ ਕਿ ਮੌਜੂਦਾ ਜੈਨੇਟਿਕ ਇੰਜੀਨੀਅਰਿੰਗ ਤਕਨਾਲੋਜੀ ਨਾਲ ਕੋਈ ਮਨੁੱਖੀ ਅੰਗ ਬਣਾਇਆ ਜਾ ਸਕਦਾ ਹੈ ਜਾਂ ਨਹੀਂ।'

ਜਾਣੋ ਇਸ ਅਹਿਮ ਖੋਜ ਬਾਰੇ

-ਗੁਆਂਗਜ਼ੂ ਇੰਸਟੀਚਿਊਟ ਆਫ ਬਾਇਓਮੈਡੀਸਨ ਐਂਡ ਹੈਲਥ ਦੇ ਖੋਜੀਆਂ ਨੇ ਕਿਹਾ ਕਿ 'ਉਨ੍ਹਾਂ ਦਾ ਧਿਆਨ ਸਿਰਫ਼ ਕਿਡਨੀ ਦੇ ਵਿਕਾਸ 'ਤੇ ਸੀ। ਇਹ ਮਨੁੱਖੀ ਮੈਡੀਕਲ ਵਿੱਚ ਸਭ ਤੋਂ ਵੱਧ ਟ੍ਰਾਂਸਪਲਾਂਟ ਹੋਣ ਵਾਲਾ ਅੰਗ ਹੈ।
-ਚਾਈਨੀਜ਼ ਅਕੈਡਮੀ ਆਫ਼ ਸਾਇੰਸਜ਼ ਅਤੇ ਵੂਈ ਯੂਨੀਵਰਸਿਟੀ ਦੇ ਗਵਾਂਗਜ਼ੂ ਇੰਸਟੀਚਿਊਟ ਆਫ਼ ਬਾਇਓਮੈਡੀਸਨ ਐਂਡ ਹੈਲਥ ਦੇ ਸੀਨੀਅਰ ਲੇਖਕ ਲਿਆਂਗਜ਼ੂ ਲਾਈ ਨੇ ਕਿਹਾ ਕਿ 'ਸੂਰਾਂ ਵਿੱਚ ਮਨੁੱਖੀ ਅੰਗਾਂ ਨੂੰ ਵਧਾਉਣ ਦੀਆਂ ਪਿਛਲੀਆਂ ਕਈ ਕੋਸ਼ਿਸ਼ਾਂ ਅਸਫਲ ਰਹੀਆਂ ਸਨ।'
-ਵਿਗਿਆਨੀਆਂ ਨੇ ਦੱਸਿਆ ਕਿ 'ਸਾਡੀ ਕੋਸ਼ਿਸ਼ ਸੂਰਾਂ ਵਿੱਚ ਮਨੁੱਖੀ ਕਿਡਨੀ ਵਿਕਸਿਤ ਕਰਨ ਦੀ ਸੀ। ਇਸ ਲਈ ਅਸੀਂ ਮਨੁੱਖੀ ਸੈੱਲਾਂ ਨੂੰ ਸਹੀ ਤਰੀਕੇ ਨਾਲ ਪ੍ਰਾਪਤਕਰਤਾ (ਸੂਰ) ਤੱਕ ਪਹੁੰਚਾਉਣਾ ਸੀ।
-ਇਹ ਵਿਗਿਆਨਕ ਗਰੁੱਪ ਇਸ ਲਈ ਵੀ ਵਧਾਈ ਦਾ ਹੱਕਦਾਰ ਹੈ ਕਿਉਂਕਿ ਪਿਛਲੇ ਸਮੇਂ ਵਿੱਚ ਸੂਰਾਂ ਵਿੱਚ ਮਨੁੱਖੀ ਕਿਡਨੀ ਵਿਕਸਿਤ ਕਰਨ ਦੀਆਂ ਕਈ ਕੋਸ਼ਿਸ਼ਾਂ ਨਾਕਾਮ ਹੋ ਚੁੱਕੀਆਂ ਹਨ।
-ਗਾਰਡੀਅਨ ਏਜੰਸੀ ਅਨੁਸਾਰ ਕਿਡਨੀ ਦੇ ਵਿਕਾਸ ਦੌਰਾਨ ਸੂਰ ਦੇ ਸੈੱਲਾਂ ਨੇ ਮਨੁੱਖੀ ਸੈੱਲਾਂ ਨੂੰ ਨਸ਼ਟ ਕਰ ਦਿੱਤਾ, ਜਿਸ ਕਾਰਨ ਪੈਦਾ ਹੋਣ ਵਾਲਾ ਉਤਪਾਦ (ਕਿਡਨੀ) ਸਿਰਫ ਸੂਰ ਦੀ ਸੀ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਪੜ੍ਹਨ ਦੇ ਚਾਹਵਾਨ ਪੰਜਾਬੀ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਕੀਤਾ ਅਹਿਮ ਐਲਾਨ

ਅਜੇ ਵੀ ਹੋਰ ਖੋਜ ਦੀ ਲੋੜ 

ਚੀਨੀ ਵਿਗਿਆਨੀਆਂ ਨੇ ਜੈਨੇਟਿਕ ਇੰਜੀਨੀਅਰਿੰਗ ਸਿੰਗਲ-ਸੈੱਲ ਸੂਰ ਭਰੂਣ ਵਿੱਚ ਇੱਕ ਰੁਕਾਵਟ ਨੂੰ ਦੂਰ ਕੀਤਾ ਹੈ। ਪਹਿਲਾਂ ਵਿਗਿਆਨੀ ਦੋ ਜੀਨਾਂ ਦੀ ਘਾਟ ਕਾਰਨ ਕਿਡਨੀਆਂ ਵਿਕਸਿਤ ਨਹੀਂ ਕਰ ਸਕੇ ਸਨ। ਇਸ ਖੋਜ ਨੇ ਭਰੂਣ ਦੇ ਅੰਦਰ ਇੱਕ ਜਗ੍ਹਾ ਬਣਾਈ ਹੈ ਜੋ ਮਨੁੱਖੀ ਭਰੂਣ ਦੇ ਸਟੈਮ ਸੈੱਲਾਂ ਦੁਆਰਾ ਭਰੀ ਜਾ ਸਕਦੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News